17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਅੱਜ ਜੇਲ੍ਹ ਭਰੋ ਮੋਰਚੇ ਦੇ 8ਵੇਂ ਦਿਨ...

ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਅੱਜ ਜੇਲ੍ਹ ਭਰੋ ਮੋਰਚੇ ਦੇ 8ਵੇਂ ਦਿਨ ਹਰੀਕੇ ਹੈੱਡ ਬੰਗਾਲੀ ਪੁਲ ਬੰਦ ਕਰਕੇ ਆਵਾਜਾਈ ਮੁਕੰਮਲ ਤੌਰ ਕੀਤੀ ਠੱਪ ।

ਪੰਜਾਬ ਮਾਨਸੂਨ ਇਜਲਾਸ ਵਿੱਚ ਤਿੰਨੇ ਖੇਤੀ ਆਰਡੀਨੈੱਸ ਤੇ ਬਿਜਲੀ ਸੋਧ ਬਿਲ 2020 ਰੱਦ ਕਰਨ ਦੀ ਮੰਗ ਕੀਤੀ ।
ਇਨ੍ਹਾਂ ਆਰਡੀਨੈਂਸਾ ਦੇ ਹੱਕ ਵਿੱਚ ਪਾਉਣ ਵੋਟ ਪਾਉਣ ਵਾਲਿਆਂ ਨੂੰ ਪਿੰਡਾਂ ਵਿੱਚ ਨਾਹ ਵੜਨ ਦੇਣ ਦਾ ਐਲਾਨ ।

