17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟਰਾਈਡੈਂਟ ਸਮੂਹ ਨੇ ਲੀਡਰਸ਼ਿਪ ਅਤੇ ਪੁਰਸਕਾਰ 2021 ਵਿਚ ਪਰਚਮ ਨੂੰ ਲਹਿਰਾਇਆ

ਟਰਾਈਡੈਂਟ ਸਮੂਹ ਨੇ ਲੀਡਰਸ਼ਿਪ ਅਤੇ ਪੁਰਸਕਾਰ 2021 ਵਿਚ ਪਰਚਮ ਨੂੰ ਲਹਿਰਾਇਆ

ਜਿਸ ਨੂੰ ਤਿੰਨ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਲੀਡਰਸ਼ਿਪ ਸੰਮੇਲਨ ਅਤੇ ਐਵਾਰਡਜ਼ 2021 ਵਿਚ, ਟ੍ਰਾਈਡੈਂਟ ਗਰੁੱਪ ਨੇ 2021 ਵਿਚ ਆਪਣਾ ਟੀਚਾ ਜਿੱਤ ਲਿਆ ਹੈ. ਟ੍ਰਾਈਡੈਂਟ ਸਮੂਹ ਦੀ ਸੰਗਠਨਾਤਮਕ ਸਭਿਆਚਾਰ ਵਿਲੱਖਣਤਾ ਨੇ ਇਸ ਤਾਜ਼ਾ ਵਰਚੁਅਲ ਸੰਮੇਲਨ ਵਿਚ ਤਿੰਨ ਵੱਕਾਰੀ ਪੁਰਸਕਾਰਾਂ ਨਾਲ ਇਸ ਨੂੰ ਜਿੱਤਿਆ ਹੈ. ਟ੍ਰਾਈਡੈਂਟ ਗਰੁੱਪ ਨੂੰ ਕੋਵਿਡ 19 ਐਵਾਰਡ 2021 ਦੌਰਾਨ ਤਿੰਨ ਮਹੱਤਵਪੂਰਣ ਰੁਜ਼ਗਾਰਦਾਤਾ, ਸਿਖਰ ਸੰਮੇਲਨ ਵਿਚ ਐਵਾਰਡ ਪੁਰਸਕਾਰ 2021 ਲਈ ਸਰਵਉੱਤਮ ਵਰਕ ਪਲੇਸ ਅਤੇ ਚੁਆਇਸ ਪੁਰਸਕਾਰ ਦਾ ਮਾਲਕ ਮਿਲਿਆ। 4.0 ਲੀਡਰਸ਼ਿਪ ਸੰਮੇਲਨ ਅਤੇ ਐਵਾਰਡਜ਼-2021 ਵਿੱਚ ਟਰਾਈਡੈਂਟ ਦੀ ਝੰਡੀ; ਤਿੰਨ ਵਕਾਰੀ ਐਵਾਰਡ ਕੀਤੇ ਹਾਸਿਲਰਚੂਅਲ ਸੰਮੇਲਨ ਰਾਹੀਂ ਮਿਲੇ ਇਨਾਮ ਵਿੱਚ ਟਰਾਈਡੈਂਟ ਗਰੁੱਪ ਨੇ ਤਿੰਨ ਵਕਾਰੀ ਇਨਾਮ ਹਾਸਿਲ ਕਰਕੇ ਆਪਣੀ ਪ੍ਰਤਿਭਾ ਦਾ ਝੰਡਾ ਬੁਲੰਦ ਕੀਤਾ ਹੈ। ਟਰਾਈਡੈਂਟ ਦੀ ਸੰਗਠਨਾਤਮਕ ਸੱਭਿਆਚਾਰ ਦੀ ਵਿਲੱਖਣਤਾ ਕਾਰਨ ਗਰੁੱਪ ਦੀ ਝੋਲੀ ਵਿੱਚ ਇਹ ਐਵਾਰਡ ਪਏ ਹਨ। ਮਾਹਿਰਾਂ ਵੱਲੋਂ ਚਲਾਈ ਜਾ ਰਹੀ ਮਾਰਫ਼ੀਅਸ ਇੰਟਰਪ੍ਰਾਈਜਜ਼ ਨਾਮੀਂ ਸੰਸਥਾ ਵੱਲੋਂ ਟਰਾਈਡੈਂਟ ਨੂੰ ਜਿਨ੍ਹਾਂ ਖੇਤਰਾਂ ਵਿੱਚ ਐਵਾਰਡ ਦਿੱਤੇ ਗਏ ਹਨ। ਸੰਸਥਾ ਨੂੰ ਪਹਿਲਾ ਇਨਾਮ ਕੋਵਿਡ-19 ਦੌਰਾਨ ਬਹੁਮੁੱਲੀ ਕਾਰਜ ਕਰਨ ਲਈ ਦਿੱਤਾ ਗਿਆ ਹੈ। ਦੂਜਾ ਐਵਾਰਡ ਟਰਾਈਡੈਂਟ ਵੱਲੋਂ ਆਪਣੇ ਗਰੁੱਪ ਦੇ ਕਾਰਜਸਥਾਨਾਂ ਉੱਤੇ ਮਹਿਲਾਵਾਂ ਨੂੰ ਸਭ ਤੋਂ ਸਰਵੋਤਮ ਕਾਰਜ ਸਥਾਨ ਪ੍ਰਾਪਤ ਕਰਾਉਣ ਦੇ ਖੇਤਰ ਵਿੱਚ ਮਿਲਿਆ ਹੈ। ਤੀਜਾ ਐਵਾਰਡ ਇੰਪਲਾਇਰ ਆਫ਼ ਚੁਆਇਸ-2021 ਤਹਿਤ ਹਾਸਿਲ ਹੋਇਆ ਹੈ।

