16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅੰਗਰੇਜਾਂ ਵਾਗ ਫਾਸੀਵਾਦੀ ਤਾਕਤਾਂ ਨੂੰ ਵੀ ਦੇਸ਼ ਦੇ ਮਿਹਨਤਕਸ਼ ਲੋਕ ਹਰਾਕੇ ਹੀ...

ਅੰਗਰੇਜਾਂ ਵਾਗ ਫਾਸੀਵਾਦੀ ਤਾਕਤਾਂ ਨੂੰ ਵੀ ਦੇਸ਼ ਦੇ ਮਿਹਨਤਕਸ਼ ਲੋਕ ਹਰਾਕੇ ਹੀ ਦਮ ਲੈਣਗੇ : ਐਡਵੋਕੇਟ ਉੱਡਤ

ਮਾਨਸਾ, (ਗੁਰਜੰਟ ਸਿੰਘ ਸ਼ੀਹ) : ਸੀਟੂ, ਪੰਜਾਬ ਕਿਸਾਨ ਸਭਾ ਤੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਦੇਸ਼ ਵਿਆਪੀ ਸੱਦੇ ਤੇ ਭਾਰਤ ਛੱਡੋ ਅੰਦੋਲਨ ਦੀ 78 ਵੀ ਵਰ੍ਹੇਗੰਢ ਮੌਕੇ ਤੇ ਉਪਰੋਕਤ ਤਿੰਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਜਿਲ੍ਹਾ ਹੈੱਡਕੁਆਟਰ ਤੇ ਸੱਤਿਆਗ੍ਰਹਿ ਕੀਤਾ ਤੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ, ਜਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਗ੍ਰਿਫਤਾਰ ਕਰਨ ਤੋਂ ਕੀਤੇ ਹੱਥ ਖੜ੍ਹੇ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਰਾਸ਼ਟਰੀ ਸੰਪਤੀ ਨੂੰ ਵੇਚਣਾ ਬੰਦ ਕੀਤਾ ਜਾਵੇ , ਠੇਕੇਦਾਰੀ ਮਜਦੂਰ ਪ੍ਰਬੰਧ ਖਤਮ ਕੀਤਾ ਜਾਵੇ, ਘੱਟ ਗਿਣਤੀਆਂ, ਦਲਿਤਾਂ ਤੇ ਅੋਰਤਾਂ ਤੇ ਕੀਤੇ ਜਾ ਰਹੇ ਹਮਲੇ ਬੰਦ ਕੀਤੇ ਜਾਣ , ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾਂ ਵਾਪਸ ਲਈਆ ਜਾਣ ,ਖੇਤੀ ਨੂੰ ਬਰਬਾਦ ਕਰਨ ਵਾਲੇ ਆਰਡੀਨੈਂਸ ਵਾਪਸ ਲਏ ਜਾਣ, ਬਿਜਲੀ ਐਕਟ 2020 ਰੱਦ ਕੀਤਾ ਜਾਵੇ, ਕਰੋਨਾ ਸੰਕਟ ਕਾਰਨ ਕੰਗਾਲ ਹੋਏ ਲੋਕਾ ਨੂੰ ਆਰਥਿਕ ਮਦਦ ਦਿੱਤੀ ਜਾਵੇ, ਕਿਸਾਨਾਂ, ਮਜਦੂਰਾ ਸਿਰ ਚੜੇ ਕਰਜੇ ਮਾਫ ਕੀਤੇ ਜਾਣ, ਮੈਡੀਕਲ ਸਹੂਲਤਾਂ ਹਰੇਕ ਭਾਰਤੀ ਨੂੰ ਫਰੀ ਮੁਹੱਈਆ ਕਰਵਾਈਆਂ ਜਾਣ ,ਹਰੇਕ ਵਿਅਕਤੀ ਨੂੰ ਪ੍ਰਤੀ ਮਹੀਨਾ 10 ਕਿੱਲੋ ਅਨਾਜ ਫਰੀ ਦਿੱਤਾ ਜਾਵੇ ,ਪੰਜਾਬ ਵਿੱਚੋਂ ਨਸ਼ਿਆਂ ਦਾ ਨੈੱਕਸੈਸ਼ ਤੋੜਿਆ ਜਾਵੇ ਤੇ ਦੋਸੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ , ਬੇਰੁਜਗਾਰੀ ਨੂੰ ਠੱਲ ਪਾਈ ਜਾਵੇ ਤੇ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ । ਇਸ ਮੌਕੇ ਤੇ ਸੰਬੋਧਨ ਕਰਦਿਆਂ ਸੀਪੀਆਈ(ਐਮ) ਦੇ ਸੂਬਾ ਸਕੱਤਰੇਤ ਮੈਬਰ ਤੇ ਸੈਂਟਰਲ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਪੰਜਾਬ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸਾਥੀ ਹਰਨੇਕ ਸਿੰਘ ਖੀਵਾ , ਅਾਗਣਵਾੜੀ ਮੁਲਾਜਮ ਯੂਨੀਅਨ ( ਸੀਟੂ ) ਦੇ ਜਿਲ੍ਹਾ ਸਕੱਤਰ ਚਰਨਜੀਤ ਕੌਰ ਮਾਨਸਾ ਤੇ ਬਲਾਕ ਪ੍ਰਧਾਨ ਅਵਿਨਾਸ਼ ਕੌਰ ਮਾਨਸਾ ਨੇ ਕਿਹਾ ਕਿ ਸੰਘੀ ਮੋਦੀ ਦੀ ਅਗਵਾਈ ਵਿੱਚ ਲਗਾਤਾਰ ਦੋ ਵਾਰ ਲੋਕ ਸਭਾ ਚੋਣਾਂ ਜਿੱਤਣ ਕਾਰਨ ਆਪਣੇ ਆਪ ਨੂੰ ਅਜਿੱਤ ਸਮਝਣ ਲੱਗ ਪਏ ਹਨ ਤੇ ਦੇਸ਼ ਦੇ ਜਮਹੂਰੀ, ਧਰਮ ਨਿਰਪੱਖ ਤੇ ਸੰਘੀ ਢਾਂਚੇ ਨੂੰ ਤੋੜ ਕੇ ਹਿੰਦੂ ਰਾਸ਼ਟਰ ਬਣਾਉਣ ਦੀਆ ਸ਼ਾਜਿਸ਼ਾ ਰੱਚ ਰਹੇ ਹਨ , ਪਰ ਸ਼ੰਘੀ ਇਹ ਭੁੱਲ ਗਏ ਕਿ ਬ੍ਰਿਟਿਸ਼ ਸਾਮਰਾਜ ਵਿੱਚ ਸੂਰਜ ਨਹੀਂ ਸ਼ਿਪਦਾ ਸੀ । ਭਾਰਤ ਦੇ ਮਿਹਨਤਕਸ਼ ਲੋਕ ਫਾਸੀਵਾਦੀ ਤਾਕਤਾਂ ਨੂੰ ਵੀ ਅੰਗਰੇਜਾਂ ਵਾਗ ਹਰਾਕੇ ਦਮ ਲੈਣਗੇ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੰਜਾਬ ਕਿਸਾਨ ਸਭਾ ਦੇ ਸਾਥੀ ਸਵਰਨਜੀਤ ਸਿੰਘ ਦਲਿਓ, ਬਲਵਿੰਦਰ ਸਿੰਘ ਕੋਟਧਰਮੂ ,ਸੀਟੂ ਆਗੂ ਤੇਜਾ ਸਿੰਘ ਹੀਰਕੇ ,ਰਾਜ ਕੁਮਾਰ ਗਰਗ, ਗੁਰਪਿਆਰ ਸਿੰਘ ਫੱਤਾ , ਅਮਨਜੀਤ ਕੌਰ ਮਾਨਸਾ , ਕਾਲਾ ਖਾ ਭੰਮੇ , ਸਰੇਸ਼ ਕੁਮਾਰ , ਰਾਜੂ ਗੋਸਵਾਮੀ , ਸੰਕਰ ਸਿੰਘ ਟਿੱਬੀ , ਸਿਮਰੁ ਬਰਣ , ਗੁਰਜੰਟ ਕੋਟੜਾ , ਗੁਰਤੇਜ ਸਿੰਘ ਭੂਪਾਲ , ਮੀਨੂ ਮਾਨਸਾ ,ਦੇਸਰਾਜ ਕੋਟਧਰਮੂੰ , ਜਗਤਾਰ ਸਿੰਘ ਤਾਰਾ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।

Today Now News

RELATED ARTICLES
- Advertisment -

POPULAR POSTS