ਮੁਫ਼ਤ ਮੁੱਢਲੀਆਂ ਸਿਹਤ ਸੇਵਾਵਾਂ ਦਾ ਕੈਂਪ ਵੀ ਲਗਾਤਾਰ ਅੱਜ 26 ਵੇ ਦਿਨ ਵੀ ਜਾਰੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ 30 ਕਿਸਾਨ ਜਥੇਬੰਦੀਆਂ ਦਾ ਸੰਘਰਸ਼ 26ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਬੀ ਕੇ ਯੂ ਏਕਤਾ ਡਕੌਦਾ ਮਹਿੰਦਰ ਸਿੰਘ ਭੈਣੀ ਬਾਘਾ ਬੀ ਕੇ ਯੂ ਸਿੱਧੂ ਪੁਰ ਮਲੂਕ ਸਿੰਘ ਹੀਰਕੇ ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ ਮਾਨਸਾ ਕੁੱਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਭੀਖੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਜਨ ਸਿੰਘ ਘੁੰਮਣ ਬੀ ਕੇ ਯੂ ਕ੍ਰਾਂਤੀਕਾਰੀ ਗੁਰਮੇਲ ਸਿੰਘ ਬੀ ਕੇ ਯੂ ਮਾਨਸਾ ਸੁਖਦੇਵ ਸਿੰਘ ਕੋਟਲੀ ਬੀ ਕੇ ਯੂ ਲੱਖੋਵਾਲ ਨਿਰਮਲ ਸਿੰਘ ਝੰਡੂਕੇ ਬੀ ਕੇ ਯੂ ਕਾਦੀਆਂ ਜਰਨੈਲ ਸਿੰਘ ਸਤੀਕੇ ਜਮਹੂਰੀ ਕਿਸਾਨ ਸਭਾ ਦੇ ਮਾਸਟਰ ਸੁਖਦੇਵ ਸਿੰਘ ਅਤਲਾ ਧੰਨਾ ਮੱਲ ਗੋਇਲ ਸੂਬਾ ਪ੍ਰਧਾਨ
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਮੁਫ਼ਤ ਮੁੱਢਲੀਆਂ ਸਿਹਤ ਸੇਵਾਵਾਂ ਦਾ ਕੈਂਪ ਲਗਾਤਾਰ ਅੱਜ 26 ਵੇ ਦਿਨ ਵੀ ਜਾਰੀ ਕਿਸਾਨ ਜਥੇਬੰਦੀਆਂ ਆਗੂਆਂ ਨੇ ਕਿ ਜੋ ਮੋਦੀ ਸਰਕਾਰ ਵੱਲੋਂ ਹਰ ਦਿਨ ਕੋਈ ਨਵਾਂ ਬਿਆਨ ਜਾਰੀ ਕੀਤਾ ਜਾਂਦਾ ਹੈ ਜੋ ਕਿ ਕਿਸਾਨਾਂ ਦੇ ਵਿਰੋਧੀ ਹੁੰਦਾ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਾਲ ਗੱਡੀਆ ਨੂੰ ਰੋਕਣ ਦਾ ਨਵਾ ਲਿਆ ਗਿਆ ਫੈਸਲਾ ਕਾਫ਼ੀ ਮੰਦਭਾਗਾ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਅਤੇ ਮਾਲ ਗੱਡੀਆਂ ਰੋਕਣ ਦਾ ਮਤਲਬ ਹੈ ਕਿ ਮੋਦੀ ਸਰਕਾਰ ਕਿਸਾਨ ਜਥੇਬੰਦੀਆਂ ਤੋਂ ਡਰ ਚੁੱਕੀ ਹੈ ਜਿਵੇ ਕਿ ਦੀਵਾ ਬੁਝਣ ਤੋਂ ਪਹਿਲਾਂ ਫੜਫੜਾਉਦਾ ਹੈ ਉਹ ਹੀ ਹਾਲਤ ਮੋਦੀ ਸਰਕਾਰ ਦੀ ਹੋ ਚੁੱਕੀ ਹੈ।ਉਹਨਾਂ ਕਿਹਾ ਕਿ ਮੋਦੀ ਦੇ ਇਸ ਬਿਆਨਾਂ ਅਤੇ ਮਾਲ ਗੱਡੀਆਂ ਨਾ ਚਲਾਉਣ ਦੇ ਫੈਸਲੇ ਦਾ ਕਿਸਾਨੀ ਸੰਘਰਸ਼ ਉੱਪਰ ਕੋਈ ਪ੍ਰਭਾਵ ਨਹੀਂ ਪਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਮੋਦੀ ਸਰਕਾਰ ਦੀਆਂ ਜੜ੍ਹਾਂ ਪੁੱਟ ਲਈ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।





