ਦੂਰੋ ਦੂਰੋ ਸੰਗਤਾਂ ਵੱਲੋ ਗੋਇੰਦਵਾਲ ਸਾਹਿਬ ਪਹੁੰਚ ਕੇ ਗੁਰਦਵਾਰਾ ਬਾਉਲੀ ਸਾਹਿਬ ਵਿਖੇ ਲਗਵਾਈ ਗਈ ਹਾਜ਼ਰੀ

ਤਰਨਤਾਰਨ (ਜਸਬੀਰ ਸਿੰਘ) : ਤੀਸਰੀ ਪਾਤਸ਼ਾਹੀ ਸ੍ਰੀ ਗੁਰੁ ਅਮਰਦਾਸ ਜੀ ਦਾ ਪ੍ਰਕਾਸ਼ ਪੂਰਵ ਗੁਰੁ ਸਾਹਿਬ ਜੀ ਦੁਆਰਾ ਵਰਸੋਈ ਨਗਰੀ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਵੱਲੋ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੋਕੇ ਗੁਰਦਵਾਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾ ਵੱਲੋਂ ਕੀਰਤਨ ਕੀਤਾ ਗਿਆ ਇਸ ਮੋਕੇ ਸੰਗਤਾਂ ਵੱਲੋ ਇਤਿਹਾਸਕ ਗੁਰਦੁਵਾਰਾ ਬਾਉਲੀ ਸਾਹਿਬ ਵਿਖੇ ਪਹੁੰਚਕੇ ਗੁਰੁ ਚਰਨਾਂ ਵਿੱਚ ਹਾਜਰੀ ਲਗਵਾਈ ਤੇ ਗੁਰੁ ਸਾਹਿਬ ਵੱਲੋ ਤਿਆਰ ਕਰਵਾਈ ਗਈ ਪਵਿੱਤਰ ਬਾਉਲੀ ਵਿਖੇ ਇਸ਼ਨਾਨ ਕੀਤਾ ਗਿਆ ਗੋਰਤੱਲਬ ਹੈ ਸ੍ਰੀ ਗੁਰੁ ਅਮਰਦਾਸ ਜੀ ਨੇ ਬਿਆਸ ਦਰਿਆ ਦੇ ਕੰਡੇ ਗੋਇੰਦਵਾਲ ਸਾਹਿਬ ਨਗਰੀ ਨੂੰ ਵਸਾਕੇ ਲੰਮਾ ਸਮਾ ਇਥੇ ਰਹਿਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਊਚ ਨੀਚ ਛੂਤ ਛਾਤ ਅਦਿ ਸਮਾਜਿਕ ਬੂਰਾਈਆਂ ਦਾ ਖਾਤਮਾਂ ਕਰਨ ਲਈ ਪਵਿੱਤਰ ਬਾਉਲੀ ਜਿਸ ਦੀਆਂ 84 ਪੋੜੀਆਂ ਨੇ ਨਿਰਮਾਣ ਕੀਤਾ ਅਤੇ ਪੰਗਤ ਅਤੇ ਲੰਗਰ ਦੀ ਸੁਰੂਆਂਤ ਕੀਤੀ ਲੰਮਾ ਸਮਾਂ ਇਥੇ ਬਿਤਾਉਣ ਤੋ ਬਾਅਦ ਗੁਰੁ ਜੀ 22 ਸਾਲ ਗੁਰਗੱਦੀ ਤੇ ਬਿਰਾਜਮਾਨ ਰਹਿ ਕੇ 95 ਸਾਲ ਦੀ ਉਮਰ ਵਿੱਚ ਸੰਮਤ 1631 ਬਿਕ੍ਰਮੀ ਦੀ ਭਾਦਰੋ ਦੀ ਪੂਰਨਮਾਸ਼ੀ ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਗੁਰੁ ਜੀ ਦੇ ਵਰ ਅਨੁਸਾਰ ਜੋ ਵਿਅਕਤੀ ਬਾਉਲੀ ਸਾਹਿਬ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਕੇ ਸ਼ੁੱਧ ਹਿਰਦੇ ਨਾਲ ਹਰੇਕ ਪੋੜੀ ਤੇ ਸ੍ਰੀ ਜਪੁ ਜੀ ਸਾਹਿਬ ਦਾ ਇੱਕ ਇੱਕ ਪਾਠ ਤੇ ਇਸ਼ਨਾਨ ਕਰੇਗਾ ਉਹ 84 ਲੱਖ ਜੂਨਾਂ ਤੋ ਮੁੱਕਤੀ ਪਾ ਲੈਵੇਗਾ ਇਸ ਮੋਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਮੁੱਖ ਸਿੰਘ ਨੇ ਦੱਸਿਆਂ ਕਿ ਗੁਰੂ ਸਾਹਿਬ ਨੇ ਲੰਮਾਂ ਸਮਾਂ ਇਥੇ ਰਹਿ ਕੇ ਕਈ ਕੁਰੀਤੀਆਂ ਖਤਮ ਕੀਤਾ ਸੀ ਅਤੇ ਲੋਕਾਂ ਨੂੰ ਛੂਆਂ ਛਾਤ ਅਤੇ ਉੱਚ ਨੀਚ ਨੂੰ ਛੱਡ ਬਰਾਬਰਤਾ ਨਾਲ ਪਹਿਣ ਦਾ ਸ਼ੰਦੇਸ਼ ਦਿੱਤਾ ਗਿਆਂ ਸੀ ਉਨ੍ਹਾਂ ਨੇ ਨੋਜਵਾਨ ਪੀੜੀ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਹੈ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਵੇਈਂ ਪੂਈਂ ਉਹਨਾਂ ਦੱਸਿਆਂ ਕਿ ਅੱਜ ਉਹਨਾਂ ਦੇ ਪ੍ਰਕਾਸ਼ ਪੁਰਵ ਤੇ ਸੰਗਤਾਂ ਦੂਰੋਂ ਦੂਰੋ ਗੁਰਦਵਾਰਾ ਬਾਉਲੀ ਸਾਹਿਬ ਵਿਖੇ ਨੱਤਮਸਤੱਕ ਹੋਣ ਲਈ ਪਹੁੰਚ ਰਹੀਆਂ ਹਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ






