ਸ਼੍ਰੀ ਮੁਕਤਸਰ ਸਾਹਿਬ 13 ਜੁਲਾਈ :
ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਕੋਈ ਵੀ ਖੁੱਲਾ ਬੋਰਵੈਲ ਨਹੀਂ ਹੈ ਅਤੇ ਇਸ ਸਬੰਧੀ ਸ਼ਹਿਰ ਅਤੇ ਪਿੰਡਾਂ ਦੀਆਂ ਦੋ ਵੱਖਰੀਆਂ ਰਿਪੋਰਟਾਂ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੂੰ ਇੱਕ ਮੀਟਿੰਗ ਦੋਰਾਨ ਡੀ ਡੀ ਪੀ ਓ ਅਤੇ ਸਮੂਹ ਕਾਰਜ ਸਾਧਕ ਅਫਸਰਾਂ ਵੱਲੋਂ ਸੋੰਪੀ ਗਈ ਹੈ ।
ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਫੇਰ ਵੀ ਕੋਈ ਬੋਰਵੈਲ ਖੁੱਲਾ ਪਾਇਆ ਜਾਂਦਾ ਹੈ ਤਾਂ ੳਸ ਦੀ ਸੂਚਨਾ ਹਰ ਆਮ ਅਤੇ ਖਾਸ ਵੱਲੋਂ ਦਫਤਰ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀ ਜਾਵੇ । ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੱਕ ਹੈਲਪਲਾਈਨ ਨੰਬਰ 98558-02200, 01633-260341 ਵੀ ਜਾਰੀ ਕੀਤਾ ਗਿਆ ਹੈ, ਜਿਸ ੳੁੱਪਰ ਖੁੱਲ੍ਹੇ ਬੋਰਵੈਲ ਦੀ ਫੋਟੋ ਜਾਂ ਵੀਡੀਓ ਵੀ ਅਪਲੋਡ ਕੀਤੀ ਜਾਵੇ ਤਾਂ ਜੋ ਖੁੱਲੇ ਬੋਰਵੈਲ ਨੂੰ ਬੰਦ ਕਰਨ ਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੁੱਲੇ ਹੋਏ ਬੋਰਵੈਲਾਂ ਕਾਰਨ ਬੱਚੇ ਅਕਸਰ ਹੀ ਇਨ੍ਹਾਂ ਵਿੱਚ ਡਿੱਗ ਪੈਂਦੇ ਸਨ ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰ ਜਾਂਦੇ ਸਨ।
ਉਹਨਾ ਦੱਸਿਆ ਕਿ ਪਿਛਲੇ ਸਾਲਾਂ ਦੋਰਾਨ ਕਈ ਵੱਡੇ ਹਾਦਸੇ ਵੀ ਵਾਪਰੇ ਹਨ ਅਤੇ ਭਵਿੱਖ ਵਿਚ ਖੁੱਲੇ ਬੋਰਵੈਲਾਂ ਕਾਰਣ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਪਹਿਲਾ ਹੀ ਸਾਰੇ ਖੁੱਲ੍ਹੇ ਬੋਰਵੈਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ ਤਾਂ ਜੋ ਜਿਲ੍ਹੇ ਵਿੱਚ ਅਜਿਹਾ ਕੋਈ ਵੀ ਹਾਦਸਾ ਨਾ ਵਾਪਰੇ।






