
ਬਰਨਾਲਾ 20, ਅਗਸਤ /-ਕਰਨਪ੍ਰੀਤ ਧੰਦਰਾਲ /-ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਹਿਲਾ ਟੀਮ ਤੇ ਲੜਕਿਆਂ ਦੀ ਟੀਮ ਨੇ ਵੱਖ-ਵੱਖ ਮੈਚਾਂ ਵਿਚ ਜਿੱਤ ਪ੍ਰਾਪਤ ਕਰਕੇ ਪਦਮ ਸ੍ਰੀ ਰਜਿੰਦਰ ਗੁਪਤਾ ਦੇ ਯਤਨਾ ਉੱਪਰ ਬੂਰ ਪਾਇਆ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਮੈਚ ਵਿੱਚ ਅੱਜ ਬਰਨਾਲਾ ਅਤੇ ਲੁਧਿਆਣਾ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ ਲੁਧਿਆਣਾ ਦੀ ਟੀਮ ਨੇ ਟਾਸ ਜਿੱਤ ਕੇ ਬਰਨਾਲਾ ਦੀ ਟੀਮ ਨੂੰ ਬੱਲੇਬਾਜ਼ੀ ਕਰਨ ਲਈ ਕਿਹਾ ਬਰਨਾਲਾ ਦੀ ਟੀਮ ਵੱਲੋਂ ਬੱਲੇਬਾਜੀ ਕਰਦੇ ਹੋਏ ਨਿਧਿ ਨੇ 50 ਰਨ ਬਣਾਏ ਜਿਸ ਵਿਚ ਚਾਰ ਚੌਕੇ ਸ਼ਾਮਲ ਸਨ ਕਪਤਾਨ ਭਰਿੰਗ ਕਹਾਣੀ ਨੇ 44 ਦੌੜਾਂ ਦੀ ਪਾਰੀ ਖੇਡੀ ਅਤੇ 50 ਓਵਰਾਂ ਵਿਚ 172ਰਨ ਬਣਾਏ ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਹੋਇਆਂ ਲੁਧਿਆਣਾ ਦੀ ਟੀਮ ਵਿਚ ਸਿਰਫ 138 ਰਨ ਹੀ ਬਣਾ ਸਕੀ ਲੁਧਿਆਣਾ ਵੱਲੋਂ ਅਵਨੀਤ ਸੰਧੂ 29 ਰਨ ਅਤੇ ਕੀਰਤੀ ਗੁਪਤਾ ਨੇ 26 ਰਨ ਬਣਾਏ ਇਸ ਤਰ੍ਹਾਂ ਬਰਨਾਲਾ ਦੀ ਟੀਮ ਨੇ 34 ਰੰਨਾਂ ਤੇ ਇਸ ਮੈਚ ਵਿਚ ਜਿੱਤ ਪ੍ਰਾਪਤ ਕੀਤੀ ਇਸੇ ਤਰਾਂ ਨਾਲ ਲੜਕੀਆਂ ਦੀ ਬਰਨਾਲਾ ਦੀ ਟੀਮ ਨੇ ਬਠਿੰਡਾ ਦੀ ਟੀਮ ਉੱਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਬਰਨਾਲਾ ਅਤੇ ਬਠਿੰਡਾ ਦੀਆਂ ਟੀਮਾਂ ਵਿਚਕਾਰ ਦੋ ਦਿਨਾ ਕ੍ਰਿਕਟ ਮੈਚ ਖੇਡਿਆ ਗਿਆ ਜਿਸ ਵਿਚ ਬਰਨਾਲਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 290 ਰਨ ਬਣਾਏ ਜਿਸ ਵਿਚ ਵੀਨਸ ਗਰਗ ਨੇ ਸ਼ਾਨਦਾਰ ਸ਼ਤਕ ਬਣਾਇਆ ਅਤੇ ਸੈਂਟੀ ਨੇ ਸ਼ਾਨਦਾਰ 63 ਰੰਨਾਂ ਦੀ ਪਾਰੀ ਖੇਡੀ ਜਵਾਬ ਵਿੱਚ ਬਠਿੰਡਾ ਦੀ ਟੀਮ 210 ਦਾ ਨਾਂ ਤੇ ਆਲ ਆਉਟ ਹੋ ਗਈ ਪਹਿਲੀ ਪਾਰੀ ਦੀ ਲੀਡ ਦੇ ਅਧਾਰ ਤੇ ਬਰਨਾਲਾ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿਧਵਾਨੀ ਅਤੇ ਜਰਨਲ ਸਕੱਤਰ ਰੁਪਿੰਦਰ ਗੁਪਤਾ ਨੇ ਕਿਹਾ ਕਿ ਬਰਨਾਲਾ ਦੀ ਟੀਮ ਦੀ ਜਿੱਤ ਤੋਂ ਬਾਅਦ ਇਹ ਸਾਬਤ ਹੁੰਦਾ ਹੈ ਕਿ ਇਹ ਸਭ ਕੁਝ ਸ੍ਰੀ ਰਜਿੰਦਰ ਗੁਪਤਾ ਦੇ ਯਤਨਾ ਸਦਕਾ ਕੋਚਾ ਦੀ ਨਿਯੁਕਤੀ ਕੀਤੀ ਅਤੇ ਵਧੀਆ ਸਾਧਨ ਉਪਲਬਧ ਕਰਵਾਏ ਇਸ ਮੌਕੇ ਪ੍ਰੇਮੀ ਸੰਜੀਵ ਸ਼ੋਰੀ ਪੱਤਰਕਾਰ ਯਾਦੂ ਭੁੱਲਰ ਹਿਮਾਂਸ਼ੂ ਦੁਆ ਬਰਜਿੰਦਰ ਮਿੱਠਾ ਗੁਰਪ੍ਰੀਤ ਸਿੰਘ ਲਾਡੀ ਡਾਕਟਰ ਨਰੇਸ਼ ਨੇ ਕਿਹਾ ਕਿ ਬਰਨਾਲਾ ਕ੍ਰਿਕਟ ਦੇ ਇਤਿਹਾਸ ਵਿੱਚ ਸਨਮਾਨ ਯੋਗ ਬਣਿਆ






