17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਰਸਨਾ ਦੇਵੀ ਦੇ ਸਰਧਾਜਲੀ ਸਮਾਗਮ ਮੌਕੇ ਹਜਾਰਾਂ ਲੋਕਾਂ ਨੇ ਸਰਧਾ...

ਦਰਸਨਾ ਦੇਵੀ ਦੇ ਸਰਧਾਜਲੀ ਸਮਾਗਮ ਮੌਕੇ ਹਜਾਰਾਂ ਲੋਕਾਂ ਨੇ ਸਰਧਾ ਦੇ ਫੁੱਲ ਭੇਂਟ ਕੀਤੇ

ਸਮਾਜ ਸੇਵਾ ਦੇ ਖੇਤਰ ਵਿੱਚ ਗਰਗ ਪਰਿਵਾਰ ਨੇ ਵਡਾ ਯੋਗਦਾਨ ਪਾਇਆ : ਮੋਫਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪਿਛਲੇ ਦਿਨੀ ਸਰਦੂਲਗੜ੍ਹ ਸਹਿਰ ਦੇ ਉਘੇ ਸਮਾਜ ਸੇਵੀ ਅਤੇ ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਸਾਬਕਾ ਵਾਈਸ ਚੇਅਰਮੈਨ ਰਾਜੇਸ ਗਰਗ ਦੀ ਪੂਜਨੀਕ ਮਾਤਾ ਸਵਰਗੀ ਸ੍ਰੀ ਮਤੀ ਦਰਸਨਾ ਦੇਵੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿਚ ਜਾਣ ਉਪਰੰਤ ਉਨ੍ਹਾਂ ਦੀ ਆਤਮਿਕ ਸਾਤੀ ਲਈ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਅਜ ਸਰਦੂਲਗੜ੍ਹ ਵਿਖੇ ਪਾਇਆ ਗਿਆ ਜਿਸ ਵਿਚ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੋ ਇਲਾਵਾ ਹਜਾਰਾਂ ਦੀ ਗਿਣਤੀ ਵਿਚ ਸਹਿਰ ਤੇ ਪਿੰਡਾਂ ਦੇ ਲੋਕਾਂ ਵਲੋ ਪਹੁੰਚਕੇ ਦਰਸਨਾ ਦੇਵੀ ਨੂੰ ਸਰਧਾ ਦੇ ਫੁਲ ਭੇਟ ਕੀਤੇ ਗਏ । ਅੰਤਰਿਮ ਅਰਦਾਸ ਮੌਕੇ ਪਹੁੰਚੇ ਸਰਦੂਲਗੜ੍ਹ ਹਲਕੇ ਤੋ ਕਾਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਸਵ: ਦਰਸਨਾ ਦੇਵੀ ਨੂੰ ਸਰਧਾ ਦੇ ਫੁਲ ਭੇਟ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੇ ਸਮਾਜ ਸੇਵਾ ਦੇ ਖੇਤਰ ਵਿਚ ਇਕ ਵਡਾ ਯੋਗਦਾਨ ਪਾਇਆ ਹੈ ਜਿਸਨੂੰ ਹਮੇਸਾ ਯਾਦ ਰਖਿਆ ਜਾਵੇਗਾ। ਸ਼੍ਰੀ ਮੋਫਰ ਨੇ ਕਿਹਾ ਕਿ ਇਸ ਪਰਿਵਾਰ ਨੇ ਸਮਾਜ ਸੇਵਾ ਦੇ ਨਾਲ ਸਰਦੂਲਗੜ੍ਹ ਨੂੰ ਤਹਿਸੀਲ ਬਣਾਉਣ ਆਦਿ ਵਿੱਦਿਅਕ ਸੰਸਥਾਵਾਂ ਆਦਿ ਇਲਾਕੇ ਤੇ ਸਹਿਰ ਦੇ ਵਿਕਾਸ ਲਈ ਇਕ ਅਹਿਮ ਯੋਗਦਾਨ ਪਾਇਆ ਹੈ ।ਦਰਸਨਾ ਦੇਵੀ ਦੇ ਵਡੇ ਹੋਣਹਾਰ ਸਪੁੱਤਰ ਰਾਜੇਸ ਗਰਗ ਨੇ ਵਾਇਸ ਚੇਅਰਮੈਨ ਹੁੰਦਿਆ ਪਾਰਟੀਬਾਜੀ ਤੋ ਉਪਰ ਉਠਕੇ ਲੋਕਾਂ ਦੇ ਅਨੇਕਾਂ ਕੰਮ ਕਰਵਾਏ।ਇਸ ਮੌਕੇ ਲੁਧਿਆਣਾ ਤੋ ਪਾਰਲੀਮੈਟ ਮੈਬਰ ਰਵਨੀਤ ਬਿਟੂ,ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਕ ਸੰਦੇਸ ਭੇਜਕੇ ਦਰਸਨਾ ਦੇਵੀ ਨੂੰ ਸਰਧਾ ਦੇ ਫੁਲ ਅਰਪਿਤ ਕੀਤੇ ।ਇਸ ਮੋਕੇ ਸਮਾਗਮ ਸਫ਼ਾਈ ਸੇਵਕ ਪੰਜਾਬ ਦੇ ਵਾਈਸ ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ , ਜਿਲ੍ਹਾ ਪ੍ਰੀਸਦ ਚੇਅਰਮੈਨ ਬਿਕਰਮ ਮੋਫਰ, ਪ੍ਰੋਫੈਸਰ ਜੀਵਨ ਦਾਸ ਬਾਵਾ,ਸੰਤ ਬਾਬਾ ਕੇਵਲ ਦਾਸ, ਸੰਤ ਬਾਬਾ ਮਖਣ ਦਾਸ ਡੁੰਮ, ਸਤਪਾਲ ਵਰਮਾ,ਰਾਮ ਵਰਮਾ,ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਚੇਅਰਮੈਨ ਕੁਲਵੰਤ ਸਿੰਘ ਸੰਘਾ , ਸਾਬਕਾ ਵਾਈਸ ਚੇਅਰਮੈਨ ਰਾਜੇਸ ਗਰਗ, ਇੰਜੀਨੀਅਰ ਮਹੇਸ਼ ਗਰਗ ,ਦਰਸਨ ਗਰਗ, ਆਪ ਪਾਰਟੀ ਦੇ ਸੂਬਾ ਟਰੇਡਿੰਗ ਵਿੰਗ ਦੀ ਸੈਕਟਰੀ ਨੇਮ ਚੰਦ ਚੌਧਰੀ, ਐਡਵੋਕੇਟ ਗੁਰਪ੍ਰੀਤ ਬਣਾਵਾਲੀ, ਸੁਖਵਿੰਦਰ ਸਿੰਘ ਭੋਲਾ ਸਿੰਘ ਮਾਨ, ,ਬੀ ਜੇ ਪੀ ਤੇ ਜ਼ਿਲਾ ਉਪ ਪ੍ਰਧਾਨ ਜਗਜੀਤ ਸਿੰਘ ਮਿਲਖਾ ਸਿੰਘ, ਆੜ੍ਹਤੀਆ ਐਸੋਸੀਏਸਨ ਪ੍ਰਧਾਨ ਸਾਹਿਲ ਚੋਧਰੀ, ਆੜ੍ਹਤੀਅਾ ਜਿਲ੍ਹਾ ਪ੍ਰਧਾਨ ਮਨੀਸ਼ ਕੁਮਾਰ ਬਬੀ ਦਾਨੇਵਾਲੀਆ, ਸਰਪੰਚ ਕੁਲਵੀਰ ਸਿੰਘ ਸੰਘਾ ਤੋ ਇਲਾਵਾ ਹਜਾਰਾ ਦੀ ਗਿਣਤੀ ਵਿਚ ਲੋਕਾ ਨੇ ਸਰਧਾ ਦੇ ਫੁਲ ਭੇਟ ਕੀਤੇ।

Today Now News

RELATED ARTICLES
- Advertisment -

POPULAR POSTS