ਥਾਣਾ ਸਿਟੀ ਪੁਲਿਸ ਨੇ ਇਸ ਮਾਮਲੇ ਵਿਚ ਫਰਾਰ ਵਿਅਕਤੀ ਦੀ ਧੜਪਕੜ ਲਈ ਟੀਮਾਂ ਕੀਤੀਆਂ ਰਵਾਨਾ

ਗੁਰਦਾਸਪੁਰ/ਬਟਾਲਾ (ਲੱਕੀ ਬਟਾਲਾ) : ਬਟਾਲਾ ਪੁਲਿਸ ਅਧੀਨ ਪੈਂਦੇ ਬਟਾਲਾ ਸਿਟੀ ਠਾਣੇ ਵਿਚੋਂ ਇਕ ਚੋਰੀ ਦੇ ਕੇਸ ਦੀ ਪੁੱਛਗਿੱਛ ਲਈ ਲਿਆਂਦਾ ਗਿਆ ਕਾਲੂ ਨਾਮਕ ਲੱਤ ਤੋਂ ਅਪਾਹਿਜ ਵਿਅਕਤੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਥਾਣਾ ਸਿਟੀ ਪੁਲਿਸ ਨੇ ਇਸ ਮਾਮਲੇ ਵਿਚ ਫਰਾਰ ਵਿਅਕਤੀ ਦੀ ਧੜਪਕੜ ਲਈ ਟੀਮਾਂ ਰਵਾਨਾ ਕਰ ਦਿਤੀਆਂ ਹਨ।
ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਸੁਖਇੰਦਰ ਸਿੰਘ ਨੇ ਦੱਸਿਆ ਕਿ ਕਾਲੂ ਨਾਮਕ ਇਕ ਵਿਅਕਤੀ ਨੂੰ ਚੋਰੀ ਦੇ ਮਾਮਲੇ ਦੌਰਾਨ ਪੁੱਛਗਿੱਛ ਲਈ ਲਿਆਂਦਾ ਸੀ। ਇਸ ਦੌਰਾਨ ਕਾਲੂ ਜੋ ਇਕ ਲੱਤ ਤੋਂ ਅਪਾਹਿਜ ਹੈ, ਬਾਥਰੂਮ ਦਾ ਬਹਾਨਾ ਕਰਕੇ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਬਾਥਰੂਮ ਦੇ ਅੰਦਰ ਖੋਲ੍ਹੇ ਰਸਤੇ ਪਾਈਪਾਂ ਚੜ੍ਹ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਜਾਏਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਫਰਾਰ ਆਰੋਪੀ ਦੀ ਧੜਪਕੜ ਲਈ ਮੁਲਾਜ਼ਿਮ ਭੇਜ ਦਿਤੇ ਗਏ।
ਇਸ ਮਾਮਲੇ ਵਿਚ ਵੱਡੇ ਸਵਾਲ ਖੜੇ ਹੁੰਦੇ ਹਨ ਬਟਾਲਾ ਸਿਟੀ ਥਾਣਾ ਪੁਲਿਸ ਉਤੇ ,,,,ਪਹਿਲਾ ਸਵਾਲ ਇਹ ਕੇ ਲੱਤ ਤੋਂ ਅਪਾਹਿਜ ਕਾਲੁ ਨਾਮਕ ਵਿਅਕਤੀ ਬਾਥਰੂਮ ਦੇ ਵਿਚੋਂ ਖੋਲ੍ਹੇ ਰਾਹੀਂ ਪਾਈਪ ਚੜ੍ਹ ਕੇ ਐਨੀ ਪੁਲਿਸ ਦੇ ਵਿਚੋਂ ਕਿਵੇ ਫਰਾਰ ਹੋ ਸਕਦਾ ਹੈ ਦੂਸਰਾ ਸਵਾਲ ਇਹ ਖੜਾ ਹੁੰਦਾ ਹੈ ਕੇ ਜੋ ਬਾਥਰੂਮ ਪੁਲਿਸ ਵਲੋਂ ਮੀਡੀਆ ਨੂੰ ਦਿਖਾਇਆ ਗਿਆ ਉਸ ਬਾਥਰੂਮ ਵਿੱਚ ਕਿਤੇ ਕੋਈ ਖੋਲਾ ਨਹੀਂ ਹੈ ਅਤੇ ਜੋ ਖਿੜਕੀਆਂ ਬਾਥਰੂਮ ਵਿੱਚ ਹਨ ਉਹਨਾਂ ਉਤੇ ਵੀ ਪੱਕੇ ਤੌਰ ਤੇ ਸ਼ੀਸ਼ੇ ਲਗੇ ਹੋਏ ਹਨ






