ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਸਬੰਧੀ ਮੋਦੀ ਦੀ ਅਰਥੀ ਫੂਕੀ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੰਬਾਨੀ ਅਡਾਨੀਆ ਦੀ ਦਲਾਲ ਅਤੇ ਆਰ.ਐਸ.ਐਸ. ਦੀ ਅਗਵਾਈ ਹੇਠ ਚਲ ਰਹੀ ਮੋਦੀ ਸਰਕਾਰ ਦੇਸ ਨੂੰ ਆਰਥਿਕ,ਸਮਾਜਿਕ ਅਤੇ ਰਾਜਨਿਤਕ ਤੌਰ ਤੇ ਕਮਜੋਰ ਕਰਕੇ ਹੋਲੀ ਹੋਲੀ ਦੇਸ ਦੇ ਲੋਕ ਤੰਤਰੀ ਢਾਚੇ ਨੂੰ ਤੋੜ ਰਹੀ ਹੈ। ਕਰੋਨਾ ਵਾਇਰਸ ਮਹਾਮਾਰੀ ਸੰਕਟ ਸਮੇ ਲੋਕਾ ਦੀ ਬਾਂਹ ਫੜਨ ਦੀ ਬਜਾਏ ਇਸ ਆੜ ਮਜਦੂਰ ਵਿਰੋਧੀ ਕਿਰਤ ਕਾਨੂੰਨ,ਤਿੰਨ ਖੇਤੀ ਵਿਰੋਧੀ ਸਮੇਤ ਕਾਲੇ ਕਾਨੂੰਨਾ ਨੂੰ ਗੈਰ ਸੰਵਿਧਾਨਕ ਤਰੀਕੇ ਨਾਲੂ ਕਰਕੇ ਦੇਸ ਨੂੰ ਤੋੜਨ ਦਾ ਕੰਮ ਕੀਤਾ ਹੈ।ਅਤੇ ਦੇਸ ਦੀ ਏਕਤਾ ,ਅਖੰਡਤਾ,ਭਵਿੱਖ ਦੀ ਹੋਦ ਨੂੰ ਲੈ ਕਿ ਦੇਸ ਦੀਆ ਕਿਸਾਨ ਜਥੇਬੰਦੀਆ ਵੱਲੋ ਦਿੱਲੀ ਵਿਖੇ ਸੰਘਰਸ ਕੀਤਾ ਜਿ ਰਿਹਾ ਹੈ।ਉੱਕਤ ਸਬਦਾ ਦਾ ਪ੍ਰਗਾਟਾਵਾ ਕੁੱਲ ਹਿੰਦ ਕਿਸਾਨ ਸਭਾ ਵੱਲੋ ਵਾਰਡ ਨੰਬਰ 25 ਵਿਖੇ ਮੋਦੀ ਸਰਕਾਰ ਦੀ ਅਰਥੀ ਫੂਕਣ ਸਮੇ ਕਾਮਰੇਡ ਕ੍ਰਿਸਨ ਚੋਹਾਨ ਨੇ ਹਾਜਰ ਸਾਥੀਆ ਨਾਲ ਸਾਝਾਂ ਕੀਤਾ।ਇਸ ਸਮੇ ਸੀ ਪੀ ਆਈ ਦੇ ਸਹਿਰੀ ਸਕੱਤਰ ਰਤਨ ਭੋਲਾ,ਏਟਕ ਆਗੂ ਦਰਸਨ ਪੰਧੇਰ ਨੇ ਕਿਹਾ ਕਿ ਕਾਲੇ ਕਾਨੂੰਨਾ ਨੂੰ ਲੈ ਕਿ ਕੀਤਾ ਜਾ ਰਿਹਾ ਸੰਘਰਸ, ਹੁਣ ਪੂਰੀ ਦੂਨੀਆ ਦਾ ਸੰਘਰਸ ਬਣ ਚੁੱਕਾ ਹੈ।ਅਤੇ ਇਹਨਾ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਸੰਘਰਸ ਜਾਰੀ ਰਹੇਗਾ।ਇਸ ਸਮੇ ਸੰਘਰਸ ਕਿਸਾਨ ਘੋਲ ਵਿੱਚ ਸਹੀਦ ਹੋਏ ਸਾਥੀਆ ਨੂੰ ਸਰਧਾਜਲੀ ਭੇਂਟ ਕੀਤੀ ਗਈ ।ਇਸ ਸਮੇ ਨੋਜਵਾਨ ਸਭਾ ਦੇ ਬਲਜਿੰਦਰ ਬੱਬੂ,ਸੁਖਵਿੰਦਰ ਸਿੰਘ ਸੁੱਖੀ,ਸਾਬਕਾ ਐਮ ਸੀ ਬਲਵੀਰ ਸਿੰਘ ਬੀਰਾ,ਬਲਵਿੰਦਰ ਸਿੰਘ ਸੀ ਸੀ ਆਈ,ਨਛੱਤਰ ਬੰਧੂ,ਮੱਘਰ ਸਿੰਘ ਐਮ ਸੀ ਆਦਿ ਆਗੂਆ ਨੇ ਸੰਬੋਧਨ ਕੀਤਾ।






