ਸਰਕਾਰ ਘਰ ਘਰ ਨੌਕਰੀ ਦੀ ਜਗਾਹ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦੇ ਰਹੀ : ਆਮ ਆਦਮੀ ਪਾਰਟੀ ਆਗੂ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਘਰ ਘਰ ਨੌਕਰੀ ਦਾ ਵਾਅਦਾ ਪੂਰਾ ਨਾ ਹੋਣ ਦੇ ਦੋਸ਼ ਲਾਉਂਦਿਆ ਅਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ੍ਰੀ ਮੁਕਤਸਰ ਸਾਹਿਬ ਸਥਿਤ ਘਰ ਦਾ ਘਿਰਾਓ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਦਾ ਘਿਰਾਓ ਕੀਤਾ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਘਰ ਘਰ ਨੌਕਰੀ ਦੀ ਜਗਾਹ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦੇ ਰਹੀ। ਸਰਕਾਰ ਵੱਲੋ ਇਕ ਪਾਸੇ ਰੁਸੇ ਵਿਧਾਇਕ ਮਨਾਉਣ ਲਈ ਉਹਨਾਂ ਦੇ ਪੁਤਰਾਂ ਨੂੰ ਨੌਕਰੀ ਦਿੱਤੀ ਜਾ ਰਹੀ ਦੂਜੇ ਪਾਸੇ ਆਮ ਲੋਕਾਂ ਨਾਲ ਘਰ ਘਰ ਨੌਕਰੀ ਦਾ ਵਾਅਦਾ ਪੂਰਾ ਨਹੀਂ ਕੀਤਾ। ਜਿੰਨਾਂ ਡਿਗਰੀਆਂ ਦੇ ਅਧਾਰ ਤੇ ਸਰਕਾਰ ਨੌਕਰੀ ਦੇ ਰਹੀ ਉਹ ਡਿਗਰੀਆਂ ਜੇ ਆਮ ਵਿਅਕਤੀ ਲਾਉਂਦਾ ਤਾਂ ਜਾਅਲੀ ਆਖੀਆ ਜਾਂਦੀਆ ਹਨ। ਇਸ ਮੌਕੇ ਡਿਗਰੀਆਂ ਦੀਆਂ ਕਾਪੀਆਂ ਵੀ ਸਾੜੀਆ ਗਈਆ। ਉਧਰ ਦੂਜੇ ਪਾਸੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਬੋਲੇ ਰਾਕੇਸ਼ ਪਾਂਡੇ ਅਤੇ ਫਤਹਿਜੰਗ ਬਾਜਵਾ ਦੇ ਪੁਤਰਾਂ ਨੂੰ ਨੌਕਰੀ ਨਹੀਂ ਲੈਣੀ ਚਾਹੀਦੀ। ਘਰ ਘਰ ਨੌਕਰੀ ਦੇ ਕੀਤੇ ਵਾਅਦੇ ਦਾ ਪਹਿਲਾ ਆਮ ਲੋਕਾਂ ਨੂੰ ਲਾਭ ਮਿਲਣਾ ਚਾਹੀਦਾ।






