16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਦੀਆਂ ਪ੍ਰਮੁੱਖ ਤਿੰਨ ਪੱਲੇਦਾਰ ਮਜ਼ਦੂਰ ਯੂਨੀਅਨਾਂ ਦੀ ਸੂਬਾ ਪੱਧਰੀ ਮੀਟਿੰਗ ਬਰਨਾਲਾ...

ਪੰਜਾਬ ਦੀਆਂ ਪ੍ਰਮੁੱਖ ਤਿੰਨ ਪੱਲੇਦਾਰ ਮਜ਼ਦੂਰ ਯੂਨੀਅਨਾਂ ਦੀ ਸੂਬਾ ਪੱਧਰੀ ਮੀਟਿੰਗ ਬਰਨਾਲਾ ਵਿਖੇ ਹੋਈ

ਸੂਬਾ ਪ੍ਰਧਾਨ ਸਿੰਦਰਪਾਲ ਸਿੰਘ ਬੁਢਲਾਡਾ ਦੀ ਪ੍ਰਧਾਨਗੀ ਹੇਠ, ਪੰਜਾਬ ਸਰਕਾਰ ਵਿਰੁੱਧ ਜੱਮ ਕੇ ਨਾਰੇਬਾਜੀ ਕੀਤੀ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਪੰਜਾਬ ਦੀਆਂ ਪ੍ਰਮੁੱਖ ਤਿੰਨ ਪੱਲੇਦਾਰ ਮਜ਼ਦੂਰ ਯੂਨੀਅਨਾਂ.ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ, ਰਜਿ:ਨੰ:37.(ਇੰਟਕ),.ਐਫ.ਸੀ.ਆਈ. ਅਤੇ ਪੰਜਾਬ ਫੂਡ ਏਜੰਸੀਜ਼ ਪੱਲੇਦਾਰ ਅਜ਼ਾਦ ਯੂਨੀਅਨ,.ਪੰਜਾਬ ਪੱਲੇਦਾਰ ਮਜ਼ਦੂਰ ਯੂਨੀਅਨ, ਰਜਿ:ਨੰ:28.ਏਟਕ ਆਦਿ ਯੂਨੀਅਨਾਂ ਦੀ ਸਾਂਝੀ ਸੂਬਾ ਪੱਧਰੀ ਮਿੰਟਿਗ ਬਰਨਾਲਾ ਦਫਤਰ ਵਿਖੇ ਸੂਬਾ ਪ੍ਰਧਾਨ ਸਿੰਦਰਪਾਲ ਸਿੰਘ ਬੁਢਲਾਡਾ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਜੱਮ ਕੇ ਨਾਰੇਬਾਜੀ ਕੀਤੀ ਗਈ ! ਸੰਬੰਧਨ ਕਰਦਿਆਂ ਏਟਕ ਦੇ ਸੂਬਾ ਡਿਪਟੀ ਡਾਇਰੈਕਟਰ ਸਰਦਾਰ ਰਣਜੀਤ ਸਿੰਘ ਕਲਿਆਣ ਨੇ ਸੰਬੰਧਨ ਕਰਦਿਆਂ ਕਿਹਾ ਕਿ ਪੱਲੇਦਾਰ ਮਜ਼ਦੂਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਹੱਕੀ ਮੰਗਾਂ ਅਤੇ ਪੰਜਾਬ ਸਰਕਾਰ ਵੱਲੋਂ ਪੱਲੇਦਾਰ ਮਜਦੂਰਾਂ ਤੇ ਥੋਪਿਆ ਹੋਇਆ ਠੇਕੇਦਾਰੀ ਸਿਸਟਮ ਆਦਿ ਮੰਗਾਂ ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਮੋਹਨ ਸਿੰਘ ਘਨੌਰ( ਚੇਅਰਮੈਨ ਇੰਟਕ) ਅਤੇ ਸੂਬਾ ਆਗੂ ਸੱਤਪਾਲ ਮੂਲੇਵਾਲ(ਮਾਨਸਾ) ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਮਿਤੀ 09-09-2016 ਨੂੰ ਕੈਪਟਨ ਅਮੰਰਿੰਦਰ ਸਿੰਘ ਨੇ ਸੰਗਰੂਰ ਵਿਖੇ ਕੌਫੀ ਵਿਦ ਕੈਪਟਨ ਪ੍ਰੋਗਰਾਮ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਪੱਲੇਦਾਰ ਮਜ਼ਦੂਰਾਂ ਨੂੰ ਠੇਕੇਦਾਰੀ ਸਿਸਟਮ ਤੋਂ ਨਿਜ਼ਾਤ ਦਿਲਵਾਈ ਜਾਵੇਗੀ ਅਤੇ ਮਜ਼ਦੂਰਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਵੇਗੀ। ਪਰ ਠੇਕੇਦਾਰੀ ਸਿਸਟਮ ਖਤਮ ਤਾਂ ਕੀ ਕਰਨਾ ਸੀ ,ਮੂੱਖ ਮੰਤਰੀ ਸਹਿਬ ਨੇ ਅਜੇ ਤੱਕ ਕੋਈ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ ਗਿਆ । ਜਰਨਲ ਸਕੱਤਰ ਰਾਮਪਾਲ ਮੂਨਕ ਅਤੇ ਬਖਤਾਵਰ ਸਿੰਘ ਸੀਨੀਅਰ ਮੀਤ ਪ੍ਰਧਾਨ ਏਟਕ ਸੂਬਾ ਸਕੱਤਰ ਦਰਸ਼ਨ ਸਿੰਘ ਬਰੇਟਾ ਅਤੇ ਸੂਬਾ ਸਕੱਤਰ ਰਣਜੀਤ ਸਿੰਘ ਸਧੌੜ(ਏਟਕ) ਨੇ ਪੰਜਾਬ ਸਰਕਾਰ ਵਿਰੁੱਧ ਭੜਾਸ ਕੱਢਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੱਲੇਦਾਰ ਮਜ਼ਦੂਰਾਂ ਦੀਆਂ ਅਹਿਮ ਮੰਗਾਂ ਤੇ ਤਰੁੰਤ ਗੌਰ ਨਾ ਕੀਤੀ ਤਾਂ ਆਓਣ ਵਾਲੇ ਸਮੇਂ ਦੇ ਵਿੱਚ ਪੱਲੇਦਾਰ ਮਜ਼ਦੂਰਾਂ ਵੱਲੋਂ ਤਿੱਖੇ ਸੰਘਰਸ਼ ਕੀਤੇ ਜਾਣਗੇ।ਅਤੇ ਇਸ ਦਾ ਖਮਿਆਜਾ ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ (2022) ਵਿੱਚ ਭੁਗਤਣਾ ਪੈ ਸਕਦਾ ਹੈ।= 09-09-2016 ਨੂੰ ਸੰਗਰੂਰ ਵਿਖੇ ਕੈਪਟਨ ਵਿਦ ਕੌਫੀ ਪ੍ਰੋਗਰਾਮ ਵਿੱਚ ਜੋ ਐਲਾਨ ਕੀਤਾ ਸੀ ਉਸ ਆਨੁਸਰ ਠੇਕੇਦਾਰੀ ਸਿਸਟਮ ਖਤਮ ਕਰਕੇ,ਪੱਲੇਦਾਰ ਮਜ਼ਦੂਰਾਂ ਦੀਆਂ ਕਮੇਟੀਆਂ ਰਾਹੀਂ ਕੀਤੇ ਫੂਡ ਦੇ ਕੰਮ (ਲੋਡਿੰਗ-ਅਨਲੋਡਿੰਗ) ਦੀ ਅਦਾਇਗੀ ਮਜ਼ਦੂਰਾਂ ਦੀਆਂ ਕਮੇਟੀਆਂ ਰਾਹੀਂ ਸਿੱਧੀ ਦਿੱਤੀ ਜਾਵੇ।
ਸਿੰਦਰਪਾਲ ਸਿੰਘ ਬੁਢਲਾਡਾ ਨੇ ਕਿਹਾ ਕਿ .ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਜੋ ਪੂਰਣੀਆਂ ਲੇਵਰਾਂ ਕੰਮ ਕਰਦੀਆਂ ਹਨ। ਜਿਹਨਾਂ ਦਾ ਪਿਛਲੇ ਸਮੇਂ ਤੋਂ ਈ.ਪੀ.ਐਫ. ਕਟਦਾ ਹੈ। ਓਹਨਾਂ ਪੱਲੇਦਾਰ ਮਜ਼ਦੂਰਾਂ ਨੂੰ ਪਹਿਲ ਦੇ ਅਧਾਰ ਤੇ ਕੰਮ ਦਿੱਤਾ ਜਾਵੇ। .ਲੇਵਰ/ਕਾਰਟੇਜ ਨੂੰ ਪੱਕੇ ਤੌਰ ਤੇ ਵੱਖ-ਵੱਖ ਕੀਤਾ ਜਾਵੇ।ਲੇਵਰ ਨੂੰ ਮੰਡੀ ਕਰਨ ਨਾਲ ਜੋੜਿਆ ਜਾਵੇ। .