16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਸਬਾ ਭਦੌੜ 'ਚ ਬੀਤੀ ਰਾਤ ਚੋਰਾਂ ਨੇ ਕੀਤਾ ਪੰਜ ਦੁਕਾਨਾਂ 'ਤੇ ਹੱਥ...

ਕਸਬਾ ਭਦੌੜ ‘ਚ ਬੀਤੀ ਰਾਤ ਚੋਰਾਂ ਨੇ ਕੀਤਾ ਪੰਜ ਦੁਕਾਨਾਂ ‘ਤੇ ਹੱਥ ਸਾਫ਼, ਲੁੱਟੀ ਨਕਦੀ

ਭਦੌੜ : ਬੀਤੀ ਰਾਤ ਚੋਰਾਂ ਨੇ ਕਸਬਾ ਭਦੌੜ ਵਿਖੇ ਹੁੜਦੰਗ ਮਚਾਉਂਦਿਆਂ ਪੰਜ ਦੁਕਾਨਾਂ ਤੇ ਹੱਥ ਸਾਫ਼ ਕਰਦਿਆਂ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ। ਪ੍ਰਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਬਰਨਾਲਾ ਰੋਡ ‘ਤੇ ਸਥਿਤ ਪਰਦੀਪ ਕੁਮਾਰ ਕਾਲੂ ਦੇ ਲਕਸ਼ਮੀ ਸੈਨੇਟਰੀ ਸਟੋਰ ਜਿੰਦੇ ਭੰਨਦਿਆਂ ਲਗਭਗ ਤਿੰਨ ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਸ ਉਪਰੰਤ ਚੋਰਾਂ ਨੇ ਸੰਜੀਵ ਕੁਮਾਰ ਤਰਸੇਮ ਲਾਲ ਦੇ ਸਿੰਗਲਾ ਪਲਾਈ ਬੁੱਡ, ਅਸੋਕ ਕੁਮਾਰ ਸੂਰਜਵਾਨ ਕਰਿਆਨਾ ਸਟੋਰ, ਭੁੱਟੋ ਕਰਿਆਨਾ ਸਟੋਰ ਆਦਿ ਦੁਕਾਨਾਂ ਦੇ ਜਿੰਦੇ ਭੰਨੇ੍ਹ ਤੇ ਉੱਥੋਂ ਵੀ ਗੱਲਿਆਂ ਦੇ ਲਾਕ ਤੋੜ ਕੇ ਨਕਦੀ ਲੈ ਗਏ। ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਹਾਲੇ ਤੱਕ ਤਾਂ ਨਕਦੀ ਹੀ ਗਾਇਬ ਹੋਣ ਬਾਰੇ ਦਿਸ ਰਿਹਾ ਹੈ, ਪਰ ਹੌਲੀ-ਹੌਲੀ ਪਤਾ ਲੱਗੇਗਾ ਕਿ ਚੋਰ ਹੋਰ ਵੀ ਕੀ-ਕੀ ਸਾਮਾਨ ਚੁੱਕ ਕੇ ਲੈ ਕੇ ਗਏ ਹਨ। ਪੀੜਤ ਦੁਕਾਨਦਾਰਾਂ ਨੇ ਚੋਰਾਂ ਨੂੰ ਜਲਦ ਫੜਨ ਦੀ ਗੁਹਾਰ ਲਾਉਂਦਿਆਂ ਥਾਣਾ ਭਦੌੜ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ ਤੇ ਇਸ ਉਪਰੰਤ ਭਦੌੜ ਦੇ ਸਮੁੱਚੇ ਵਪਾਰੀ ਵਰਗ ਵੱਲੋਂ ਵੀ ਮੀਟਿੰਗ ਰੱਖੀ ਗਈ। ਜਿਸ ‘ਚ ਪੁਲਿਸ ਵੱਲੋਂ ਚੌਕਸੀ ਵਧਾਏ ਜਾਣ ਦੀ ਮੰਗ ਰੱਖੀ ਗਈ। ਇਸ ਮੀਟਿੰਗ ਵਿਚ ਸ਼ੀਤਲ ਕੁਮਾਰ, ਵਾਈਸ ਪ੍ਰਧਾਨ ਸ਼ਾਮ ਗੁਪਤਾ, ਗੁਰਦੀਪ ਕੁਮਾਰ ਦੀਪਾ, ਪ੍ਰਦੀਪ ਕੁਮਾਰ ਕਾਲੂ, ਡਾ. ਸੁਭਾਸ਼ ਕੁਮਾਰ, ਸੰਦੀਪ ਕੁਮਾਰ ਸੀਪਾ, ਹੈਪੀ ਬਿਜਲੀ ਵਾਲੇ, ਬਿੱਟਾ ਸ਼ਰਮਾ, ਸੇਵਕ ਮੰਜੂ, ਗੁਰਦੀਪ ਭੁੱਲਰ, ਪ੍ਰਵੀਨ ਪੀਨਾ, ਸ਼ੰਟੀ ਕੁਮਾਰ, ਸੁਖਦੇਵ ਸੋਲੰਕੀ ਆਦਿ ਹਾਜ਼ਰ ਸਨ। ਜਦੋਂ ਇਸ ਸੰਬੰਧੀ ਥਾਣਾ ਭਦੌੜ ਦੇ ਮੁੱਖ ਅਫਸਰ ਇੰਸਪੈਕਟਰ ਰਮਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨਾਂ੍ਹ ਕਿਹਾ ਕਿ ਸਾਨੂੰ ਸ਼ਿਕਾਇਤ ਮਿਲ ਚੁੱਕੀ ਹੈ ਤੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਉਨਾਂ੍ਹ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Today Now News

RELATED ARTICLES
- Advertisment -

POPULAR POSTS