ਦੂਜੇ ਦਿਨ 55 ਵਿਅਕਤੀ ਗ੍ਰਿਫਤਾਰੀਆਂ ਦੇਣ ਲਈ ਜਿਲਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅਗੇ ਧਰਨਾ ਉਪਰ ਬੈਠੇ ਗਾਏ ਹਨ ।

ਤਰਨ ਤਾਰਨ (ਜਸਬੀਰ ਸਿੰਘ) : ਅਜ ਕਿਸਾਨ ਸਘੰਰਸ ਕਮੇਟੀ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਅੱਜ ਤਰਨਤਾਰਨ ਜਿਲਾ ਡਿਪਟੀ ਕਮਿਸ਼ਨਰ ਕੰਪਲੈਕਸ ਵਿਖੇ ਹਜਾਰਾਂ ਕਿਸਾਨਾਂ, ਮਜਦੂਰਾ ਅਤੇ ਔਰਤਾਂ ਸਮੇਤ 3ਖੇਤੀ ਆਰਡੀਨੈਂਸ/ਬਿਜਲੀ ਸੋਧ ਬਿੱਲ ਰਦ ਮੰਗਾਂ ਨੂੰ ਲੈ ਕੇ ਧਰਨਾ ਦਿਤਾ ਗਾਏ ਅਤੇ ਦੂਜੇ ਹੀ ਦਿਨ 55 ਵਿਅਕਤੀ ਗ੍ਰਿਫਤਾਰੀਆਂ ਦੇਣ ਲਈ ਜਿਲਾ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਗੇਟ ਅੱਗੇ ਧਰਨਾ ਉਪਰ ਬੈਠੇ ਗਾਏ ਹਨ ।
ਕਿਸਾਨ ਸਘੰਰਸ ਕਮੇਟੀ ਆਗੂ ਸੁਖਵਿੰਦਰ ਸਿੰਘ ਸਭਰਾ ਨੇ ਕੇਂਦਰ ਸਰਕਾਰ ਵਲੋ ਤਿੰਨ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਰਦ ਕਰਵਾਉਣ ਲਈ ਕਿਸਾਨ ਸਘੰਰਸ ਕਮੇਟੀ ਵਲੋ ਪੰਜਾਬ ਅੰਦਰ 10 ਜ਼ਿਲਾ ਪੱਧਰ ਤੇ ਧਰਨਾ ਦੇ ਰਹੇ ਹਨ ।
ਜਿਸ ਤਹਿਤ ਕਲ ਸੋਮਵਾਰ ਨੂੰ ਤਰਨਤਾਰਨ ਜਿਲਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਜੇਲ ਭਰੋ ਅੰਦੋਲਨ ਤਹਿਤ ਧਰਨਾ ਵਿਚ 55ਵਿਅਕਤੀਆਂ ਗਿਰਫਤਾਰੀਆ ਦਿਤੀਆਂ ਸਨ । ਪਰ ਥਾਣਾ ਸਦਰ ਪੁਲਿਸ ਨੇ ਦੇਰ ਰਾਤ ਕਿਸਾਨਾਂ ਨੁੰ ਘਰਾਂ ਨੁੰ ਭੇਜ ਦਿਤਾ । ਜਿਨ੍ਹਾਂ ਚਿਰ ਸਾਡੀਆਂ ਮੰਗਾ ਨਹੀ ਮੰਨਦੇ ਉਹਨਾ ਚਿਰ ਧਰਨਾ ਜਾਰੀ ਰਹੇਗਾ ।






