ਰੇਲਵੇ ਸਟੇਸ਼ਨ ਮਾਨਸਾ ਤੇ ਲੱਗਾ ਕਿਸਾਨ ਮੋਰਚਾ 262 ਵੇ ਦਿਨ ਵੀ ਜਾਰੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਫਾਸੀਵਾਦੀ ਮੋਦੀ ਸਰਕਾਰ ਵੱਲੋਂ ਕਿਸਾਨਾ ਦੀਆਂ ਜਮੀਨਾਂ ਖੋਹਣ ਤੇ ਛੋਟੇ ਕਾਰੋਬਾਰਾ ਨੂੰ ਬਰਬਾਦ ਕਰਨ ਲਈ ਬਣਾਏ ਕਾਲੇ ਕਾਨੂੰਨਾਂ ਦੇ ਵਿਰੁੱਧ ਮਾਨਸਾ ਰੇਲਵੇ ਸਟੇਸ਼ਨ ਤੇ ਚੱਲ ਰਿਹਾ ਕਿਸਾਨ ਮੋਰਚਾ ਅੱਜ 262 ਵੇ ਦਿਨ ਵੀ ਜਾਰੀ ਰਿਹਾ । ਅੱਜ ਦੇ ਮੋਰਚੇ ਨੂੰ ਸੰਬੋਧਨ ਕੁਲਵਿੰਦਰ ਸਿੰਘ ਉੱਡਤ , ਤੇਜ ਸਿੰਘ ਚਕੇਰੀਆ , ਸੁਖਚਰਨ ਦਾਨੇਵਾਲੀਆ ,ਬਲਵਿੰਦਰ ਸਰਮਾ ਤੇ ਰਤਨ ਭੋਲਾ ਨੇ ਕਿਹਾ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰੱਦ ਕਰਵਾਉਣ ਤੱਕ ਸੰਘਰਸ ਜਾਰੀ ਰਹੇਗਾ ਤੇ ਫਾਸੀਵਾਦੀ ਮੋਦੀ ਸਰਕਾਰ ਦੀ ਕਿਸਾਨਾਂ ਦੀਆਂ ਜਮੀਨਾਂ ਖੋ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀਆ ਲੁੰਬੜਚਾਲਾ ਕਾਮਯਾਬ ਨਹੀ ਹੋਣ ਦਿੱਤੀਆਂ ਜਾਣਗੀਆਂ , ਉਨ੍ਹਾਂ ਕਿਹਾ ਕਿਸਾਨੀ ਅੰਦੋਲਨ ਵਿੱਚ 500 ਤੋ ਵੱਧ ਕਿਸਾਨ ਸਹੀਦ ਹੋ ਗਏ ਤੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਮੋਤ ਤੇ ਹਮਦਰਦੀ ਤਾ ਕੀ ਪ੍ਰਗਟ ਕਰਨੀ ਸੀ ,ਸਗੋਂ ਬੀਜੀਪੀ ਦੇਆਗੂਆਂ ਨੇ ਕਿਸਾਨਾਂ ਦੀ ਸਹੀਦਾਂ ਦਾ ਮਜਾਕ ਉਡਾਇਆ , ਉਨ੍ਹਾਂ ਕਿਹਾ ਕਿ ਜਿਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿੱਚ ਸੰਘੀਆ ਨੂੰ ਭੁਗਤਣਾ ਪਵੇਗਾ






