16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਅਣਪਛਾਤੇ ਚੋਰਾਂ ਨੇ ਬੀਤੀ ਰਾਤ 4 ਦੁਕਾਨਾਂ ਦੇ ਸ਼ਟਰ ਤੋੜੇ ਅਤੇ...

ਅਣਪਛਾਤੇ ਚੋਰਾਂ ਨੇ ਬੀਤੀ ਰਾਤ 4 ਦੁਕਾਨਾਂ ਦੇ ਸ਼ਟਰ ਤੋੜੇ ਅਤੇ ਨਕਦੀ ਅਤੇ ਜ਼ਰੂਰੀ ਸਮਾਨ ਕੀਤਾ ਚੋਰੀ

ਮੌਕੇ ‘ਤੇ ਪਹੁੰਚੇ ਪੁਲਿਸ ਚੌਕੀ ਸੁਰ ਸਿੰਘ ਦੇ ਇੰਚਾਰਜ ਨਰਿੰਦਰ ਸਿੰਘ ਦੁਆਰਾ ਲਿੱਤਾ ਗਿਆ ਮੌਕੇ ਦਾ ਜਾਇਜ਼ਾ

ਤਰਨਤਾਰਨ (ਰਿੰਪਲ ਗੋਲਣ) : ਪੁਲਿਸ ਚੌਕੀ ਸੁਰ ਸਿੰਘ ਅਧੀਨ ਪੈਂਦੇ ਪਿੰਡ ਸਿੰਘਪੁਰਾ ਅੱਡਾ ਵਿੱਚ ਕੁਝ ਅਣਪਛਾਤੇ ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਨਾਲ ਜੁੜੀ ਜਾਣਕਾਰੀ ਦਿੰਦੇ ਹੋਏ ਗੁਪਤਾ ਹੈਂਡਲੂਮ ਐਂਡ ਪਲਾਸਟਿਕ ਸਟੋਰ ਦੇ ਮਾਲਕ ਕਾਸੇਰ ਪੁੱਤਰ ਪ੍ਰਭੁਸਰ ਨਿਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਬੀਤੀ ਰਾਤ ਦੀ ਤਰ੍ਹਾਂ ਮੈਂ ਵੀ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਗਿਆ ਅਤੇ ਸਵੇਰੇ ਆ ਕੇ ਦੇਖਿਆ ਕਿ ਸਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆਂ ਸੀ ।ਜਦੋਂ ਮੈਂ ਦੁਕਾਨ ਦੇ ਅੰਦਰ ਗਿਆ ਤਾਂ ਵੇਖਿਆ ਕਿ ਗਲੇ ਵਿੱਚ 6500 ਰੁਪਏ ਦੀ ਨਕਦੀ ਅਤੇ 15,000 ਹਜ਼ਾਰ ਰੁਪਏ ਦੀਆਂ ਚਾਦਰਾਂ ਗਾਇਬ ਸਨ ਜੋ ਕਿ ਚੋਰ ਚੋਰੀ ਕਰਕੇ ਲੈ ਗਏ ਸਨ। ਇਸੇ ਤਰ੍ਹਾਂ ਚੋਰਾਂ ਨੇ ਬੀਤੀ ਰਾਤ ਸੰਘੂ ਫਾਰਮਿੰਗ ਸਟੋਰ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਚੋਰ ਸਟੋਰ ਵਿੱਚ ਪਈਆਂ ਦਵਾਈਆਂ ਚੋਰੀ ਕਰ ਕੇ ਲੈ ਗਏ। ਸਟੋਰ ਦੇ ਮਾਲਕ ਸਤਿੰਦਰਜੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸਿੰਘਪੁਰਾ ਨੇ ਦੱਸਿਆ ਕਿ ਦੁਕਾਨ ਦੀ ਗੱਲੇ ਚ” 10 ਹਜ਼ਾਰ ਦੀ ਨਕਦੀ ਸੀ ਅਤੇ 40, ਹਜ਼ਾਰ ਦਵਾਈਆਂ ਦੁਕਾਨ ਦੇ ਅੰਦਰੋ ਗਾਇਬ ਹਨ. ਇਸੇ ਤਰ੍ਹਾਂ ਸ਼ਰਮਾ ਕਲੀਨਿਕ ਦੇ ਮਾਲਕ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਾਡੀ ਦੁਕਾਨ ਦਾ ਸ਼ਟਰ ਤੋੜਿਆ ਅਤੇ ਸਾਡੀ ਦੁਕਾਨ ਦੇ ਗਲੇ ਵਿਚੋਂ 3000 ਅਤੇ ਕੁੱਝ ਸਮਾਨ ਚੋਰੀ ਕਰਕੇ ਲੈ ਗਏ ਅਤੇ ਕੁਝ । ਇਸ ਸਬੰਧੀ ਸਾਰੇ ਦੁਕਾਨਦਾਰਾਂ ਨੂੰ ਪੁਲਿਸ ਚੌਕੀ ਸੁਰਸਿੰਘ ਵਿੱਚ ਲਿਖਤੀ ਦਰਖਾਸ਼ਤ ਦੇਣ ਤੇ ਮੌਕੇ ‘ਤੇ ਪਹੁੰਚੇ ਪੁਲਿਸ ਚੌਕੀ ਸੁਰ ਸਿੰਘ ਦੇ ਇੰਚਾਰਜ ਨਰਿੰਦਰ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਸਾਰੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਜਿਸ ਲੱਕੜ ਦੀ ਬੱਲੀ ਨਾਲ ਚੋਰਾ ਵੱਲੋਂ ਸ਼ਟਰ ਤੋੜੇ ਗਏ ਸਨ, ਉਹ ਅਜੇ ਵੀ ਜ਼ਮੀਨ ‘ਤੇ ਪਈ ਹੈ

Today Now News

RELATED ARTICLES
- Advertisment -

POPULAR POSTS