
ਚੰਡੀਗੜ੍ਹ 26 ਜੁਲਾਈ (ਬਿਓਰੋ) ਮੌਸਮ ਵਿਭਾਗ ਪੰਜਾਬ ਤੋਂ ਹਾਸਲ ਕੀਤੀ ਜਾਣਕਾਰੀ ਮੁਤਾਬਿਕ ਅੱਜ 26 ਜੁਲਾਈ ਤੋਂ ਮਾਨਸੂਨ ਤੇ ਵੈਸਟਰਨ ਡਿਸਟ੍ਬੇਂਸ ਦਾ ਸਾਂਝਾ ਜੋਰ ਇੱਕ ਵਾਰ ਫੇਰ ਪੰਜਾਬ ਨੂੰ ਆਪਣੀ ਚਪੇਟ ‘ਚ ਲੈਣ ਲਈ ਤਿਆਰ ਹੈ। ਇਸ ਵਾਰ ਇਹ ਜੋਰ ਕਈ ਦਿਨਾਂ ਤੇ ਕਈ-ਕਈ ਘੰਟਿਆਂ ਦੀ ਬਰਸਾਤ ਦੇ ਰੂਪ ‘ਚ ਵਕਤ ਪਾ ਸਕਦਾ ਹੈ।
ਵੈਸਟਰਨ ਡਿਸਟ੍ਬੇਂਸ, ਮਾਨਸੂਨ ਟਰੱਫ ਤੇ ਉਸਦੇ ਨਾਲ ਪੂਰਬ ਤੋਂ ਜੁੜਨ ਵਾਲ਼ੇ ਦੋ ਘੱਟ ਦਬਾਅ ਸਿਸਟਮ (ਇੱਕ ਤੋਂ ਬਾਅਦ ਇੱਕ) ਦੇ ਫਲਸਰੂਪ ਸੂਬੇ ‘ਚ ਭਾਰੀ ਮੀਂਹ ਦੀ ਉਮੀਦ ਹੈ। ਕਈ ਇਲਾਕਿਆਂ ਚ ਭਾਰੀ ਤੋਂ ਬਹੁਤ ਭਾਰੀ ਮੀਂਹ (150-250mm) ਦੀ ਉਮੀਦ ਹੈ।
ਪੰਜਾਬ ਦੀ ਹਿਮਾਚਲ ਬੈਲਟ ‘ਚ ਬੱਦਲ ਫਟਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ। ਜਿੰਨ੍ਹਾਂ ‘ਚ ਭਾਖੜਾ, ਪੌਂਗ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਯਮੁਨਾਨਗਰ ਸ਼ਾਮਲ ਹਨ।
ਬਰਸਾਤ ਦਾ ਤੀਬਰ ਦੌਰ ਜੁਲਾਈ ਅਖੀਰ ਤੱਕ ਜਾਰੀ ਰਹੇਗਾ। ਇੱਥੇ ਧਿਆਨ ‘ਚ ਰੱਖਣਾ ਜਰੂਰੀ ਹੈ ਕਿ ਪੰਜਾਬ ਦੀ ਜਮੀਨ 18-19-20 ਜੁਲਾਈ ਨੂੰ ਵੱਖ ਵੱਖ ਥਾਈਂ 100 ਤੋਂ 200mm ਮੀਂਹ ਹੋ ਚੁੱਕੀ ਹੈ। ਪਹਾੜਾਂ ਤੇ ਪਹਾੜੀ ਰਸਤਿਆਂ ਤੋਂ ਦੂਰੀ ਲਾਜਮੀ ਬਣਾਈ ਜਾਵੇ।
ਬੀਤੇ ਦਿਨੀਂ ਮਾਨਸੂਨ ਨੇ ਮਹਾਰਾਸ਼ਟਰ ਨੂੰ ਆਪਣੀ ਖੇਡ ਦਾ ਮੈਦਾਨ ਬਣਾਇਆ, ਜਿੱਥੇ ਹੜ੍ਹ ਨਾਲ਼ 136 ਜਿੰਦਗੀਆਂ ਜਾ ਚੁੱਕੀਆਂ ਹਨ। ਮਹਾਬਲੇਸ਼ਵਰ ‘ਚ ਵੀਰਵਾਰ ਨੂੰ ਅਸਮਾਨੋਂ 594mm ਪਾਣੀ ਡਿੱਗਿਆ।






