6 ਸਤੰਬਰ ਐਤਵਾਰ ਨੂੰ 10.30 ਤੋਂ ਲੈ ਕੇ 12.30 ਵਜੇ ਤੱਕ ( ਅਧਿਆਪਕ ਦਿਵਸ ) ਨੂੰ ਲੈ ਕੇ ਪੱਬਪਾ ਵੱਲੋਂ ਇਕ ਅੰਤਰਰਾਸ਼ਟਰੀ ਵੈਬੀਨਾਰ ਕਰਾਇਆ ਗਿਆ । ਇਸ ਵਿੱਚ 95 ਮੈਂਬਰਜ਼ ਨੇ ਹਾਜ਼ਰੀ ਭਰੀ ।

ਬਰੈਂਪਟਨ -ਕੈਨੇਡਾ (ਰਮਿੰਦਰ ਰੰਮੀ) : ‘ਪੱਬਪਾ’ ਤੇ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ: ਅਜੈਬ ਸਿੰਘ ਚੱਠਾ ਵੱਲੋਂ ਹਰ ਹਫ਼ਤੇ ਇਕ ਅਲੱਗ ਵਿਸ਼ੇ ਨੂੰ ਲੈ ਕੇ ਵੈਬੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ । 6 ਸਤੰਬਰ ਐਤਵਾਰ ਨੂੰ 10.30 ਤੋਂ ਲੈ ਕੇ 12.30 ਵਜੇ ਤੱਕ ( ਅਧਿਆਪਕ ਦਿਵਸ ) ਨੂੰ ਲੈ ਕੇ ਪੱਬਪਾ ਵੱਲੋਂ ਇਕ ਅੰਤਰਰਾਸ਼ਟਰੀ ਵੈਬੀਨਾਰ ਕਰਾਇਆ ਗਿਆ । ਇਸ ਵਿੱਚ 95 ਮੈਂਬਰਜ਼ ਨੇ ਹਾਜ਼ਰੀ ਭਰੀ । ਸਮੇਂ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ । ਚੇਅਰਮੈਨ ਅਜੈਬ ਸਿੰਘ ਚੱਠਾ ਨੇ ਹਾਜ਼ਰੀਨ ਸੱਭ ਮੈਂਬਰਜ਼ ਨੂੰ ਜੀ ਆਇਆ ਕਿਹਾ ਤੇ ਇਹ ਵੀ ਕਿਹਾ ਕਿ ਇਹਨਾਂ ਵੈਬੀਨਾਰ ਨੂੰ ਕਾਮਯਾਬ ਬਣਾਉਣ ਲਈ ਰਮਿੰਦਰ ਵਾਲੀਆ ਬਹੁਤ ਸਹਿਯੋਗ ਕਰ ਰਹੇ ਨੇ । ਹੋਸਟ ਬੇਅੰਤ ਕੌਰ ਸ਼ਾਹੀ ਨੂੰ ਮੀਟਿੰਗ ਸ਼ੁਰੂ ਕਰਨ ਲਈ ਕਿਹਾ ਗਿਆ । ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਇਕ ਲਘੂ ਪਿਕਚਰ ਟੀਚਰ ਦਿਖਾਈ ਗਈ । ਜੋ ਕਿ ਬਹੁਤ ਹੀ ਪ੍ਰੇਰਣਾ ਭਰਪੂਰ ਪਿਕਚਰ ਹੈ । ਬੇਅੰਤ ਕੌਰ ਸ਼ਾਹੀ , ਸਤਿੰਦਰ ਕੌਰ ਕਾਹਲੋਂ , ਨਰਿੰਦਰਪਾਲ ਕੌਰ , ਮਨਿੰਦਰ ਸਿੰਘ ਤੇ ਦੀਦਾਰ ਸਿੰਘ ਨੇ ਅਧਿਆਪਕ ਦੇ ਗੁਣਾਂ , ਉਹਨਾਂ ਦੀਆਂ ਜ਼ਿੰਮੇਵਾਰੀਆਂ ਤੇ ਸਿਫ਼ਤਾਂ ਬਾਰੇ ਦੱਸਿਆ । ਮੀਟਿੰਗ ਬਹੁਤ ਵਧੀਆ ਰਹੀ । ਮੀਟਿੰਗ ਦੀ ਹੋਸਟ ਬੇਅੰਤ ਕੌਰ ਸ਼ਾਹੀ ਨੇ ਬੇਹਤਰੀਨ ਤਰੀਕੇ ਨਾਲ ਆਪਣੀ ਜ਼ੁੰਮੇਵਾਰੀ ਨਿਭਾਈ । ਅਖੀਰ ਵਿੱਚ ਚੇਅਰਮੈਨ ਅਜੈਬ ਸਿੰਘ ਚੱਠਾ ਤੇ ਪੈਟਰਨ ਸ਼ਵਿੰਦਰ ਸਿੰਘ ਗਿੱਲ ਨੇ ਸੱਭ ਮੈਂਬਰਜ਼ ਦਾ ਦਿਲੋਂ ਸ਼ੁਕਰੀਆ ਅਦਾ ਕੀਤਾ ਤੇ ਓ.ਐਫ਼.ਸੀ. ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਦਾ ਵੀ ਦਿਲੀ ਧੰਨਵਾਦ ਕੀਤਾ ਜਿਹਨਾਂ ਦੇ ਮੈਂਬਰਜ਼ ਦੀ ਗਿਣਤੀ ਬਹੁਤਾਤ ਵਿੱਚ ਸੀ । ਸ਼ਾਲਾ ਇਹੋ ਜਿਹੇ ਵੈਬੀਨਾਰ ਹੁੰਦੇ ਰਹਿਣ ਤਾਂ ਕਿ ਕੁਝ ਨਵਾਂ ਸਿਖ ਪੱਲੇ ਬੰਨ ਲਿਆ ਜਾਏ । ਪ੍ਰਬੰਧਕ ਤੇ ਮੈਂਬਰਜ਼ ਇਸ ਸਫ਼ਲ ਵੈਬੀਨਾਰ ਲਈ ਸੱਭ ਵਧਾਈ ਦੇ ਪਾਤਰ ਨੇ ।






