ਖੰਨਾ, 19 ਜਨਵਰੀ (ਪਰਮਜੀਤ ਸਿੰਘ ਧੀਮਾਨ)- ਅੱਜ ਸਥਾਨਕ ਲਲਹੇੜੀ ਰੋਡ ਸਥਿਤ ਰਾਮ ਨਗਰ ਵਿਚ ਭਾਜਪਾ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਭਾਜਪਾ ਦੀ ਸੀਨੀਅਰ ਆਗੂ ਹਰਬੰਤ ਕੌਰ ਖੱਟੜਾ ਦੀ ਅਗਵਾਈ ਹੇਠਾਂ ਵੱਡੀ ਗਿਣਤੀ ਮਹਿਲਾਵਾਂ ਨੇ ਭਾਜਪਾ ਦੇ ਕਮਲ ਨੂੰ ਫੜਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਆਗੂ ਹਰਬੰਤ ਕੌਰ ਖੱਟੜਾ ਨੇ ਕਿਹਾ ਕਿ ਜ਼ਿਲਾ ਭਾਜਪਾ ਪ੍ਰਧਾਨ ਰਜਨੀਸ਼ ਬੇਦੀ ਤੇ ਮੰਡਲ ਪ੍ਰਧਾਨ ਅਨੂਪ ਸ਼ਰਮਾ ਤੇ ਜ਼ਿਲਾ ਮਹਿਲਾ ਮੋਰਚਾ ਪੂਜਾ ਸਾਹਨੇਵਾਲੀਆ ਦੀ ਅਗਵਾਈ ਹੇਠਾਂ ਖੰਨਾ ਸ਼ਹਿਰ ਵਿਚ ਭਾਜਪਾ ਦੀਆਂ ਨੀਤੀਆਂ ਨੂੂੰ ਘਰ-ਘਰ ਪੁਹੰਚਾਉਣ ਲਈ ਮਹਿਲਾਵਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਈਆਂ ਮਹਿਲਾਵਾਂ ਪੂਜਾ, ਕੋਸ਼ਲਿਆ, ਲਕਸ਼ਮੀ, ਮੋਨਿਕਾ, ਸੋਨੀਆ, ਜੋਤੀ, ਲਲਿਤਾ, ਰੇਖਾ ਤੇ ਵਿਨੋਦ ਆਦਿ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪੁਹੰਚਾਉਣ ਲਈ ਦਿਨ ਰਾਤ ਇਕ ਕਰ ਦੇਣਗੀਆਂ।