ਟਰਾਈਡੈਂਟ ਦੀ ਸੀਨੀਅਰ ਐਚ.ਆਰ ਸਲਾਹਕਾਰ ਮਿੱਸ ਪੂਜਾ ਬੀ ਲੂਥਰਾ ਨੇ ਟਰਾਈਡੈਂਟ ਨੂੰ ਮਿਲੇ ਐਵਾਰਡਾਂ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਟਰਾਈਡੈਂਟ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦਾ ਦੁਨੀਆਂ ਭਰ ਉੱਤੇ ਪ੍ਰਭਾਵ ਪਿਆ ਹੈ ਪਰ ਇਸ ਸਭ ਦੇ ਬਾਵਜੂਦ ਟਰਾਈਡੈਂਟ ਨੇ ਆਪਣੇ ਨਾਲ ਜੁੜੇ ਹੋਏ 25 ਹਜ਼ਾਰ ਪਰਿਵਾਰਾਂ ਦੇ ਜੀਵਨ ਦੇ ਮਾਣ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟਰਾਈਡੈਂਟ ਨੇ ਹਮੇਸ਼ਾ ਸਿਹਤ ਸੰਭਾਲ ਤੋਂ ਤੰਦਰੁਸਤੀ ਅਤੇ ਸੁਰੱਖਿਆ ਤੋਂ ਵਿੱਤੀ ਸਥਿਰਤਾ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰਾਈਡੈਂਟ ਦੇ ਚੇਅਰਮੈਨ ਪਦਮ ਸਿਰੀ ਰਾਜਿੰਦਰ ਗੁਪਤਾ ਦੀ ਯੋਗ ਅਗਵਾਈ ਅਤੇ ਮਾਰਗ ਦਰਸ਼ਨ ਸਦਕਾ ਗਰੁੱਪ ਨੇ ਆਪਣਾ ਵੱਡਾ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਪਤਾ ਨੇ ਕੋਵਿਡ ਮਹਾਂਮਾਰੀ ਦੌਰਾਨ ਵੀ ਗਰੁੱਪ ਨੂੰ ਸੁਚੱਜੀ ਅਗਵਾਈ ਪ੍ਰਦਾਨ ਕਰਦਿਆਂ ਨਵੇਂ ਰੁਜ਼ਗਾਰ ਅਤੇ ਕਰਮਚਾਰੀਆਂ ਲਈ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਟਰਾਈਡੈਂਟ ਆਪਣੇ ਉਪਭੋਗਤਾ ਅਤੇ ਆਪਣੇ ਪਰਿਵਾਰਾਂ ਲਈ ਹਮੇਸ਼ਾ ਸਾਰਥਿਕ ਰਿਹਾ ਹੈ ਤੇ ਭਵਿੱਖ ਵਿੱਚ ਵੀ ਇਹ ਗਰੁੱਪ ਸਾਰਿਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ।

Today Now News

RELATED ARTICLES
- Advertisment -

POPULAR POSTS