17.1 C
Chandigarh

TODAY NOW NEWS

Friday, March 20, 2026
Homeਤਕਨਾਲੋਜੀ1 ਅਗਸਤ ਤੋਂ Twitter ਤੇ Facebook 'ਚ ਹੋਣ ਜਾ ਰਹੇ ਹਨ ਇਹ...

1 ਅਗਸਤ ਤੋਂ Twitter ਤੇ Facebook ‘ਚ ਹੋਣ ਜਾ ਰਹੇ ਹਨ ਇਹ ਵੱਡੇ ਬਦਲਾਅ

ਨਵੀਂ ਦਿੱਲੀ : ਸੋਸ਼ਲ ਮੀਡੀਆ, Facebook ਤੇ Twitter ਅੱਜ ਦੁਨੀਆ ਭਰ ‘ਚ ਇਸੇਤਮਾਲ ਕੀਤਾ ਜਾਣ ਵਾਲਾ ਖ਼ਾਸ ਪਲੇਟਫਾਰਮ ਹੈ। ਕਰੋੜਾਂ ਦੀ ਗਿਣਤੀ ‘ਚ ਯੂਜ਼ਰ ਅੱਜ ਇਨ੍ਹਾਂ ਪਲੇਟਫਾਰਮ ਦਾ ਇਸਤੇਮਾਲ ਕਰ ਰਹੇ ਹਨ। ਜੇ ਤੁਸੀਂ ਵੀ ਇਨ੍ਹਾਂ ਦਾ ਇਸੇਤਮਾਲ ਕਰਦੇ ਹੋ ਤਾਂ ਇਸ ਨਾਲ ਜੁੜੀ ਇਕ ਖ਼ਾਸ ਖ਼ਬਰ ਜਾਣ ਲਓ। ਦਰਅਸਲ, ਟਵਿੱਟਰ ਤੇ ਫੇਸਬੁੱਕ ਰਾਹੀਂ ਕੁਝ ਜੁੜੇ ਕੁਝ ਨਿਯਮਾਂ ‘ਚ ਬਦਲਾਅ ਹੋਣ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਫੇਸਬੁੱਕ ਤੇ ਟਵਿੱਟਰ ਯੂਜ਼ਰਜ਼ ‘ਤੇ ਪਵੇਗਾ। ਦੋਵਾਂ ਹੀ ਪਲੇਟਫਾਰਮ ‘ਤੇ ਕੀਤੇ ਜਾ ਰਹੇ ਬਦਲਾਅ ਅਗਲੇ ਮਹੀਨੇ ਅਗਸਤ ਤੋਂ ਪ੍ਰਭਾਵ ‘ਚ ਆਉਣਗੇ। ਇਸ ਨਿਯਮ ਮੁਤਾਬਿਕ ਟਵਿੱਟਰ Fleet Service ਨੂੰ 3 ਅਗਸਤ ਤੋਂ ਬੰਦ ਕਰ ਰਿਹਾ ਹੈ। ਇਸ ਨਾਲ ਹੀ ਫੇਸਬੁੱਕ ਪੇਮੈਂਟਸ ਦਾ ਵਿਸਤਾਰ ਕਰਨ ਜਾ ਰਿਹਾ ਹੈ। ਚੱਲੋ ਜਾਣਦੇ ਹਾਂ ਇਸ ਬਾਰੇ ‘ਚ.

