17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਦੀ ਔਰਤ ਕਿਸਾਨ ਆਗੂ ਨੇ ਵੀ ਮੁਜ਼ੱਫ਼ਰਨਗਰ ਦੀ ਕਿਸਾਨ ਮਹਾਂਪੰਚਾਇਤ ਨੂੰ...

ਮਾਨਸਾ ਦੀ ਔਰਤ ਕਿਸਾਨ ਆਗੂ ਨੇ ਵੀ ਮੁਜ਼ੱਫ਼ਰਨਗਰ ਦੀ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕੀਤਾ

ਮਾਨਸਾ, 5 ਸਤੰਬਰ (ਗੁਰਜੰਟ ਸਿੰਘ ਬਾਜੇਵਾਲੀਆ) ਮਾਨਸਾ ਨਿਵਾਸੀਆਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਮੁਜ਼ੱਫ਼ਰਨਗਰ ਵਿਖੇ ਕੀਤੀ ਗਈ ਦੇਸ਼ ਭਰ ਚੋਂ ਆਏ ਲੱਖਾਂ ਕਿਸਾਨਾਂ ਦੀ ਸ਼ਮੂਲੀਅਤ ਵਾਲੀ ਲਾਮਿਸਾਲ ਤੇ ਇਤਿਹਾਸਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਕਿਸਾਨ ਆਗੂਆਂ ਵਿਚ ਬੀਬੀ ਜਸਬੀਰ ਕੌਰ ਨੱਤ ਵੀ ਸ਼ਾਮਲ ਸਨ, ਜੋ ਮਾਨਸਾ ਸ਼ਹਿਰ ਅਤੇ ਪੂਰੇ ਜ਼ਿਲ੍ਹੇ ਦੇ ਇੱਕ ਬਹੁਤ ਜਾਣੇ ਪਛਾਣੇ ਸਰਗਰਮ ਸਮਾਜਸੇਵੀ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਇਕ ਪ੍ਰਮੁੱਖ ਸੂਬਾਈ ਲੀਡਰ ਹਨ ।
ਜਦੋਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਮੋਰਚਾ ਲੱਗਿਆ ਹੈ, ਜਸਬੀਰ ਕੌਰ ਨੱਤ ਉਦੋਂ ਤੋਂ ਹੀ ਪੂਰੇ ਪਰਿਵਾਰ ਸਮੇਤ ਉਥੇ ਡਟੇ ਹੋਏ ਹਨ । ਉਹ ਸੰਯੁਕਤ ਕਿਸਾਨ ਮੋਰਚੇ ਦੀ ਟਿਕਰੀ ਬਾਰਡਰ ਮੰਚ ਸੰਚਾਲਨ ਕਮੇਟੀ ਦੇ ਇੱਕੋ ਇਕ ਔਰਤ ਮੈਂਬਰ ਅਤੇ ਮੋਹਰੀ ਆਗੂ ਹਨ। ਜਥੇਬੰਦਕ ਵੰਡੀਆਂ ਤੋਂ ਉੱਪਰ ਉੱਠ ਕੇ ਸਭ ਨੂੰ ਇਕਜੁੱਟ ਕਰਕੇ ਚੱਲਣ ਅਤੇ ਹਰ ਜ਼ਿੰਮੇਵਾਰੀ ਅੱਗੇ ਵਧ ਕੇ ਆਪਣੇ ਸਿਰ ਲੈਣ ਦੀ ਅਨੂਠੀ ਭਾਵਨਾ ਸਦਕਾ ਟੀਕਰੀ ਮੋਰਚੇ ਉੱਤੇ ਮੌਜੂਦ ਪੰਜਾਬ ਤੇ ਹਰਿਆਣੇ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਉਨ੍ਹਾਂ ਨੂੰ ਇਕ ਸਰਬ ਸਾਂਝੇ ਲੀਡਰ ਵਜੋਂ ਪ੍ਰਵਾਨ ਕਰਦੇ ਹਨ ।

Today Now News

RELATED ARTICLES
- Advertisment -

POPULAR POSTS