
ਚੀਮਾਂ ਮੰਡੀ, (ਪੱਤਰ ਪ੍ਰੇਰਕ) : ਇਥੋ 2 ਕਿਲੋਮੀਟਰ ਦੂਰ ਸੁਨਾਮ ਰੋਡ ‘ਤੇ ਪੈਂਦੇ ਮੋੜ ‘ਤੇ ਬੀਤੀ ਦੇਰ ਰਾਤ ਗੱਡੀ ਨਾਲ ਭਿਆਨਕ ਹਾਦਸਾ ਵਾਪਰ ਗਿਆ। ਬੀਤੀ ਰਾਤ ਗੱਡੀ ਨੂੰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਜਸਵੀਰ ਨੇ ਦੱਸਿਆ ਕਿ ਹਰਿਆਣਾ ਨਿਵਾਸੀ ਸਤਬੀਰ ਸਿੰਘ ਅਤੇ ਸੀਆ ਰਾਮ ਕਸਬੇ ਦੀ ਇੰਡਸਟਰੀਜ਼ ਤੋਂ ਖੇਤੀਬਾੜੀ ਮਸ਼ੀਨਾਂ ਦੀ ਬੁਕਿੰਗ ਕਰਵਾ ਕੇ ਵਾਪਸ ਸੁਨਾਮ ਵੱਲ ਨੂੰ ਜਾ ਰਹੇ ਸਨ ਤਾਂ ਸੁਨਾਮ ਵੱਲ ਨੂੰ ਮੋੜਾਂ ‘ਤੇ ਪਹੁੰਚ ਕੇ ਸਪਾਰਕ ਨਾਲ ਅਚਾਨਕ ਗੱਡੀ ਨੂੰ ਅੱਗ ਲੱਗ ਗਈ। ਗੱਡੀ ਚ ਸਵਾਰ ਵਿਅਕਤੀਆਂ ਨੇ ਤੁਰੰਤ ਗੱਡੀ ‘ਚੋਂ ਉੱਤਰ ਕੇ ਪੁਲਸ ਨਾਲ ਸੰਪਰਕ ਕੀਤਾ। ਪੁਲਸ ਥਾਣਾ ਚੀਮਾ ਦੀ ਪੁਲਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਮੰਗਵਾ ਕੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਗੱਡੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ।






