17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਦੁਨੀਆ ਦੀ ਬਹੁਤ ਹੀ ਮਸਹੂਰ ਫ਼ੈਸ਼ਨ ਡਿਜਾਇਨਰ ਤੇ ਲੇਖਕਾ ਕਰੀਸਡਾ ਰੋਡਰੀਗਜ...

ਦੁਨੀਆ ਦੀ ਬਹੁਤ ਹੀ ਮਸਹੂਰ ਫ਼ੈਸ਼ਨ ਡਿਜਾਇਨਰ ਤੇ ਲੇਖਕਾ ਕਰੀਸਡਾ ਰੋਡਰੀਗਜ ਕੈਂਸਰ ਨਾਲ ਆਪਣੀ ਮੋਤ ਤੋਂ ਪਹਿਲਾ ਲਿਖਦੀ ਹੈ !!

  1. ਮੇਰੇ ਕਾਰ ਗੈਰਾਜ ਵਿੱਚ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਖੜੀ ਹੈ ਪਰ ਮੈਂ ਹਸਪਤਾਲ ਦੀ ਵੀਲ-ਚੇਅਰ ਵਿੱਚ ਸਫਰ ਕਰਦੀ ਹਾਂ !!
  2. ਘਰ ਮੇਰੀ ਅਲਮਾਰੀ ਵਿੱਚ ਹਰ ਤਰਾਂ ਦੇ ਮਹਿੰਗੇ ਕੱਪੜੇ ਪਏ ਹਨ ਹੀਰੇ ਜਵਾਹਰਾਤ ਗਹਿਣੇ ਪਏ ਹਨ ਬੇਸੁਮਾਰ ਮਹਿੰਗੇ ਜੁੱਤੇ ਪਏ ਹਨ ਪਰ ਮੈਂ ਹਸਪਤਾਲ ਦੀ ਦਿੱਤੀ ਇੱਕ ਚਾਦਰ ਵਿੱਚ ਨੰਗੇ ਪੈਰ ਲਿਪਟੀ ਹਾਂ !!
  3. ਮੇਰੇ ਬੈਂਕ ਵਿੱਚ ਬੇਸੁਮਾਰ ਪੈਸੇ ਹਨ ਪਰ ਹੁਣ ਉਹ ਮੇਰੇ ਕਿਸੇ ਕੰਮ ਦੇ ਨਹੀਂ !!
  4. ਮੇਰਾ ਘਰ ਇੱਕ ਮਹਿਲ ਦੀ ਤਰਾਂ ਹੈ ਪਰ ਮੈਂ ਹਸਪਤਾਲ ਦੇ ਡਬਲ ਸਾਇਜ ਬੈਂਡ ਵਿੱਚ ਪਈ ਹਾਂ !!
  5. ਮੈਂ 5 ਸਿਤਾਰਾ ਹੋਟਲ ਤੋਂ ਦੂਜੇ 5 ਸਿਤਾਰਾ ਹੋਟਲ ਵਿੱਚ ਬਦਲ ਸਕਦੀ ਹਾਂ ਪਰ ਇੱਥੇ ਇੱਕ ਲੈਬਾਰਟਰੀ ਤੋਂ ਦੂਜੀ ਲੈਬਾਰਟਰੀ ਵਿੱਚ ਘੁੰਮਦੀ ਹਾਂ !!
  6. ਮੈਂ ਕਰੋੜਾਂ ਚਾਹੁਣ ਵਾਲ਼ਿਆਂ ਨੂੰ ਆਪਣੇ ਆਟੋਗਰਾਫ ਦਿੱਤੇ ਹਨ ਪਰ ਅੱਜ ਡਾਕਟਰ ਦੇ ਆਖਰੀ ਨੋਟ ਤੇ ਦਸਖ਼ਤ ਕੀਤੇ ਹਨ !!
  7. ਮੇਰੇ ਕੋਲ 7 ਮਹਿੰਗੇ ਵਾਲਾਂ ਨੂੰ ਸ਼ਿੰਗਾਰਨ ਵਾਲੇ ਜਿਉਲਰੀ ਸੇਟ ਹਨ ਪਰ ਅੱਜ ਮੇਰੇ ਸਿਰ ਤੇ ਵਾਲ ਹੀ ਨਹੀਂ !!
  8. ਆਪਣੇ ਨਿੱਜੀ ਜਹਾਜ਼ ਤੇ ਮੈਂ ਕਿਤੇ ਵੀ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੀ ਸੀ ਪਰ ਅੱਜ ਵੀਲ-ਚੇਅਰ ਤੇ ਬਿਠਾਉਣ ਲਈ ਵੀ 2 ਬੰਦਿਆਂ ਦੀ ਲੋੜ ਪੈਂਦੀ ਹੈ !!
  9. ਵੈਸੇ ਤਾਂ ਬਹੁਤ ਤਰਾਂ ਦੇ ਖਾਣੇ ਹਨ ਮੇਰੇ ਲਈ ਕੋਈ ਔਖੇ ਨਹੀਂ ਖਾਣੇ ਪਰ ਮੇਰਾ ਖਾਣਾ ਸਵੇਰੇ 2 ਗੋਲ਼ੀਆਂ ਤੇ ਸ਼ਾਮ ਨੂੰ ਥੋੜਾ ਜਿਹਾ ਲੂਣ ਹੈ !!

ਮੇਰਾ ਘਰ ਮੇਰਾ ਪੈਸਾ ਮੇਰੀਆਂ ਕਾਰਾਂ ਮੇਰੀ ਮਹਿੰਗੀ ਜਿਉਲਰੀ ਮੇਰੀ ਸੋਹਰਤ ਕਿਸੇ ਕੰਮ ਨਹੀਂ ਆ ਰਹੀ ਜਿਸ ਪਿੱਛੇ ਮੈਂ ਸਾਰੀ ਉਮਰ ਜਦੋਂ ਜਹਿਤ ਕੀਤੀ !!

ਇਹ ਸਭ ਕੁਝ ਹੁਣ ਮੈਨੂੰ ਸਕੂਨ ਨਹੀਂ ਦੇ ਸਕਦੇ !!

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥

ਜ਼ਿੰਦਗੀ ਬਹੁਤ ਛੋਟੀ ਹੈ ਮੋਤ ਸਭ ਤੋਂ ਵੱਡਾ ਸੱਚ ਹੈ ਪਰ ਅਸੀਂ ਇਸ ਸੱਚ ਨੂੰ ਭੁਲਾਈ ਬੈਠੇ ਹਾਂ !! ਕੋਸ਼ਿਸ਼ ਕਰੀਏ ਹਰ ਇੱਕ ਦੀ ਮਦਦ ਕਰੀਏ ਕਿਸੇ ਦਾ ਹੱਕ ਨਾ ਮਾਰੀਏ !! ਹੰਕਾਰੀ ਨਾ ਬਣੀਏ ਹਰ ਇੱਕ ਇਨਸਾਨ ਦਾ ਸਤਿਕਾਰ ਕਰੀਏ ਹਰ ਇੱਕ ਨੂੰ ਗਲਵੱਕੜੀ ਵਿੱਚ ਲੈਣ ਦੀ ਕੋਸ਼ਿਸ਼ ਕਰੀਏ ।

ਕਿਉਂਕਿ
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨਾ ਜਾਣਾ ।।

Today Now News

RELATED ARTICLES
- Advertisment -

POPULAR POSTS