ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਇਥੇ ਤਕਰੀਬਨ 80 ਪ੍ਰਤਸਿਤ ਲੋਕ ਖੇਤੀ ਕਰਦੇ ਹਨ ਤੇ ਦੇਸ਼ ਵਿੱਚ ਸਭ ਤੋਂ ਵੱਧ ਪੰਜਾਬ ਸੂਬਾ ਪ੍ਰਭਾਵਤਿ ਹੋਵੇਗਾ

ਬਰਨਾਲਾ (ਕਰਨਪਰੀਤ ਧੰਦਰਾਲ) : ਕੇਂਦਰ ਸਰਕਾਰ ਸਮੁੱਚੇ ਦੇਸ਼ ਦੇ ਕਿਸਾਨਾਂ ਦੀ ਚੱਲ ਰਹੀ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਏ ਕੇਂਦਰ ਸਰਕਾਰ ਪੰਜਾਬ ਦੇ ਹਾਲਾਤ ਖਰਾਬ ਕਰਨ ਤੇ ਤੁਲੀ ਹੋਈ ਹੈ ਬਿਹਾਰ ਦੀਆਂ ਚੋਣਾਂ ਖਤਮ ਹੋਣ ਉਪਰੰਤ ਪੰਜਾਬ ਵਿੱਚ ਚੁਣੀ ਹੋਈ ਸਰਕਾਰ ਨੂੰ ਤੋੜਕੇ ਰਾਸਟਰਪਤੀ ਰਾਜ ਲਾਉਣ ਦੀ ਤਾਕ ਵਿੱਚ ਹੈ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਸੈਨਕਿ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕੇ ਕੇਂਦਰ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਦੀਆ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ।ਓੁਹਨਾ ਕਿਹਾ ਕੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਇਥੇ ਤਕਰੀਬਨ 80 ਪ੍ਰਤਸਿਤ ਲੋਕ ਖੇਤੀ ਕਰਦੇ ਹਨ ਤੇ ਦੇਸ਼ ਵਿੱਚ ਸਭ ਤੋਂ ਵੱਧ ਪੰਜਾਬ ਸੂਬਾ ਪ੍ਰਭਾਵਤਿ ਹੋਵੇਗਾ ਕੇਂਦਰ ਸਰਕਾਰ ਨੂੰ ਅਜਹੀਆਂ ਕੋਝੀਆਂ ਚਾਲਾ ਨਹੀਂ ਚਲਣੀਆ ਚਾਹੀਦੀਆਂ ਸਗੋ ਕਸਾਨਾਂ ਦੀ ਟੋਪ ਲੀਡਰਸ਼ਿਪ ਨਾਲ ਪ੍ਰਧਾਨ ਮੰਤਰੀ ਜੀ ਨੂੰ ਆਪ ਨਜੀ ਤੌਰ ਤੇ ਗੱਲ ਕਰਨੀ ਚਾਹੀਦੀ ਹੈ ਅਤੇ ਕਸਾਨਾਂ ਦੀਆ 2 ਮੁੱਖ ਮੰਗਾਂ ਐਮ ਐੱਸ ਪੀ ਤੋ ਘੱਟ ਕੋਈ ਵੀ ਫਸਲ ਨਾ ਖਰੀਦੇ ਅਤੇ ਕੋਈ ਭੀ ਝਗੜਾ ਹੋਵੇ ਉਸ ਨੂੰ ਅਦਾਲਤਾਂ ਵਚਿ ਲੈਕੇ ਜਾਣ ਦੀ ਇਜਾਜਤ ਹੋਵੇ ਨੂੰ ਆਰਡੀਨੈਂਸ ਵਿੱਚ ਜਰੂਰੀ ਸੋਧ ਕਰ ਦੇਣੀ ਚਾਹੀਦੀ ਹੈ ਤਾਕੇ ਦੇਸ਼ ਵਿੱਚ ਅਮਨ ਅਮਾਨ ਤੇ ਸ਼ਾਂਤੀ ਬਹਾਲ ਰਹੇ ਸਿਧੂ ਨੇ ਸਰਕਾਰ ਨੂੰ ਚੇਤਾਵਨੀ ਦਤੀ ਕੇ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਮਸਲੇ ਜਲਦੀ ਹੱਲ ਨਾ ਕੀਤੇ ਤਾਂ ਇਸ ਦੇ ਗੰਭੀਰ ਸਿਟੇ ਨਿਕਲ ਸਕਦੇ ਹਨ।ਸਾਬਕਾ ਫੌਜੀਆਂ ਵੱਲੋਂ ਕਿਸਾਨ ਵੀਰਾ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਸਿਧੂ ਨੇ ਕਿਸਾਨ ਵੀਰਾ ਨੂੰ ਭਰੋਸਾ ਦਿਤਾ ਕੇ ਦੇਸ਼ ਦੇ ਸਮੁੱਚੇ ਸਾਬਕਾ ਫੌਜੀ ਓਹਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਇਸ ਮੌਕੇ ਸਿੱਧੂ ਤੋ ਇਲਾਵਾ ਲੈਫ,ਭੋਲਾ ਸਿੰਘ ਸਿਧੂ ਸੂਬੇਦਾਰ ਸਰਬਜੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੱਧੂ ਸੂਬੇਦਾਰ ਗੁਰਜੰਟ ਸਿੰਘ ਜਗਸੀਰ ਸਿੰਘ ਭੈਣੀ ਗੁਰਤੇਜ ਸਿੰਘ ਹਰਪਾਲ ਸਿੰਘ ਸੂਬੇਦਾਰ ਮੇਜਰ ਰਾਜ ਸਿੰਘ ਬਲਵਿੰਦਰ ਸਿੰਘ ਸਮਾਓ ਗੁਰਮੀਤ ਸਿੰਘ ਦੂਲੋ ਗੁਰਦੇਵ ਸਿੰਘ ਮੱਕੜ ਹੌਲਦਾਰ ਗੁਲਾਬ ਸਿੰਘ ਪਰਗਟ ਸਿੰਘ ਸੁਖਵਿੰਦਰ ਸਿੰਘ ਭੱਠਲ ਪ੍ਰੀਤਮ ਸਿੰਘ ਗੁਰਪਿਆਰ ਸਿੰਘ ਭੈਣੀ ਰਣਜੀਤ ਸਿੰਘ ਚਮਕੌਰ ਸਿੰਘ ਹਰਜਿੰਦਰ ਸਿੰਘ ਆਦਿ ਆਗੂ ਹਾਜਿਰ ਸਨ।






