16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ੍ਰੀਨਗਰ ਦੇ ਕੁਲਗਾਮ 'ਚ BJP ਯੁਵਾ ਮੋਰਚਾ ਦੇ ਜਨਰਲ ਸੈਕਟਰੀ ਸਮੇਤ ਤਿੰਨ...

ਸ੍ਰੀਨਗਰ ਦੇ ਕੁਲਗਾਮ ‘ਚ BJP ਯੁਵਾ ਮੋਰਚਾ ਦੇ ਜਨਰਲ ਸੈਕਟਰੀ ਸਮੇਤ ਤਿੰਨ ਦਾ ਕਤਲ

ਕਸ਼ਮੀਰ ਵਿਚ ਫ਼ੌਜ ਅਤੇ ਪੁਲਿਸ ਦੀ ਅੱਤਵਾਦੀਆਂ ਖ਼ਿਲਾਫ਼ ਹਮਲਾਵਰ ਕਾਰਵਾਈ ਤੋਂ ਬੌਖਲਾਏ ਅੱਤਵਾਦੀ ।

ਸ੍ਰੀਨਗਰ (ਏਜੇਂਸੀ) : ਸਥਾਨਕ ਕੁਲਗਾਮ ਵਿਖੇ ਅੱਤਵਾਦੀਆਂ ਨੇ ਵੀਰਵਾਰੱ ਦੇਰ ਸ਼ਾਮ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਦੇ ਵਾਈਕੇ ਪੋਰਾ ਵਿਚ ਫਿਦਾ ਹੁਸੈਨ ਯਾਟੂ, ਉਮਰ ਰਸ਼ੀਦ ਬੇਘ ਤੇ ਉਮਰ ਰਮਜ਼ਾਨ ਹਜਾਮ ਵਜੋਂ ਪਛਾਣੇ ਗਏ ਤਿੰਨ ਭਾਜਪਾ ਵਰਕਰਾਂ ‘ਤੇ ਗੋਲੀਬਾਰੀ ਕੀਤੀ। ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਇਹ ਜਾਣਕਾਰੀ ਜੰਮੂ-ਕਸ਼ਮੀਰ ਪੁਲਿਸ ਨੇ ਦਿੱਤੀ। ਪੁਲਿਸ ਨੇ ਦੱਸਿਆ ਕਿ ਇਸ ਸੰਬੰਧ ਵਿਚ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਜਾਂਚ ਜਾਰੀ ਹੈ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਫਿਦਾ ਹੁਸੈਨ ਦੱਖਣੀ ਕਸ਼ਮੀਰ ਵਿਚ ਜ਼ਿਲ੍ਹਾ ਕੁਲਗਾਮ ਇਕਾਈ ਦੇ ਜਨਰਲ ਸਕੱਤਰ ਸਨ।

Today Now News

RELATED ARTICLES
- Advertisment -

POPULAR POSTS