17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਿਸਾਨਾਂ ਦਾ ਸੰਘਰਸ਼ ਛੁੱਟੀ ਪੇਸ਼ਾ ਲੋਕਾਂ ਤੇ ਪਿਆ ਭਾਰੀ

ਕਿਸਾਨਾਂ ਦਾ ਸੰਘਰਸ਼ ਛੁੱਟੀ ਪੇਸ਼ਾ ਲੋਕਾਂ ਤੇ ਪਿਆ ਭਾਰੀ

ਕੇਂਦਰ ਵੱਲੋਂ ਰੇਲ ਗੱਡੀਆਂ ਚਲਾਉਣ ਦੀ ਬੇਯਕੀਨੀ ਪਰਿਵਾਰਾਂ ਨਾਲ ਤਿਉਹਾਰ ਮਨਾਉਣ ਦੀ ਖੁਸ਼ੀ ਚ ਬਣ ਸਕਦੀ ਹੈ ਰੁਕਾਵਟ

ਮੋਗਾ (ਹਰਪਾਲ ਸਹਾਰਨ) : ਕਿਸਾਨ ਬਿੱਲਾਂ ਦੀ ਵਾਪਸੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਅਰੰਭੇ ਸੰਘਰਸ਼ ਅਤੇ ਕੇਂਦਰ ਵੱਲੋਂ ਪੰਜਾਬ ਚ ਰੇਲ ਗੱਡੀਆਂ ਚਲਾਉਣ ਦੀ ਅਨਿਸ਼ਚਿਤਤਾ ਵਾਲੀ ਹਾਲਤ ਫੌਜ ਅਤੇ ਪੰਜਾਬੋਂ ਬਾਹਰ ਹੋਰਨੀਂ ਥਾਂਈਂ ਨੌਕਰੀਆਂ ਕਰਦੇ ਲੋਕਾਂ ਤੇ ਭਾਰੀ ਪੈ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਆਪਣੇ ਪਰਿਵਾਰਾਂ ਨਾਲ ਸਾਂਝੀਆਂ ਕਰਨ ਦੇ ਇਨ੍ਹਾਂ ਲੋਕਾਂ ਦੇ ਚਾਵਾਂ ਤੇ ਮਲਾਰਾਂ ਨੂੰ ਇਸ ਵਾਰ ਰੇਲ ਗੱਡੀਆਂ ਦੇ ਨਾ ਚਲ ਸਕਣ ਕਾਰਨ ਗ੍ਰਹਿਣ ਲੱਗ ਸਕਦਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਵੱਖੋ ਵੱਖ ਗੁੱਟ ਭਾਵੇਂ ਮਾਲ ਗੱਡੀਆਂ ਲਈ ਰੇਲਵੇ ਲਾਈਨਾਂ ਛੱਡਣ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਬਾਅਦ ਰਜ਼ਾਮੰਦ ਹੋ ਗਏ ਹਨ, ਪਰੰਤੂ ਉਨ੍ਹਾਂ ਵਲੋਂ ਯਾਤਰੀ ਗੱਡੀਆਂ ਨਾ ਚੱਲਣ ਦੇਣ ਦੇ ਐਲਾਨ ਕਰਨ ਸਥਿਤੀ ਜਿਉਂ ਦੀ ਤਿਉਂ ਬਣੀ ਰਹਿ ਸਕਦੀ ਹੈ।
ਇਕੱਲਾ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਪੰਜਾਬ ਆਉਣ ਦੇ ਚਾਹਵਾਨਾਂ ਹੀ ਨਹੀਂ ਬਲਕਿ ਪੰਜਾਬ ਤੋਂ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ ਲੋਕਾਂ ਲਈ ਵੀ ਇਹ ਮੁਸ਼ਕਿਲ ਦੀ ਘੜੀ ਬਣੀ ਹੋਈ ਹੈ।

ਦੀਵਾਲੀ, ਛੱਠ ਪੂਜਾ ਆਦਿ ਮੌਕਿਆਂ ਨੂੰ ਆਪਣੇ ਪਰਿਵਾਰਾਂ ਨਾਲ ਮਨਾਉਣ ਦੀ ਖੁਸ਼ੀ ਇਸ ਵਾਰ ਬਹੁਤ ਸਾਰੇ ਲੋਕਾਂ ਦੀ ਕਿਸਾਨ ਅੰਦੋਲਨ ਦੀ ਭੇਟ ਚੜ੍ਹਨ ਦੀ ਸੰਭਾਵਨਾ ਬਣੀ ਹੋਈ ਹੈ।

ਹੋਰ ਤਾਂ ਹੋਰ, ਜੰਮੂ ਤੇ ਕਸ਼ਮੀਰ ਤੋਂ ਦੇਸ਼ ਦੇ ਹੋਰਨਾਂ ਭਾਗਾਂ ਚ ਜਾਣ ਵਾਲੇ ਫੌਜੀ ਜਾਂ ਅਰਧ ਸੈਨਿਕ ਬਲਾਂ ਦੇ ਜੁਆਨ ਜਾਂ ਹੋਰਨਾਂ ਥਾਵਾਂ ਤੋਂ ਜੰਮੂ ਤੇ ਕਸ਼ਮੀਰ ਆਉਣ ਵਾਲੇ ਲੋਕ, ਪੰਜਾਬ ਦੇ ਰੇਲਵੇ ਟਰੈਕਾਂ ਦੇ ਸੁੰਨੇ ਪਏ ਹੋਣ ਕਾਰਨ ਕੇਂਦਰ ਸਰਕਾਰ ਵਲੋਂ ਰੇਲ ਗੱਡੀਆਂ ਚਲਾਉਣ ਦੀ ਉਡੀਕ ਚ ਹਨ, ਕਿਉਂ ਕਿ ਇਸ ਲਈ ਇੱਕੋ ਇਕ ਰੂਟ ਜੰਮੂ – ਪਠਾਨਕੋਟ ਹੀ ਹੈ।

ਇੱਕ ਅੰਦਾਜ਼ੇ ਮੁਤਾਬਕ ਪੰਜਾਬ ਚੋਂ ਕਰੀਬ ਡੇਢ ਲੱਖ ਲੋਕ ਫ਼ੌਜ ਚ ਹਨ, ਜਿਨ੍ਹਾਂ ਚੋਂ ਜੇਕਰ 25 ਤੋਂ 30 ਫੀਸਦੀ ਵੀ ਆਪਣੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਦੇ ਚਾਹਵਾਨ ਹਨ ਤਾਂ ਇਹ ਰੇਲ ਆਵਾਜਾਈ ਚ ਬਣੀ ਖੜੋਤ ਉਨ੍ਹਾਂ ਦੀਆਂ ਖੁਸ਼ੀਆਂ ਚ ਅੜਿੱਕਾ ਬਣ ਸਕਦੀ ਹੈ।

Today Now News

RELATED ARTICLES
- Advertisment -

POPULAR POSTS