ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ 5 ਨਵੰਬਰ ਦੇ ਚੱਕਾ ਜਾਮ ਵਿੱਚ ਹਰ ਵਰਗ ਸ਼ਾਮਿਲ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ 30 ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਦੂਜੇ ਮਹੀਨੇ ਦੇ ਤੀਸਰੇ ਦਿਨ ਵਿੱਚ ਸ਼ਾਮਿਲ ਹੋ ਗਿਆ।ਪ੍ਰੈਸ ਬਿਆਨ ਜਾਰੀ ਕਰਦਿਆ ਕਿਸਾਨ ਆਗੂ ਪੰਜਾਬ ਕਿਸਾਨ ਯੂਨੀਅਨ ਦੇ ਜਗਜੀਤ ਸਿੰਘ ਜੋਗਾ, ਬੀ ਕੇ ਯੂ ਡਕੌਂਦਾ ਮੱਖਣ ਸਿੰਘ ਉੱਡਤ, ਬੀਕੇਯੂ ਸਿੱਧੂ ਦੇ ਮਲੂਕ ਸਿੰਘ ਹੀਰਕੇ, ਬੀਕੇਯੂ ਮਾਨਸਾ ਦੇ ਗੁਰਚਰਨ ਸਿੰਘ ਭੀਖੀ, ਕੁੱਲ ਹਿੰਦ ਕਿਸਾਨ ਸਭਾ ਦੇ ਕ੍ਰਿਸ਼ਨ ਚੌਹਾਨ, ਜਮਹੂਰੀ ਕਿਸਾਨ ਸਭਾ ਦੇ ਮਾਸਟਰ ਸੁਖਦੇਵ ਸਿੰਘ ਅਤਲਾ, ਬੀਕੇਯੂ ਲੱਖੋਵਾਲ ਦੇ ਦਰਸ਼ਨ ਸਿੰਘ ਜਟਾਨਾ, ਬੀਕੇਯੂ ਕ੍ਰਾਂਤੀਕਾਰ ਦੇ ਜਗਦੇਵ ਸਿੰਘ ਭੁਪਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਜਨ ਸਿੰਘ ਘੁੰਮਣ, ਬੀਕੇਯੂ ਕਾਦੀਆਂ ਦੇ ਗੁਰਤੇਜ ਸਿੰਘ ਨੰਦਗੜ੍ਹ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਬੀਬੀ ਜਸਵੀਰ ਕੌਰ ਨੱਤ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਖ਼ੇਤੀ ਸਬੰਧੀ ਬਣਾਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਧਰਨਾ ਅੱਜ 34 ਵੇ ਦਿਨ ਵਿੱਚ ਪਹੁੰਚ ਗਿਆ। ਅੱਜ ਦੇ ਇਕੱਠ ਵਿੱਚ ਬੁਲਾਰਿਆਂ ਨੇ ਮੋਦੀ ਵਲੋਂ ਬਦਲਾਖੋਰੀ ਨਾਲ ਬਣਾਏ ਨਵੇਂ ਫਰਮਾਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਮੋਦੀ ਚਾਹੇ ਜਿੰਨੇ ਮਰਜੀ ਸਖ਼ਤੀਆਂ ਲਾ ਦੇਵੇ ਅਸੀਂ ਆਪਣਾ ਸੰਘਰਸ਼ ਜਿੱਤ ਤੱਕ ਜਾਰੀ ਰੱਖਾਂਗੇ l ਬੁਲਾਰਿਆਂ ਨੇ ਦੇਸ਼ ਰਸ਼ਟਰਪਤੀ ਵੱਲੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਮਿਲਣ ਤੋਂ ਇਨਕਾਰ ਕਰਨ ਦਾ ਵਿਰੋਧ ਕੀਤਾ ਅਤੇ ਇਹ ਕਿਹਾ ਕਿ ਕੇਂਦਰ ਸਰਕਾਰ ਹਰ ਵਾਰ ਆਪਣਾ ਤਾਨਾਸ਼ਾਹੀ ਰਵਈਆ ਦਿਖਾਉਂਦੀ ਹੈ ਇਸ ਤੋਂ ਇਹੀ ਪਤਾ ਚਲਦਾ ਕਿ ਉਹ ਸਿਰਫ ਪੰਜਾਬ ਦੇ ਕਿਸੇ ਵੀ ਮੰਤਰੀ ਨਾਲ ਅਤੇ ਨਾ ਹੀ ਜੱਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੁੰਦੇ। ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਖ਼ੇਤੀ ਕਨੂੰਨਾਂ ਨੂੰ ਕਿਸਾਨ ਪੱਖੀ ਦਸਦੀ ਹੈ ਤਾਂ ਜਥੇਬੰਦੀਆਂ ਅਤੇ ਮੰਤਰੀਆਂ ਨਾਲ ਗੱਲ ਕਿਉਂ ਕਰਦੇ। ਇਸ ਤੋਂ ਇਲਾਵਾ ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਸਟੇਜ ਦੀ ਕਾਰਵਾਈ ਦਰਸ਼ਨ ਸਿੰਘ ਜਟਾਨਾ,ਮਾਸਟਰ ਸੁਖਦੇਵ ਸਿੰਘ ਅਤਲਾ ਸੰਚਾਲਨ ਕਮੇਟੀ ਉੱਗਰ ਸਿੰਘ ਮਾਨਸਾ ਅਤੇ ਗੁਰਤੇਜ ਸਿੰਘ ਨੰਦਗੜ੍ਹ, ਸੁਖਚਰਨ ਸਿੰਘ ਦਾਨੇਵਾਲੀਆ



