ਨੇਪਾਲ ਚ ਰਹਿੰਦੇ ਅਮਰੀਕੀ ਰਾਜਨੇਤਾ ਤੇ ਨਾਗਰਿਕਾਂ ਨੂੰ ਅਮਰੀਕਾ ਵਾਪਿਸ ਪਰਤਣ ਦੇ ਹੁਕਮ

ਅਮਰੀਕਾ (ਏਜੇਂਸੀ) : ਭਾਰਤ ਤੇ ਨੇਪਾਲ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦਿਆਂ ਅਮਰੀਕਾ ਨੇ ਸੁਚੇਤ ਹੁੰਦੀਆਂ ਆਪਣੇ ਕੂਟਨੀਤਕ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਮਰੀਕਾ ਵਾਪਸ ਪਰਤਣ ਦੇ ਹੁਕਮ ਜਾਰੀ ਕਰ ਦਿੱਤੇ ਹਨ । ਨਾਲ ਹੀ ਕਿਹਾ ਹੈ ਕਿ ਇਸ ਯਾਤਰਾ ਦਾ ਖਰਚ ਸਰਕਾਰ ਚੁੱਕੇਗੀ। ਗ੍ਰਹਿ ਮੰਤਰਾਲੇ ਨੇ ਇਹ ਵੀ ਸਲਾਹ ਦਿੱਤੀ ਕਿ ਜੋ ਅਮਰੀਕੀ ਉੱਥੇ ਜਾਣ ਦੀ ਯੋਜਨਾ ਬਣਾ ਰਹੇ ਹਨ, ਉਹ ਇਸ ‘ਤੇ ਦੁਬਾਰਾ ਵਿਚਾਰ ਕਰਨ ਤੇ ਜੋ ਲੋਕ ਉੱਥੇ ਰਹਿ ਰਹੇ ਹਨ ਜੇ ਉਹ ਵਾਪਸ ਪਰਤਣਾ ਚਾਹੁੰਦੇ ਹੋ ਤਾਂ ਦੂਤਵਾਸ ਨਾਲ ਸੰਪਰਕ ਕਰਨ। ਲੋਕਾਂ ਦੀ ਵਾਪਸੀ ਲਈ ਸਰਕਾਰ ਚਾਰਟਰਡ ਫਲਾਈਟਾਂ ਦਾ ਪ੍ਰਬੰਧ ਕਰੇਗੀ






