16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ...

ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਕੈਪਟਨ ਅਮਰਿੰਦਰ ਸਿੰਘ ਨੇ ਸੰਘਰਸ਼ ਦੇ ਸਾਹਮਣੇ ਟੇਕੇ ਗੋਡੇ : ਨਵਦੀਪ ਸੰਘਾ

ਆਮ ਆਦਮੀ ਪਾਰਟੀ ਦੇ ਯੋਧਿਆਂ ਵੱਲੋਂ ਰੱਖੇ ਮਰਨ ਵਰਤ ਕਾਰਨ ਸਰਕਾਰ ਉੱਤੇ ਦਬਾਅ ਬਣਿਆ ਅਤੇ ਸਰਕਾਰ ਵੱਲੋਂ ਪੈਸੇ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ : ਹਰਮਨਜੀਤ ਸਿੰਘ ਬਰਾੜ
ਜੇਕਰ ਕੈਪਟਨ ਅਮਰਿੰਦਰ ਸਿੰਘ ਧਰਮਸੋਤ ਨੂੰ ਬਰਖ਼ਾਸਤ ਨਹੀਂ ਕਰਦੇ ਤਾਂ ਆਮ ਆਦਮੀ ਪਾਰਟੀ ਵੱਡਾ ਜਨ ਅੰਦੋਲਨ ਉਲੀਕੇਗੀ।,

