17.1 C
Chandigarh

TODAY NOW NEWS

Friday, March 20, 2026
HomeBREAKING NEWSਮੁੱਖ ਮੰਤਰੀ ਭਗਵੰਤ ਮਾਨ ਦੇ ਜੂਠਾ ਪਾਣੀ ਵੇਈਂ 'ਚ ਡੋਲ੍ਹਣ ਦੀ ਵੀਡੀਓ...

ਮੁੱਖ ਮੰਤਰੀ ਭਗਵੰਤ ਮਾਨ ਦੇ ਜੂਠਾ ਪਾਣੀ ਵੇਈਂ ‘ਚ ਡੋਲ੍ਹਣ ਦੀ ਵੀਡੀਓ ਵਾਇਰਲ, ਸੰਗਤਾਂ ‘ਚ ਭਾਰੀ ਰੋਸ

ਸੁਲਤਾਨਪੁਰ ਲੋਧੀ : ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਨਦੀ ਦੀ ਕਾਰ ਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਰਾਜ ਸਭਾ ਮੈਂਬਰ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਲਾਨਾ ਸਮਾਗਮ ਗੁਰਦੁਆਰਾ ਪ੍ਰਕਾਸ਼ ਅਸਥਾਨ (ਪਵਿੱਤਰ ਵੇਈਂ ਕੰਢੇ) ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਚੇਚੇ ਤੌਰ ਨੇ ਸ਼ਿਰਕਤ ਕੀਤੀ ।

ਇਸ ਮੌਕੇ ਸਭ ਤੋਂ ਪਹਿਲਾਂ ਉਹਨਾਂ ਸੰਤ ਸੀਚੇਵਾਲ ਵੱਲੋਂ ਜੋ ਕਾਲੀ ਵੇਈਂ ਨੂੰ ਸਾਫ ਤੇ ਸਵੱਛ ਬਣਾ ਕੇ ਸੁੰਦਰ ਕੀਤਾ ਉਸਦਾ ਦੌਰਾ ਕੀਤਾ ਅਤੇ ਇਸ ਵਿੱਚੋਂ ਪਾਣੀ ਦਾ ਗਲਾਸ ਭਰ ਕੇ ਪੀਣਾ ਸ਼ੁਰੂ ਕੀਤਾ ਅਤੇ ਬਾਕੀ ਬਚਿਆ ਥੋੜ੍ਹਾ ਪਾਣੀ ਦੁਬਾਰਾ ਵੇਈਂ ਨਦੀ ਵਿੱਚ ਰੋੜ ਦਿੱਤਾ । ਇਸ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੇ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਵੇਈਂ ਨਦੀ ਵਿੱਚ ਭਗਵੰਤ ਸਿੰਘ ਮਾਨ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਜਿਸ ਨਾਲ ਕਾਲੀ ਵੇਈਂ ਨਦੀ ਦੀ ਪਵਿੱਤਰਤਾ ਭੰਗ ਹੋਵੇ ।

Today Now News

RELATED ARTICLES
- Advertisment -

POPULAR POSTS