Truecaller ਸਭ ਤੋਂ ਮਸ਼ਹੂਰ ਐਪ ਹੈ। ਹਰ ਕੋਈ ਇਸ ਐਪ ਦੀ ਵਰਤੋਂ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਹ ਐਪ ਦੱਸਦਾ ਹੈ ਕਿ ਤੁਹਾਨੂੰ ਕੌਣ ਕਾਲ ਕਰ ਰਿਹਾ ਹੈ। ਅਣਜਾਣ ਨੰਬਰ ਦੀ ਪੂਰੀ ਕੁੰਡਲੀ ਖੋਲ੍ਹਦਾ ਹੈ ਤੇ ਇਸਨੂੰ ਸਕ੍ਰੀਨ ‘ਤੇ ਦਿਖਾਉਂਦਾ ਹੈ। ਇਸ ਦੇ ਜ਼ਰੀਏ ਸਪੈਮ ਕਾਲਾਂ ਦਾ ਪਤਾ ਲਗਾਇਆ ਜਾਂਦਾ ਹੈ। ਕਲਪਨਾ ਕਰੋ ਕਿ ਕੀ ਕੁਝ ਅਜਿਹਾ ਹੋ ਜਾਵੇ ਜਿਸ ਨਾਲ ਤੁਸੀਂ ਬਿਨਾਂ ਕਿਸੇ ਐਪ ਦੇ ਮੁਫ਼ਤ ‘ਚ ਪਤਾ ਲਗਾ ਸਕੋ ਕਿ ਤੁਹਾਨੂੰ ਕੌਣ ਫੋਨ ਕਰ ਰਿਹਾ ਹੈ? ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ ਸਮੇਂ ਵਿੱਚ ਅਜਿਹਾ ਇਕ ਫੀਚਰ ਸਾਡੇ ਸਾਰਿਆਂ ਲਈ ਜਾਰੀ ਕੀਤਾ ਜਾ ਸਕਦਾ ਹੈ ਅਤੇ TRAI ਵੀ ਇਸ ਬਾਰੇ ਯੋਜਨਾ ਬਣਾ ਰਿਹਾ ਹੈ।

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਇਕ ਫੀਚਰ ‘ਤੇ ਕੰਮ ਕਰ ਰਹੀ ਹੈ ਜੋ ਦੇਸ਼ ਦੇ ਸਾਰੇ ਸਮਾਰਟਫੋਨ ਯੂਜ਼ਰਜ਼ ਨੂੰ ਸਪੈਮ ਕਾਲਾਂ ਤੋਂ ਬਚਣ ਵਿਚ ਮਦਦ ਕਰੇਗਾ। ਟਰਾਈ ਅਧਿਕਾਰੀ ਦਾ ਕਹਿਣਾ ਹੈ ਕਿ ਟਰਾਈ ਇਕ ਅਜਿਹਾ ਸਿਸਟਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨਾਲ ਸਰਵਿਸ ਪ੍ਰੋਵਾਈਡਰ ਇਹ ਡਿਸਪਲੇ ਕਰ ਸਕਣਗੇ ਕਿ ਕੌਣ ਕਾਲ ਕਰ ਰਿਹਾ ਹੈ।
ਸਕ੍ਰੀਨ ‘ਤੇ ਕਾਲ ਵੇਲੇ ਨਜ਼ਰ ਆਵੇਗਾ ਨਾਂਰਾਈ ਜਿਸ ਸਿਸਟਮ ‘ਤੇ ਕੰਮ ਕਰਨ ਬਾਰੇ ਸੋਚ ਰਿਹਾ ਹੈ, ਉਹ ਸਮਾਰਟਫੋਨ ਯੂਜ਼ਰਜ਼ ਦੇ ਕੇਵਾਈਸੀ ਵੇਰਵਿਆਂ ‘ਤੇ ਆਧਾਰਿਤ ਹੋਵੇਗਾ। ਇਹ ਨਵਾਂ ਕਾਲਰ ਆਈਡੀ ਫੀਚਰ ਯੂਜ਼ਰਜ਼ ਦੀ ਇਜਾਜ਼ਤ ‘ਤੇ ਕੰਮ ਕਰੇਗਾ ਤੇ ਲਾਜ਼ਮੀ ਨਹੀਂ ਹੋਵੇਗਾ। ਟੈਲੀਕਾਮ ਕੰਪਨੀਆਂ ਦੇ ਗਾਹਕ ਇਹ ਚੋਣ ਕਰਨ ਦੇ ਯੋਗ ਹੋਣਗੇ ਕਿ ਉਹ ਡਿਸਪਲੇ ‘ਤੇ ਆਪਣੇ ਨਾਂ ਚਾਹੁੰਦੇ ਹਨ ਜਾਂ ਨਹੀਂ।
ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇਸ ਬਾਰੇ ਚਰਚਾ ਚੱਲ ਰਹੀ ਹੈ ਤੇ ਟਰਾਈ ਜਲਦੀ ਹੀ ਇਸ ਨਾਲ ਸਬੰਧਤ ਇਕ ਸਲਾਹ ਪੱਤਰ ਜਾਰੀ ਕਰੇਗੀ ਤੇ ਫਿਰ ਇਸ ਦਾ ਫਾਈਨਪ੍ਰਿੰਟ ਵੀ ਕੱਢੇਗਾੀ ਜੇਕਰ ਇਹ ਫੀਚਰ ਆਉਂਦਾ ਹੈ ਤਾਂ Truecaller ਵਰਗੇ ਐਪਸ ਦੀ ਵਰਤੋਂ ਨਹੀਂ ਕਰਨੀ ਪਵੇਗੀ।





