17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਹੁਤ ਸ਼ਾਤਰ ਹਨ ਇਹ ਔਰਤਾਂ, ਰਾਹਗੀਰਾਂ ਨੂੰ ਬਣਾਉਂਦੀਆਂ ਸਨ ਨਿਸ਼ਾਨਾ, ਹੁਣ ਫਸੀਆਂ...

ਬਹੁਤ ਸ਼ਾਤਰ ਹਨ ਇਹ ਔਰਤਾਂ, ਰਾਹਗੀਰਾਂ ਨੂੰ ਬਣਾਉਂਦੀਆਂ ਸਨ ਨਿਸ਼ਾਨਾ, ਹੁਣ ਫਸੀਆਂ ਪੁਲਿਸ ਦੇ ਜਾਲ ‘ਚ

ਲੁਧਿਆਣਾ, (ਬਾਬੂ ਜੋਧਾ) : ਲੁਧਿਆਣਾ ਪੁਲਿਸ ਨੇ ਤਿੰਨ ਅਜਿਹੀਆਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਹਾਰਡੀਜ਼ ਵਰਲਡ ਤੋਂ ਲੈ ਕੇ ਜਲੰਧਰ ਬਾਈਪਾਸ ਤਕ ਖਾਸੀ ਦਹਿਸ਼ਤ ਬਣੀ ਹੋਈ ਸੀ। ਇਹ ਔਰਤਾਂ ਰਾਤ ਵੇਲੇ ਸੜਕ ‘ਤੇ ਰਹਿੰਦੀਆਂ ਤੇ ਰਾਹਗੀਰਾਂ ਨੂੰ ਆਪਣਾ ਜਿਸਮ ਦਿਖਾ ਕੇ ਹਨੇਰੇ ‘ਚ ਲੈ ਜਾਂਦੀਆਂ। ਜਿੱਥੇ ਸ਼ਾਤਰ ਔਰਤਾਂ ਉਨ੍ਹਾਂ ਨੂੰ ਬਦਨਾਮ ਕਰ ਦੇਣ ਦਾ ਡਰ ਦਿਖਾ ਕੇ ਨਕਦੀ ਤੇ ਹੋਰ ਕੀਮਤੀ ਸਾਮਾਨ ਲੁੱਟ ਲੈਂਦੀਆਂ। ਰਾਤ ਵੇਲੇ ਜੀਟੀ ਰੋਡ ‘ਤੇ ਹੋਣ ਵਾਲੀਆਂ ਵਾਰਦਾਤਾਂ ਸਬੰਧੀ ਪੁਲਿਸ ਨੂੰ ਕਈ ਵਾਰ ਜਾਣਕਾਰੀ ਮਿਲੀ। ਥਾਣਾ ਸਲੇਮਟਾਬਰੀ ਦੀ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਸ਼ਿਮਲਾਪੁਰੀ ਈਸ਼ਰ ਨਗਰ ਦੀ ਵਾਸੀ ਅਮਨਦੀਪ ਕੌਰ, ਜੱਸੀਆਂ ਰੋਡ ਦੀ ਰਹਿਣ ਵਾਲੀ ਪ੍ਰਿਆ ਤੇ ਸਲੇਮ ਟਾਬਰੀ ਅਮਨ ਨਗਰ ਦੀ ਵਾਸੀ ਪਰਮਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ। ਤਫ਼ਤੀਸ਼ੀ ਅਫ਼ਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਤਿੰਨ ਮੈਂਬਰੀ ਗਿਰੋਹ ਰਾਤ ਵੇਲੇ ਹਾਰਡੀਜ਼ਵਰਡ ਤੋਂ ਲੈ ਕੇ ਜਲੰਧਰ ਬਾਈਪਾਸ ਦਾ ਚੱਕਰ ਲਗਾਉਂਦਾ ਰਹਿੰਦਾ। ਇਹ ਔਰਤਾਂ ਰਾਹਗੀਰਾਂ ਨੂੰ ਆਪਣੇ ਜਿਸਮ ਦਾ ਹਿੱਸਾ ਦਿਖਾਉਂਦੀਆਂ ਤੇ ਉਨ੍ਹਾਂ ਨੂੰ ਹਨੇਰੇ ਵਿਚ ਲੈ ਜਾਂਦੀਆਂ। ਬਦਨਾਮ ਕਰ ਦੇਣ ਦਾ ਡਰ ਦਿਖਾ ਕੇ ਇਹ ਗਿਰੋਹ ਉਨ੍ਹਾਂ ਕੋਲੋਂ ਮੋਬਾਈਲ ਫੋਨ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੁੱਟ ਲੈਂਦਾl ਔਰਤਾਂ ਉਨ੍ਹਾਂ ਨੂੰ ਏਨਾ ਕੁ ਜ਼ਿਆਦਾ ਡਰ ਦਿਖਾਉਂਦੀਆਂ ਕਿ ਸ਼ਿਕਾਰ ਹੋਇਆ ਵਿਅਕਤੀ ਪੁਲਿਸ ਨੂੰ ਸ਼ਿਕਾਇਤ ਦੇਣ ਦੀ ਗੱਲ ਸੋਚਦਾ ਵੀ ਨਹੀਂ। ਪੁਲਿਸ ਪਾਰਟੀ ਨੂੰ ਇਕ ਜਾਣਕਾਰੀ ਮਿਲੀ ਕਿ ਇਸ ਵੇਲੇ ਵੀ ਇਹ ਮਹਿਲਾ ਗਿਰੋਹ ਹਾਰਡੀਜ਼ ਵਾਰਡ ਤੋਂ ਜਲੰਧਰ ਬਾਈਪਾਸ ਵੱਲ ਨੂੰ ਆ ਰਿਹਾ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਤਿੰਨਾਂ ਔਰਤਾਂ ਨੂੰ ਗ੍ਰਿਫਤਾਰ ਕੀਤਾ। ਤਲਾਸ਼ੀ ਦੌਰਾਨ ਔਰਤਾਂ ਦੇ ਕਬਜ਼ੇ ‘ਚੋਂ 6 ਮੋਬਾਈਲ ਫੋਨ ਅਤੇ ਕੁਝ ਨਕਦੀ ਬਰਾਮਦ ਹੋਈ। ਪੁਲਿਸ ਦਾ ਕਹਿਣਾ ਹੈ ਕਿ ਔਰਤਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈl ਪੁਲਿਸ ਨੂੰ ਉਮੀਦ ਹੈ ਕਿ ਦੌਰਾਨੇ ਪੁੱਛ-ਗਿੱਛ ਕਈ ਵੱਡੇ ਖੁਲਾਸੇ ਹੋ ਸਕਦੇ ਹਨ।

Today Now News

RELATED ARTICLES
- Advertisment -

POPULAR POSTS