ਪੱਲੇਦਾਰ ਮਜ਼ਦੂਰਾਂ ਨੂੰ ਮਹਿਕਮੇ(ਫੂਡ ਅਤੇ ਸਪਲਾਈਜ਼) ਵੱਲੋਂ ਆਈ ਕਾਰਡ ਜਾਰੀ ਕੀਤੇ ਜਾਣ ਅਤੇ ਹੋਰ ਸਹੂਲਤਾਂ ਜਿਵੇਂ ਕਿ ਪੀਣ ਵਾਲਾ ਸਾਫ ਪਾਣੀ, ਡਾਕਟਰੀ ਸਹੁਲਤਾਂ, ਗੋਦਾਮਾਂ ਵਿੱਚ ਲੈਟਰਿਨਾਂ ਅਤੇ ਬਾਥਰੂਮ ਬਣਵਾਏ ਜਾਣ। .ਜੋ ਠੇਕੇਦਾਰਾਂ ਨੂੰ 15-07-2021 ਤੱਕ ਦੀ ਸੈਕਸਨ ਦਿੱਤੀ ਗਈ ਹੈ।ਪੱਲੇਦਾਰ ਮਜ਼ਦੂਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ।ਸੈਕਸਨ ਦੇਣੀ ਬੰਦ ਕੀਤੀ ਜਾਵੇ। .ਪਾਤੜਾਂ ਅਤੇ ਸਮਾਣਾ ਡੀਪੂਆਂ ਦੇ ਮਜ਼ਦੂਰਾਂ ਦੀ ਲਗਭਗ ਦੋ ਕਰੋੜ,ਪੰਜ ਲੱਖ ਰੂਪੈ ਦੀ ਪੇਮੈਂਟ ਤਰੂੰਤ ਕੀਤੀ ਜਾਵੇ।ਜੋਕਿ ਸਾਲ 2015-16 ਜੀਰੀ ਸੀਜਨ ਦੀ ਹੈ। ਇਸ ਮੌਕੇ ਸਾਬਕਾ ਪ੍ਰਧਾਨ ਮਾਸਟਰ ਤੇਲੂ ਰਾਮ ਧੂਰੀ ,ਵਾਈਸ ਪ੍ਰਧਾਨ ਜੈਲਾ ਸਿੰਘ ਸੰਗਰੂਰ,ਨਰਾਤਾ ਸਿੰਘ ਦਿੜ੍ਹਬਾ, ਸੂਖਪਾਲ ਸਿੰਘ ਭਵਾਨੀਗੜ,ਬਲਦੀਪ ਸਿੰਘ ਸੂਨਾਮ ਨਰੈਣ ਸਿੰਘ ਸੁਨਾਮ, ਲਾਲੀ ਅਮਰਗੜ੍ਹ, ਨਸੀਬ ਸਿੰਘ ਲਹਿਰਾ,ਯਾਦਵਿੰਦਰ ਸਿੰਘ ਕੂਠਾਲਾ,ਜੋਗਿੰਦਰ ਸਿੰਘ,ਜੰਗੀਰ ਸਿੰਘ ਫਾਜਿਲਕਾ, ਚੰਨ ਸਿੰਘ ਜਲਾਲਾਬਾਦ, ਮਹਿੰਦਰ ਸਿੰਘ ਜਲਾਲਾਬਾਦ, ਸੋਹਨਜੀਤ ਪਾਤੜਾਂ, ਦਿਲਬਾਗ ਸਿੰਘ ਸੰਧੌੜ, ਬੂਟਾ ਸਿੰਘ ਰਾਏਕੋਟ, ਸੱਜਣ ਸਿੰਘ ਰਾਏਕੋਟ , ਰਾਮਦਿਆਲ ਮਲੌਦ,ਰਾਮਧੰਨ ਡੀਪੂ ਪ੍ਰਧਾਨ ਬੁਢਲਾਡਾ, ਬੂਟਾ ਸਿੰਘ ਬਢਲਾਢਾ ਸੂਬਾ ਕਮੇਟੀ ਮੈਂਬਰ ,ਮਲਕੀਤ ਸਿੰਘ ਡੀਪੂ ਪ੍ਰਧਾਨ ਭੀਖੀ, ਸੁਰਿੰਦਰ ਸਿੰਘ ਸ਼ਿੰਦਾ ਸਰਦੂਲਗੜ੍ਹ, ਪ੍ਰੀਤਮ ਸਿੰਘ ਕਾਕਾ ਮੌੜ ਵਾਇਸ ਪ੍ਰਧਾਨ ਅਜ਼ਾਦ ,ਜਰਨੈਲ ਸਿੰਘ ਡੀਪੂ ਪ੍ਰਧਾਨ ਮੂਨਕ,ਗੁਰਪਿਆਰ ਸਿੰਘ, ਕ੍ਰਿਸ਼ਨ ਸਿੰਘ ਖਨੌਰੀ, ਗੁਰਮੇਲ ਸਿੰਘ ਡੀਪੂ ਪ੍ਰਧਾਨ ਬਰਨਾਲਾ, ਰਾਜਾ ਸਿੰਘ ਜਖੇਪਲ, ਅਹਿਮਦਗੜ੍ਹ,ਗੁਰਦਾਸ ਸਿੰਘ ਮੂਨਕ, ਜਗਤਾਰ ਸਿੰਘ ਤਾਰਾ ਛਾਜ਼ਲੀ,ਟਿੱਕਾ ਸਿੰਘ ਰਾਮਪੁਰਾ, ਸੋਨੀ ਮਸੀਹ ਪਟਿਆਲਾ ਅਤੇ ਬੰਠਿਡਾ ਜਿਲ੍ਹੇ ਦੇ ਸਾਥੀਆਂ ਸਮੇਤ ਪੰਜਾਬ ਦੇ ਲਗਭੱਗ ਪੰਜਾਹ ਡੀਪੂਆਂ ਦੇ ਸਾਥੀਆਂ ਨੇ ਮੀਟਿੰਗ ਵਿੱਚ ਭਾਗ ਲਿਆ।

Today Now News

RELATED ARTICLES
- Advertisment -

POPULAR POSTS