ਅਗਲੇ ਵਰ੍ਰੇ 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭ ਚੋਣਾਂ ਨੂੰ ਲੈ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੀ ਸਿਆਸਤ ਗਰਮਾ ਚੁੱਕੀ ਹੈ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਅਗਲੇ ਵਰ੍ਰੇ 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭ ਚੋਣਾਂ ਨੂੰ ਲੈ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੀ ਸਿਆਸਤ ਗਰਮਾ ਚੁੱਕੀ ਹੈ ਜਿਸ ਨੂੰ ਲੈ ਕਿ ਵਿਧਾਨ ਸਭ ਟਿਕਟਾਂ ਹਾਸਿਲ ਕਰਨ ਵਾਲੇ ਉਮੀਦਵਾਰਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ! ਪਰੰਤੂ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਅਕਾਲੀਦਲ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਚ ਘੱਟ ਹੀ ਸਿਰਕਤ ਕਰਦਾ ਹੈ ਤਾਜ਼ਾ ਗੁਰਦਵਾਰਾ ਪਾਤਸ਼ਾਹੀ ਨੌਵੀਂ ਵਿਖੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦੇ ਸੂਬਾ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੇ ਸਮਾਗਮ ਦੀ ਗੱਲ ਹੋਵੇ ਜਾਂ ਭਾਵੇਂ ਲੁਧਿਆਣਾ ਤੋਂ ਐਮ ਪੀ ਰਵਨੀਤ ਸਿੰਘ ਬਿੱਟੂ ਵਲੋਂ ਅਕਾਲੀ ਦਲ ਬਸਪਾ ਦੇ ਗਠਜੋੜ ਤੋਂ ਬਾਅਦ ਟਿੱਪਣੀ ਕਰਦਿਆਂ ਧਾਰਮਿਕ ਸ਼ੀਟਾਂ ਦਲਿਤ ਵੀਰਾਂ ਨੂੰ ਦੇਣ ਸਮੇ ਐਸ.ਐਸ ਪੀ ਦਫਤਰ ਵਿਖੇ ਬਿੱਟੂ ਦੀ ਗਿਰਫਤਾਰੀ ਸੰਬੰਧੀ ਮੰਗਪੱਤਰ ਦੇਣ ਦੀ ਗੱਲ ਹੋਵੇ ਜਾਂ ਅਕਾਲੀਦਲ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਆਉਣ ਦੀ ਗੱਲ ਹੋਵੇ ਉਸ ਸਮੇ ਭੀ ਹਲਕਾ ਇੰਚਾਰਜ ਕਿੱਥੇ ਮਸਰੂਫ ਰਹੇ ਓਹੀ ਦੱਸ ਸਕਦੇ ਹਨ ! ਕਿ ਹਲਕਾ ਇੰਚਾਰਜ ਦੀ ਹਾਈ ਕਮਾਂਡ ਨਾਲ ਕੋਈ ਨਾਰਾਜਗੀ ਚੱਲ ਰਹੀ ਹੈ ਪਿਛਲੇ 10 ਸਾਲਾਂ ਤੋਂ ਬਰਨਾਲਾ ਜਿਲੇ ਦੀਆਂ ਤਿੰਨੇ ਵਿਧਾਨ ਸਭ ਸੀਟਾਂ ਤੋਂ ਵਾਂਝੇ ਚੱਲ ਰਹੇ ਅਕਾਲੀਦਲ ਦੀ ਹਾਲਤ ਮੌਜੂਦਾ ਹਾਲਾਤਾਂ ਵਿੱਚ ਵੀ ਪੈਰਾਂ ਤੋਂ ਉਖੱਡੀ ਹੋਈ ਹੈ ਜਿਹੜੀ ਅਕਾਲੀਦਲ ਸਿਆਸਤ ਚ ਚੱਲ ਰਹੀ ਧੜੇਬੰਦੀ ਅਤੇ ਆਗੂ ਵਰਕਰਾਂ ਦੀ ਖਿੱਚੋਤਾਣ ਕਾਰਨ ਲੀਹਾਂ ਤੇ ਨਹੀਂ ਆ ਰਹੀ ! ਭਰੋਸੇਯੋਗ ਸੂਤਰਾਂ ਅਨੁਸਾਰ ਉਮੀਦਵਾਰਾਂ ਵਲੋਂ ਆਪੋ ਆਪਣੇ ਜੁਗਾੜ ਫਿੱਟ ਕੀਤੇ ਜਾ ਰਹੇ ਹਨ ਪਰੰਤੂ ਇਕ ਦੂਜੇ ਦੀ ਕੀਤੀ ਜਾ ਰਹੀ ਵਿਰੋਧਤਾ ਤੇ ਪਾਰਟੀ ਵਰਕਰਾਂ ਵਲੋਂ ਦਿੱਤੇ ਜਾ ਰਹੇ ਅਸਤੀਫਿਆਂ ਦਾ ਕਾਰਨ ਵਰਕਰ ਹਾਈ ਕਮਾਂਡ ਹਲਕਾ ਇੰਚਾਰਜ, ਜਿਲਾ ਪ੍ਰਧਾਨ ਵਲੋਂ ਕੋਈ ਪੁੱਛ ਪ੍ਰਤੀਤ ਨਾ ਕਰਨ ਦੇ ਸਰੇਆਮ ਦੋਸ਼ ਲਾ ਰਹੇ ਹਨ ਜਿਸ ਦਾ ਪ੍ਰਤੱਖ ਪ੍ਰਮਾਣ ਅਕਾਲੀਦਲ ਦੇ 35 -40 ਸਾਲਾਂ ਤੋਂ ਜੁੜੇ ਵਰਕਰਾ ਦੇ ਅਸਤੀਫਿਆਂ ਤੋਂ ਲਿਆ ਜਾ ਸਕਦਾ ਹੈ ! ਇੱਕਤਰ ਜਾਣਕਾਰੀ ਤਹਿਤ i ਇਸ ਸਾਰੇ ਘਟਨਾਕ੍ਰਮ ਸੰਬੰਧੀ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਕੁਲਵੰਤ ਸਿੰਘ ਕਿਤੁ ਨੇ ਕਿਹਾ ਕਿ ਰੱਖੜਾ ਜੀ ਤੇ ਹੀਰਾ ਸਿੰਘ ਗਾਬੜੀਆ ਦੇ ਆਉਣ ਦਾ ਮੈਨੂੰ ਮਹਿਜ ਥੋੜਾ ਸਮਾਂ ਪਹਿਲਾਂ ਹੀ ਸੁਨੇਹਾ ਲੱਗਿਆ ਸੀ ਮਈ ਹਲਕੇ ਤੋਂ ਬਾਹਰ ਹੋਣ ਕਾਰਨ ਟਾਈਮ ਸਿਰ ਨਹੀਂ ਪਹੁੰਚ ਸਕਦਾ ਸੀ ਤੇ ਐਮ ਪੀ ਬਿੱਟੂ ਵਲੋਂ ਕੀਤੀ ਟਿੱਪਣੀ ਵਿਰੁੱਧ ਮੰਗਪੱਤਰ ਦੇਣ ਸਮੇ ਸਾਰੇ ਆਗੂਆਂ ਵਰਕਰਾਂ ਦੀ ਡਿਊਟੀ ਲਾ ਕਿ ਗਿਆ ਸੀ ਬਾਕੀ ਅਸਤੀਫਾ ਦੇਣ ਵਾਲੇ ਸਾਡੇ ਆਪਣੇ ਪਰਿਵਾਰਿਕ ਮੇਮ੍ਬਰ ਹਨ ਜਲਦ ਵਾਪਿਸ ਲੈ ਆਵਾਂਗੇ!