ਟਵਿੱਟਰ ਬੰਦ ਕਰਨ ਜਾ ਰਿਹਾ ਫਲੀਟ ਫੀਚਰ

ਮਾਈਕ੍ਰੋ ਬਲਾਗਿੰਗ ਸਾਈਟ Twitter ਨੇ 3 ਅਗਸਤ ਤੋਂ ਆਪਣੀ ਪਾਪਲੁਰ Fleets ਸਰਵਿਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਨਾਲ ਹੀ Twitter ਵੱਲੋਂ ਇਕ ਨਵੇਂ ਫੀਚਰ ਨੂੰ ਪੇਸ਼ ਕਰਨ ਦੀ ਗੱਲ ਕਹੀ ਹੈ। ਅਧਿਕਾਰਤ Twitter ਹੈਂਡਲ (@Twitter) ਤੋਂ ਇਕ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਟਵੀਟ ਦੇ ਰਿਪਲਾਈ ‘ਚ Twitter Support ਹੈਂਡਲ ਤੋਂ ਕੀਤੇ ਗਏ ਟਵੀਟ ਮੁਤਾਬਿਕ Twitter ਨੂੰ ਉਮੀਦ ਸੀ ਕਿ Fleets ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗੱਲਬਾਤ ਕਰਨ ਨੂੰ ਲੈ ਕੇ ਉਤਸ਼ਾਹਿਤ ਕਰੇਗਾ ਪਰ Twitter Fleets ਆਪਣੇ ਇਸ ਟੀਚੇ ਨੂੰ ਪੂਰਾ ਕਰਨ ‘ਚ ਨਾਕਾਮ ਰਿਹਾ ਹੈ। ਅਜਿਹੇ ‘ਚ Twitter ਨੇ Fleets ਸਰਵਿਸ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਨਾਲ Twitter ਦੀ ਹੋਰ ਸਰਵਿਸ ਨੂੰ ਬਹਿਤਰ ਬਣਾਉਣ ‘ਤੇ ਧਿਆਨ ਦਿੱਤਾ ਜਾ ਸਕੇਗਾ।
ਫੇਸਬੁੱਕ ਪੇਮੈਂਟ

ਫੇਸਬੁੱਕ ਤਾਂ ਤੁਸੀਂ ਵੀ ਇਸੇਤਮਾਲ ਕਰਦੇ ਹੋਵੋਗੇ ਇਸ ਦੇ ਯੂਜ਼ਰਜ਼ ਸਾਨੂੰ ਛੋਟੀ-ਛੋਟੀ ਥਾਂ ਦੇਖਣ ਨੂੰ ਮਿਲ ਜਾਂਦੇ ਹਨ ਪਰ ਇਹ ਖ਼ਬਰ ਆਨਲਾਈਨ ਰਿਟੇਲਰਜ਼ ਲਈ ਹੈ। ਦਰਅਸਲ, ਅਗਸਤ ਮਹੀਨੇ ‘ਚ ਫੇਸਬੁੱਕ ਆਨਲਾਈਨ ਰਿਟੇਲਰਜ਼ ਲਈ ਪੇਮੈਂਟ ਸਿਸਟਮ ਦਾ ਵਿਸਥਾਰ ਕਰਨ ਜਾ ਰਿਹਾ ਹੈ। ਇਸ ਦੌਰਾਨ ਫੇਸਬੁੱਕ ਨੇ ਆਪਣਾ ਖ਼ੁਦ ਦਾ ਪੇਮੈਂਟ ਸਿਸਟਮ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਸਪੋਰਟ ਫੇਸਬੁੱਕ ਮੇਨ ਸਾਈਟ ਤੇ ਮੈਸੇਂਜਰ ‘ਤੇ ਦਿਖਾਈ ਦੇਵੇਗਾ। ਇਸ ਨਾਲ ਹੀ ਸਬਸਿਡਿਅਰੀ ਕੰਪਨੀ ਵ੍ਹਟਸਐਪ ਤੇ ਇੰਸਟਾਗ੍ਰਾਮ ‘ਤੇ ਵੀ ਫੇਸਬੁੱਕ ਪੇਮੈਂਟ ਨੂੰ ਐਡ ਕੀਤਾ ਜਾਵੇਗਾ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਇਸ ਬਾਰੇ ‘ਚ ਜਾਣਕਾਰੀ ਪਹੁੰਚ ਸਕੇ।

Today Now News

RELATED ARTICLES
- Advertisment -

POPULAR POSTS