ਮੋਗਾ (ਹੈਪੀ-ਹਰਪਾਲ) : ਨਵਦੀਪ ਸੰਘਾ ਹਲਕਾ ਮੋਗਾ ਨੇ ਪ੍ਰੈਸ ਨੂੰ ਦਸਿਆ ਕਿ ਆਮ ਆਦਮੀ ਪਾਰਟੀ ਵੱਲੋਂ SC/ST ਬੱਚਿਆਂ ਦੇ ਵਜੀਫਾ ਘੋਟਾਲੇ ਖਿਲਾਫ ਪਿੱਛਲੇ ਪੰਜ ਦਿਨਾਂ ਤੋਂ ਪਿਆਰਾ ਸਿੰਘ ( ਪ੍ਰਧਾਨ SC ਵਿੰਗ ਜਿਲ੍ਹਾ ਮੋਗਾ) ਦੀ ਅਗਵਾਈ ਵਿੱਚ ਚੱਲ ਰਹੀ ਭੂਖ ਹੜਤਾਲ ਦੀ ਅੱਜ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਬਾਖੂਬੀ ਨਿਭਾ ਰਹੀ ਹੈ। ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਮੁਹਾਈਆ ਕਰਵਾਉਣਾ ਪਰ ਜਦੋਂ ਇਹ ਕੰਮ ਸਰਕਾਰਾਂ ਨਾ ਕਰਨ ਤਾਂ ਵਿਰੋਧੀ ਧਿਰ ਦਾ ਕੰਮ ਹੁੰਦਾ ਲੋਕਾਂ ਦੀ ਆਵਾਜ ਬਣ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਕੇ ਲੋਕਾਂ ਨੂੰ ਉਹਨਾਂ ਦੇ ਹੱਕ ਦਵਾਉਣਾ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੀ ਭੂਮਿਕਾ ਬਾਖੂਬੀ ਨਿਭਾ ਰਹੀ ਹੈ। ਵਿਰੋਧੀ ਧਿਰ ਹੋਣ ਦੇ ਨਾਤੇ ਅਸੀਂ ਮੰਗ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਭ੍ਰਿਸ਼ਟਾਚਾਰੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕਰਨ ਜਿਸ ਨੇ ਇਸ ਸਕਾਲਰਸ਼ਿਪ ਦੇ 64 ਕਰੋੜ ਰੁਪਏ ਦਾ ਗ਼ਬਨ ਕਰ ਕੇ ਦਲਿਤ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਧਰਮਸੋਤ ਨੂੰ ਬਰਖ਼ਾਸਤ ਨਹੀਂ ਕਰਦੇ ਤਾਂ ਆਮ ਆਦਮੀ ਪਾਰਟੀ ਵੱਡਾ ਜਨ ਅੰਦੋਲਨ ਉਲੀਕੇਗੀ।
ਰਾਸ਼ੀ ਜਾਰੀ ਕਰਨ ਦੇ ਸਰਕਾਰ ਦੇ ਇਸ ਫ਼ੈਸਲੇ ਤੋਂ ਸਿੱਧ ਹੋਇਆ ਹੈ ਕਿ ਸਰਕਾਰ ਹੁਣ ਤੱਕ ਝੂਠ ਬੋਲ ਰਹੀ ਸੀ ਕਿ ਸਿਰਫ਼ ਕੇਂਦਰ ਦਾ ਪੈਸਾ ਹੀ ਬਕਾਇਆ ਹੈ ਜਦਕਿ ਹੁਣ ਸਰਕਾਰ ਨੇ ਆਪਣੇ ਹਿੱਸੇ ਦਾ 40 ਪ੍ਰਤੀਸ਼ਤ ਪੈਸਾ ਦੇਣਾ ਮੰਨ ਲਿਆ ਹੈ।
ਸਕਾਲਰਸ਼ਿਪ ਰਾਸ਼ੀ ਵਿੱਚ ਕੁਝ ਰਕਮ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਰੱਖ ਰਖਾਵ ਭੱਤੇ ਦੀ ਹੁੰਦੀ ਹੈ। ਸਰਕਾਰ ਨੂੰ ਹੁਣ ਇਹ ਰੱਖ-ਰਖਾਅ ਭੱਤਾ ਸਣੇ ਵਿਆਜ ਜਾਰੀ ਕਰਨਾ ਚਾਹੀਦਾ ਹੈ।
ਆਮ ਆਦਮੀ ਪਾਰਟੀ ਭਵਿੱਖ ਵਿਚ ਵੀ ਸਰਕਾਰ ਦੇ ਗ਼ਲਤ ਕੰਮਾਂ ਉੱਤੇ ਪੈਨੀ ਨਜ਼ਰ ਰੱਖਦੀ ਰਹੇਗੀ ਅਤੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਨ ਨਹੀਂ ਦੇਵੇਗੀ।
ਇਸ ਸਮੇਂ ਪਿਆਰਾ ਸਿੰਘ(ਜਿਲ੍ਹਾ ਪ੍ਰਧਾਨ SC ਵਿੰਗ), ਸੰਜੀਵ ਕੋਚਰ (ਹਕਲਾ ਧਰਮਕੋਟ), ਮਨਪ੍ਰੀਤ ਰਿੰਕੂ (ਜਿਲ੍ਹਾ ਪ੍ਰਧਾਨ ਬੀ. ਸੀ. ਵਿੰਗ), ਸੁਖਦੀਪ ਧਾਮੀ (ਬੀ. ਸੀ. ਵਿੰਗ), ਨਸੀਬ ਬਾਵਾ (ਲੀਗਲ ਸੈਲ), ਅਮਨ ਰਖਰਾ (ਮੀਡੀਆ ਇੰਚਾਰਜ), ਤੇਜਿੰਦਰ ਬਰਾੜ(ਖਜਾਨਚੀ), ਸੁਖਦਰਸ਼ਨ ਗਰੇਵਾਲ(ਸੋਸਲ ਮੀਡੀਆ ਇੰਚਾਰਜ),ਕੰਵਲਜੀਤ ਕੌਰ, ਰਿਮਪੀ ਗਰੇਵਾਲ, ਵਿਜੈ ਤਿਵਾੜੀ(ਬਲਾਕ ਪ੍ਰਧਾਨ), ਦੀਪ ਦਾਰਪੁਰ(ਬਲਾਕ ਪ੍ਰਧਾਨ), ਸ਼ੈਰੀ ਗਿੱਲ(ਬਲਾਕ ਪ੍ਰਧਾਨ),ਬਲਵਿੰਦਰ ਬਲਖੰਡੀ(ਬਲਾਕ ਪ੍ਰਧਾਨ), ਅਮਨ ਪੰਡੋਰੀ (ਬਲਾਕ ਪ੍ਰਧਾਨ) ਇਕੱਤਰ ਸਿੰਘ , ਜਗਵੰਤ ਬੈੰਸ, ਗੁਰਵਿੰਦਰ ਸਿੰਘ ਡਾਲਾ, ਸਨੀ ਧਾਲੀਵਾਲ ਅਤੇ ਹੋਰ ਆਪ ਵਲੰਟੀਅਰ।

Today Now News

RELATED ARTICLES
- Advertisment -

POPULAR POSTS