ਇਹ ਕਾਰਜ ਅਲੋਪ ਹੋ ਰਹੇ ਰੁੱਖਾਂ, ਪੰਛੀਆਂ ਅਤੇ ਜੀਵ^ਜੰਤੂ ਦੀ ਮੁੜ ਉਤਪਤੀ ਕਰਨ ਅਤੇ ਪਹਿਲਾਂ ਵਾਲੇ ਪੰਜਾਬ ਨੂੰ ਮੁੜ ਸਿਰਜਣ ਵਿੱਚ ਹੋਵੇਗਾ ਮੀਲ ਪੱਥਰ ਸਾਬਤ
ਪੁਲਿਸ ਲਾਈਨ ਵਿਖੇ 140 ਸਕੇਅਰ ਮੀਟਰ ਜਗ੍ਹਾਂ ਵਿੱਚ 38 ਕਿਸਮਾਂ ਦੇ 375 ਬੂਟੇ ਲਗਵਾਏ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਸ੍ਰੀ ਵਿਪੇਸ. ਗਰਗ ਬਾਗਬਾਣੀ ਵਿਕਾਸ ਅਫਸਰ ਬੁਢਲਾਡਾ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਪੁਲਿਸ ਲਾਈਨ ਮਾਨਸਾ ਵਿਖੇ ਮਿਯਾਂਵਾਕੀ ਜੰਗਲ ਤਿਆਰ ਕਰਨ ਲਈ ਪੌਦੇ ਲਗਾਏ ਗਏ ਹਨ| ਪੁਲਿਸ ਲਾਈਨ ਮਾਨਸਾ ਵਿਖੇ ਤਿਆਰ ਕੀਤੀ 140 ਸਕੇਅਰ ਮੀਟਰ ਜਗ੍ਹਾਂ ਵਿੱਚ 4 ਕੈਟਾਗਰੀ ਵਿੱਚ 38 ਕਿਸਮਾਂ ਦੇ 375 ਪੌਦੇ ਲਗਾਏ ਗਏ ਹਨ| ਜਿਹਨਾਂ ਵਿੱਚੋਂ ਕੁਝ ਫਲਦਾਰ, ਕੁਝ ਛਾਂਦਾਰ, ਕੁਝ ਫੁੱਲਦਾਰ ਤੇ ਖੁਸਬੂ ਵਾਲੇ ਅਤੇ ਕੁਝ ਮੈਡੀਸਨ ਪਲਾਂਟਸ ਹਨ| ਇਹਨਾਂ ਵਿੱਚੋ ਖਾਸ ਤੌਰ ਤੇ (ਜਿਆਦਾ ਉਚਾਈ ਤੱਕ ਜਾਣ ਵਾਲੇ ਪੌਦੇ) ਅਰਜਨ, ਸਿੰਬਲ, ਬਹੇਦੂ, (ਉਸਤੋਂ ਹੇਠਾਂ ਦੂਸਰੀ ਸ੍ਰੇਣੀ ਵਾਲੇ) ਬੋਹੜ, ਕਿੱਕਰ, ਅੰਬ, ਜੰਡ, ਮਹੂਆ, ਨਿੰਮ, ਪਿੱਪਲ, ਸਰੀਹ, ਅਮਲਤਾਂਸ, ਬੇਰੀ, ਟਾਹਲੀ, (ਤੀਜੀ ਮੱਧ ਸ੍ਰੇਣੀ ਵਾਲੇ) ਹਾਰਸਿੰਗਾਂਰ, ਸੁਖਚੈਨ, ਕਚਨਾਰ, ਮਰਿੰਗਾ, ਇੰਮਲੀ, ਡੇਕ, ਨਿੰਬੂ, ਆਵਲਾ, ਅਮਰੂਦ ਅਤੇ (ਚੌਥੀ ਹੇਠਲੀ ਸਤਾਹ ਵਾਲੇ) ਫਾਲਸਾ, ਕਰੌਦਾ, ਮਹਿੰਦੀ, ਨਿਰਗੁਦੀ, ਚਾਈਨਾਰੋਜ., ਜਸਮੀਨ ਆਦਿ ਤਰਤੀਬਵਾਰ ਲਗਾਏ ਗਏ ਹਨ| ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਪੁਲਿਸ ਲਾਈਨ ਮਾਨਸਾ ਵਿਖੇ ਇਸ ਕੰਮ ਦੀ ਸੁਰੂਆਤ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ ਅਤੇ ਸ੍ਰੀ ਮਨੋਜ ਗੋਰਸੀ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਵੱਲੋਂ ਆਪਣੀ ਪੂਰੀ ਟੀਮ ਨਾਲ ਪਿਛਲੇ ਕਰੀਬ 1 ਮਹੀਨੇ ਤੋਂ ਦਿਨ/ਰਾਤ ਮਿਹਨਤ ਕਰਕੇ ਰੂੜੀ ਅਤੇ ਤੂੜੀ ਪੁਵਾ ਕੇ ਜਗ੍ਹਾਂ ਤਿਆਰ ਕਰਵਾਈ ਗਈ ਸੀ ਅਤੇ ਜਿਹਨਾਂ ਵੱਲੋਂ ਇਹਨਾਂ ਪੌਦਿਆਂ ਵਿੱਚ ਪਾਉਣ ਲਈ ਜੀਵ ਅੰਮ੍ਰਿਤ (ਗਊ ਗੋਬਰ, ਗਊ ਮੂਤਰ, ਵੇਸਨ, ਗੁੜ ਅਤੇ ਪੁਰਾਣੇ ਦਰੱਖਤਾਂ ਦੀ ਮਿੱਟੀ) ਵਿਸੇਸ ਤੌਰ ਤੇ ਤਿਆਰ ਕਰਵਾਇਆ ਗਿਆ ਸੀ|
