16.8 C
Chandigarh

TODAY NOW NEWS

Friday, March 20, 2026
HomeBREAKING NEWSਸ਼ਰਮਸ਼ਾਰ ਕਰ ਦੇਣ ਵਾਲੀ ਘਟਨਾ! ਸਿੱਖ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ...

ਸ਼ਰਮਸ਼ਾਰ ਕਰ ਦੇਣ ਵਾਲੀ ਘਟਨਾ! ਸਿੱਖ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ, ਜੁੱਤੀ ‘ਚ ਪਿਲਾਇਆ ਪਾਣੀ

ਅੰਮ੍ਰਿਤਸਰ: ਜੰਡਿਆਲਾ ਗੁਰੂ ਦੇ ਰਹਿਣ ਵਾਲੇ ਇੱਕ ਸਿੱਖ ਨੌਜਵਾਨ ਨੂੰ ਉਧਾਰ ਦਾ ਪੈਸਾ ਵਾਪਸ ਮੰਗਣਾ ਮਹਿੰਗਾ ਪੈ ਗਿਆ। ਬੇਰਹਿਮੀ ਨਾਲ ਇਸ ਨੌਜਵਾਨ ਨਾਲ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਜੰਡਿਆਲਾ ਗੁਰੂ ਦੇ ਇੱਕ ਸਿੱਖ ਨੌਜਵਾਨ ਜਿਸ ਨੂੰ ਪਹਿਲਾਂ ਤਾਂ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ ਤੇ ਫਿਰ ਜੁੱਤੀ ‘ਚ ਪਾਣੀ ਪਿਲਾਇਆ ਗਿਆ। ਜ਼ਖਮੀ ਹਾਲਤ ‘ਚ ਇਹ ਨੌਜਵਾਨ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਹੈ।

ਪੀੜਤ ਨੌਜਵਾਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸੇ ਪਿੰਡ ਦੇ ਇੱਕ ਪਰਿਵਾਰ ਨੇ ਉਸ ਤੋਂ 2.50 ਲੱਖ ਰੁਪਏ ਉਧਾਰ ਲਏ ਸਨ। ਪਹਿਲਾਂ ਪਰਿਵਾਰ ਉਸ ਨਾਲ ਨੇੜਤਾ ਵਧਾਉਂਦਾ ਗਿਆ ਤੇ ਉਸ ਨੂੰ ਅੰਮ੍ਰਿਤਸਰ ਸ਼ਹਿਰ ਵੀ ਲੈ ਜਾਂਦਾ ਰਿਹਾ, ਫਿਰ ਭੈਣ-ਭਰਾ ਬਣ ਕੇ ਉਸ ਕੋਲੋਂ ਪੈਸੇ ਮੰਗਦਾ ਰਿਹਾ। ਜਦੋਂ ਉਹ ਉਨ੍ਹਾਂ ਤੋਂ ਪੈਸੇ ਮੰਗਣ ਲੱਗਾ ਤਾਂ ਉਹ ਟਾਲ-ਮਟੋਲ ਕਰਦੇ ਰਹੇ। ਬੀਤੇ ਦਿਨ ਸਵੇਰੇ ਉਸ ਨੂੰ ਅੰਮ੍ਰਿਤਸਰ ਤੋਂ ਅਗਵਾ ਕਰਕੇ ਜੰਡਿਆਲਾ ਗੁਰੂ ਲਿਜਾਇਆ ਗਿਆ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ।

ਸੁੱਖਾ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਧਾਰੀ ਸਿੱਖ ਸੀ ਪਰ ਫਿਰ ਵੀ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟਿਆ ਗਿਆ ਤੇ ਬੁਰੀ ਹਾਲਤ ‘ਚ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਜੁੱਤੀ ਵਿਚ ਪਾ ਕੇ ਪਾਣੀ ਪਿਲਾਇਆ ਗਿਆ। ਇਸ ਦੀ ਵੀਡੀਓ ਵੀ ਬਣਾ ਕੇ ਵਾਇਰਲ ਕੀਤੀ ਗਈ ਸੀ। ਹੁਣ ਉਸ ਨੇ ਜੰਡਿਆਲਾਗੁਰੂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਰਾਤ 10 ਵਜੇ ਸਾਹਮਣੇ ਆਈ। ਅਜੇ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ। ਮੌਕੇ ਦਾ ਪਤਾ ਲਗਾਇਆ ਜਾ ਰਿਹਾ ਹੈ

Today Now News

RELATED ARTICLES
- Advertisment -

POPULAR POSTS