ਸਰਕਾਰ ਸਿੱਖਿਆ ਨੀਤੀ ਨਾਲ ਖਿਲਵਾੜ ਕਰ ਰਹੀ ਨੌਕਰੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ : ਆਗੂ

ਤਰਨਤਾਰਨ (ਜਸਬੀਰ ਸਿੰਘ) : ਅਧਿਆਪਕ ਯੂਨੀਅਨ ਦੇ ਸਾਂਝੇ ਫਰੰਟ ਨੇ ਅੱਜ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਦਾ ਫੂਕਿਆਂ ਪੂਤਲਾ ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਨੀਤੀ ਨਾਲ ਖਿਲਵਾੜ ਕਰ ਰਹੀ ਜਿਸਦੇ ਤਹਿਤ ਸਿੱਖਿਆ ਵਿਭਾਗ ਦੀਆਂ ਨੌਕਰੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਦੀਆਂ ਬਦਲੀਆਂ ਮਨਮਰਜੀ ਨਾਲ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਉਹ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਕਰ ਰਹੇ ਸਨ ਸਰਕਾਰ ਉਨ੍ਹਾਂ ਦੀ ਨਵੀਂ ਪੈਨਸ਼ਨ ਜੋ ਕਿ 10 ਫ਼ੀਸਦ ਮਿਲਦੀ ਸੀ ਉਹ ਵਾਧਾ ਕੇ 14 ਫ਼ੀਸਦ ਕਰ ਦਿੱਤੀ ਹੈ ਨਾਲ ਹੀ ਇਸ ਉੱਪਰ ਟੈਕਸ ਵੀ ਲਗਾ ਦਿੱਤਾ ਹੈ ਉਨ੍ਹਾਂ ਕਿਹਾ ਸਿੱਖਿਆ ਵਿਭਾਗ ਦਾ ਬਜਟ ਘਟਾਇਆ ਜਾ ਰਿਹਾ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਸਿੱਖਿਆ ਦੇ ਮਿਆਰ ਨੂੰ ਢਾਅ ਲੱਗੇਗੀ ਉਨ੍ਹਾਂ ਕਿਹਾ ਮਿਡਲ ਸਕੂਲਾਂ ਦੇ 228 ਅਧਿਆਪਕਾਂ ਨੂੰ ਬਿਨ੍ਹਾਂ ਦੱਸੇ ਉਨ੍ਹਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ ਜਿਸਦੇ ਚੱਲਦੇ ਅੱਜ ਪੂਰੇ ਪੰਜਾਬ ਵਿਚ ਸਿੱਖਿਆ ਸਕੱਤਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ਹਨ ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵਲ ਧਿਆਨ ਨਾ ਦਿੱਤਾ ਤਾਂ ਉਹ ਆਪਣਾ ਸੰਘਰਸ਼ ਚੰਡੀਗੜ੍ਹ ਤੱਕ ਲੈ ਜਾਣਗੇ ਅਤੇ ਉਥੇ ਵੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ