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਇਹ ਛੋਟਾ ਜੰਗਲ ਤਿਆਰ ਹੋ ਕੇ ਕੁਝ ਹੀ ਸਮੇਂ ਵਿੱਚ ਵੱਡੇ ਜੰਗਲ ਦੀ ਤਰਾ ਬਣ ਜਾਵੇਗਾ ਅਤੇ ਸੀਡ ਬੈਂਕ ਦਾ ਕੰਮ ਕਰੇਗਾ|ਇਹ ਮਿਆਂਵਾਕੀ ਜੰਗਲ ਅਲੋਪ ਹੋ ਰਹੇ ਪੰਛੀਆਂ ਦੀ ਮੁੜ ਸਿਰਜਣਾ ਕਰਨ, ਆਕਸੀਜ.ਨ, ਨਾਈਟਰੋਜਨ ਮੁਹੱਈਆ ਕਰਨ, ਕੀੜੇ, ਮਕੌੜੇ, ਤਿੱਤਲੀਆਂ, ਮਧੂ ਮੱਖੀਆਂ ਨੂੰ ਭੋਜਨ ਮੁਹੱਈਆ ਕਰਾਉਣ ਦੇ ਨਾਲ ਨਾਲ ਉਹਨਾਂ ਦਾ ਰੈਣ^ਬਸੇ.ਰਾ ਬਣ ਜਾਵੇਗਾ| ਜਿਹਨਾਂ ਵੱਲੋਂ ਦੱਸਿਆ ਗਿਆ ਕਿ ਪੁਲਿਸ ਵੱਲੋਂ ਅਮਨ ਤੇ ਕਾਨ ੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਕੋਵਿਡ^19 ਮਹਾਂਮਾਰੀ ਤੋਂ ਬਚਾਅ ਲਈ ਜਿੱਥੇ ਦਿਨ/ਰਾਤ ਸਖਤ ਡਿਊਟੀਆਂ ਨਿਭਾਈਆ ਜਾ ਰਹੀਆ ਹਨ, ਉਥੇ ਹੀ ਸਮਾਜਿਕ ਗਤੀਵਿਧੀਆਂ ਵਿੱਚ ਵੀ ਅਹਿਮ ਯੋਗਦਾਨ ਪਾਉਦੇ ਹੋਏ ਵਾਤਾਵਰਨ ਨੂੰ ਬਚਾਉਣ ਦਾ ਬੀੜਾ ਚੁੱਕਿਆ ਗਿਆ ਹੈ| ਜਿਸ ਤਹਿਤ ਥਾਣਿਆਂ, ਚੌਕੀਆਂ, ਪੁਲਿਸ ਲਾਈਨ ਮਾਨਸਾ ਅਤੇ ਦਫਤਰਾਂ ਵਿਖੇ ਖਾਲੀ ਥਾਵਾਂ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਦੀ ਸੁਰੂ ਕੀਤੀ ਮੁਹਿੰਮ ਤਹਿਤ ਪਹਿਲਾਂ ਹੀ 3000 ਤੋਂ ਵੱਧ ਛਾਂਦਾਰ ਅਤੇ ਫਲਦਾਰ ਬੂਟੇ ਲਗਵਾਏ ਜਾ ਚੁੱਕੇ ਹਨ| ਹੁਣ ਮਾਨਸਾ ਪੁਲਿਸ ਵੱਲੋਂ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਮਿਯਾਂਵਾਕੀ ਜੰਗਲ ਦੀ ਸੁਰੂਆਤ ਕੀਤੀ ਗਈ ਅਤੇ ਇਸੇ ਪੜ੍ਹਾਅ ਤਹਿਤ ਹੁਣ ਹਰੇਕ ਥਾਣੇ/ਚੌਕੀ ਵਿਖੇ ਜਲਦੀ ਹੀ ਛੋਟੇ ਮਿਯਾਂਵਾਕੀ ਜੰਗਲ ਲਗਵਾਏ ਜਾਣਗੇ ਤਾਂ ਅਸੀ ਅਲੋਪ ਹੋ ਰਹੇ ਰੁੱਖਾਂ ਅਤੇ ਅਲੋਪ ਹੋ ਰਹੇ ਜੀਵ^ਜੰਤੂਆਂ ਤੇ ਪੰਛੀਆਂ ਨੂੰ ਬਚਾਉੇਦੇ ਹੋਏ ਸੁੱਧ ਤੇ ਸਾਫ^ਸੁਥਰਾ ਵਾਤਾਵਰਣ ਬਣਾ ਕੇ ਪਹਿਲਾਂ ਵਾਲੇ ਪੰਜਾਬ ਦੀ
ਸਿਰਜਣਾ ਕਰ ਸਕੀਏ| ਸਾਡੇ ਸਾਰਿਆਂ ਵੱਲੋਂ ਕੀਤਾ ਗਿਆ ਇਹ ਕਾਰਜ ਜਿੱਥੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਕਾਰਗਰ ਸਿੱਧ ਹੋਵੇਗਾ, ਉਥੇ ਹੀ ਸਮੁੱਚੀ ਸ੍ਰਿਸਟੀ ਨੂੰ ਬਚਾਉਣ ਦਾ ਵੀ ਇੱਕ ਨੇਕ ਉਪਰਾਲਾ ਹੋਵੇਗਾ|