ਤਰਨਤਾਰਨ (ਰਿੰਪਲ ਗੋਲਣ) : ਮੋਦੀ ਸਰਕਾਰ ਵੱਲੋਂ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਦਿਆ ਵਿਸ਼ਵ ਬੈਂਕ ਅਤੇ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਕੀਤੇ ਤਿੰਨੇ ਖੇਤੀ ਆਰਡੀਨੈੱਸ ਤੇ ਬਿਜਲੀ ਸੋਧ ਬਿੱਲ 2020, ਕਿਰਤ ਕਾਨੂੰਨ ਸੋਧ ਬਿੱਲ2020, ਬੈਂਕਿੰਗ ਰੈਗੂਲੇਸ਼ਨ ਬਿਲ 2020, ਵਾਤਾਵਰਣ ਕਾਨੂੰਨ ਸੋਧ ਬਿੱਲ 2020 ਆਦਿ 11 ਆਰਡੀਨੈਂਸਾਂ 23 ਬਿੱਲਾਂ ਨੂੰ ਕਾਨੂੰਨ ਰੂਪ ਦੇਣ ਲਈ ਸੰਸਦ ਦੇ ਇਜਲਾਸ ਵਿੱਚ ਰੱਖਣ ਵਿਰੁੱਧ ਅੱਜ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਹਰੀਕੇ ਹੈੱਡ ਬੰਗਾਲੀ ਪੁਲ ਉੱਤੇ ਮੁਕੰਮਲ ਆਵਾਜਾਈ ਠੱਪ ਕੀਤੀ ਤੇ ਜੇਲ੍ਹ ਭਰੋ ਮੋਰਚੇ ਦੇ 8ਵੇਂ ਦਿਨ ਵੀ ਅੰਮ੍ਰਿਤਸਰ, ਤਰਨਤਾਰਨ ਫ਼ਿਰੋਜ਼ਪੁਰ ਵਿੱਚ ਧਰਨੇ ਜਾਰੀ ਰਹੇ। ਧਰਨਾਕਾਰੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਸੁਰਿੰਦਰ ਸਿੰਘ ਫਾਜ਼ਿਲਕਾ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ,ਨਰਿੰਦਰ ਸਿੰਘ ਜਤਾਲਾ, ਮਹਿਲਾ ਆਗੂ ਸਿਮਰਨ ਕੌਰ ਜਲਾਲਾਬਾਦ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਉਕਤ ਆਰਡੀਨੈਂਸਾਂ ਦੇ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਸਖ਼ਤ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਹੱਕ ਵਿੱਚ ਵੋਟ ਪਾਈ ਉਨ੍ਹਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਉਕਤ ਆਰਡੀਨੈੱਸ ਕਿਸਾਨੀ ਕਿੱਤੇ ਨੂੰ ਕਾਰਪੋਰੇਟ ਕੰਪਨੀਆਂ ਵੱਲ ਧੱਕਣ ਦੇ ਨਾਲ ਨਾਲ ਦੇਸ਼ ਦੇ ਸੰਘੀ ਢਾਂਚੇ (ਫ਼ੈਡਰਲਿਜਮ) ਨੂੰ ਤੋੜ ਕੇ ਕੇਂਦਰੀ ਕਰਨ ਦੀ ਮੋਦੀ ਸਰਕਾਰ ਦੀ ਨੀਤੀ ਵੱਲ ਸੇਧਤ ਹਨ, ਜੋ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਤੇ ਰਾਜਾਂ ਦੀਆਂ ਸੰਘੀ ਰਾਜਾਂ ਦੀ ਸ਼ਕਤੀਆਂ ਘਟਾ ਕੇ ਨਗਰ ਕੌਸਲਾਂ ਬਣਾਉਣ ਦੀ ਕਵਾਇਦ ਹੈ। ਅਕਾਲੀ ਦਲ ਬਾਦਲ ਵੱਲੋਂ ਆਪਣੇ ਸਿਧਾਂਤਾਂ ਤੋਂ ਪਿੱਛੇ ਹਟ ਕੇ ਕੈਬਨਿਟ ਮੀਟਿੰਗ ਵਿੱਚ ਉਕਤ ਖੇਤੀ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ 2020 ਦੇ ਹੱਕ ਵਿੱਚ ਵੋਟ ਪਾਉਣੀ ਤੇ ਗਿੱਦੜ ਚਿੱਠੀ ਕੇਂਦਰ ਤੋਂ ਲਿਆ ਕੇ ਆਰਡੀਨੈੱਸਾਂ ਦੀ ਵਕਾਲਤ ਕਰਨੀ ਤੇ ਸੰਘੀ ਢਾਂਚੇ ਅਧੀਨ ਰਾਜਾਂ ਨੂੰ ਮਿਲੀਆਂ ਸ਼ਕਤੀਆਂ ਨੂੰ ਅਰਥਹੀਣ ਕਰਨ ਲਈ ਸਹਾਈ ਹੋਣਾ ਰਾਜਨੀਤਿਕ ਖ਼ੁਦਕੁਸ਼ੀ ਕਰਨ ਦੇ ਬਰਾਬਰ ਹੈ। ਕੇਂਦਰ ਸਰਕਾਰ ਸਿਰਫ M.S.P ਉੱਤੇ ਅੰਨ ਸੁਰੱਖਿਆ ਕਾਨੂੰਨ ਅਧੀਨ ਦੀ ਲੋੜੀਂਦੀ ਮਾਤਰਾ ਵਿੱਚ ਹੀ ਕਣਕ ਚੌਲ ਖਰੀਦੇਗੀ ਤੇ ਬਾਕੀ ਅਨਾਜ ਨਿੱਜੀ ਕੰਪਨੀਆਂ ਦੀ ਲੁੱਟ ਕਰਨ ਲਈ ਛੱਡ ਦਿੱਤਾ ਜਾਵੇਗਾ। ਪੰਜਾਬ ਦੇ ਕਿਸਾਨਾਂ ਦੀਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਲਹੂ ਡੋਲ੍ਹ ਕੇ ਲਈਆਂ ਜ਼ਮੀਨਾਂ ਇੱਕ ਵਾਰ ਫਿਰ ਧੰਨ ਕੁਬੇਰਾਂ ਪਾਸ ਸਦੀਆਂ ਲਈ ਚੱਲੇ ਜਾਣਗੀਆਂ। ਕਿਸਾਨ ਗੁਲਾਮ ਬਣ ਜਾਣਗੇ। ਕਿਸਾਨ ਆਗੂਆਂ ਨੇ ਇਸ ਆਰ ਪਾਰ ਦੇ ਸੰਘਰਸ਼ ਵਿੱਚ ਪੰਜਾਬ ਦੇ ਸਾਰੇ ਵਰਗਾਂ ਤੇ ਜਨਤਾ ਨੂੰ ਸਿਰਾਂ ਉੱਤੇ ਕੱਫ਼ਣ ਬੰਨ ਕੇ ਨਿੱਤਰਨ ਦੀ ਅਪੀਲ ਕਰਦਿਆਂ ਆਪਣੀ ਵਿਰਾਸਤ ਬਚਾਉਣ ਦਾ ਸੱਦਾ ਦਿੱਤਾ ਅਤੇ ਮੰਗ ਕੀਤੀ ਕਿ ਉਕਤ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਤੁਰੰਤ ਰੱਦ ਕੀਤੇ ਜਾਣ, ਧਾਰਾ 144 ਰੱਦ ਕਰਕੇ ਕੋਵਿਡ-19 ਦੀ ਆੜ ਹੇਠ ਕੀਤੇ ਪਰਚੇ ਤੇ ਰੇਲਵੇ ਪੁਲਸ ਵੱਲੋਂ ਕਿਸਾਨ ਅਾਗੂਅਾਂ ਉਤੇ ਕੀਤੇ ਪਰਚੇ ਰੱਦ ਕੀਤੇ ਜਾਣ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਡਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਘਰੇਲੂ ਬਿਜਲੀ ਦਰਾਂ 1 ਰੁਪਏ ਯੂਨਿਟ ਕੀਤੀ ਜਾਵੇ। ਇਸ ਮੌਕੇ ਧਰਮ ਸਿੰਘ ਸਿੱਧੂ, ਰਛਪਾਲ ਸਿੰਘ ਗੱਟਾ ਬਾਦਸ਼ਾਹ, ਅਮਨਦੀਪ ਸਿੰਘ ਕੱਚਰਭੰਨ, ਬਲਜਿੰਦਰ ਸਿੰਘ ਤਲਵੰਡੀ, ਗੁਰਬਖਸ਼ ਸਿੰਘ ਪੰਜ ਗਰਾਈਂ, ਸੁਰਿੰਦਰ ਸਿੰਘ ਘੁੱਦੂਵਾਲਾ, ਗੁਰਦੇਵ ਸਿੰਘ, ਹਰਬੰਸ ਸਿੰਘ ਮੋਗਾ, ਸੁਰਿੰਦਰ ਸਿੰਘ ਜਾਣੀਆਂ, ਸਰਵਨ ਸਿੰਘ ਬਾਊਪੁਰ, ਗੁਰਮੇਲ ਸਿੰਘ ਰੇੜਵਾਂ, ਸੁਖਵਿੰਦਰ ਸਿੰਘ ਦੁੱਗਲ ਵਾਲਾ, ਮੇਹਰ ਸਿੰਘ ਤਲਵੰਡੀ, ਗੁਰਸਾਹਿਬ ਸਿੰਘ ਪੂਹਲਾ, ਰੇਸ਼ਮ ਸਿੰਘ ਘੁਰਕਵਿੰਡ ਅਤੇ ਪਰਮਜੀਤ ਸਿੰਘ ਚੱਬਾ ਨੇ ਵੀ ਸੰਬੋਧਨ ਕੀਤਾ।

Today Now News

RELATED ARTICLES
- Advertisment -

POPULAR POSTS