17.1 C
Chandigarh

TODAY NOW NEWS

Thursday, March 19, 2026
HomeBREAKING NEWSਸੂਬਾ ਸਰਕਾਰ ਮੂੰਗੀ ਅਤੇ ਮੱਕੀ ਦੀ ਸਰਕਾਰੀ ਖਰੀਦ ਤੋ ਭੱਜ ਰਹੀ ਹੈ:-ਸੰਯੁਕਤ...

ਸੂਬਾ ਸਰਕਾਰ ਮੂੰਗੀ ਅਤੇ ਮੱਕੀ ਦੀ ਸਰਕਾਰੀ ਖਰੀਦ ਤੋ ਭੱਜ ਰਹੀ ਹੈ:-ਸੰਯੁਕਤ ਕਿਸਾਨ ਮੋਰਚਾ
ਮੰਗ ਲੈਣ ਨਾ ਆਉਣ ਕਾਰਨ ਡੀ ਸੀ ਦਾ ਘਿਰਾਓ ਕਰਕੇ ਦਿੱਤਾ ਮੰਗ

ਮਾਨਸਾ 16 ਜੂਨ ਗੁਰਜੰਟ ਸਿੰਘ ਬਾਜੇਵਾਲੀਆ/ 22 ਕਿਸਾਨ ਜਥੇਬੰਦੀਆ ਦੇ ਸੰਯੁਕਤ ਕਿਸਾਨ ਮੋਰਚੇ ਵੱਲੋ ਕਿਸਾਨੀ ਮੰਗਾ ਨੂੰ ਮੋਰਚੇ ਦੇ ਸੱਦੇ ਤੇ ਬੀ ਕੇ ਯੂ ਡਕੋਦਾ ਮਹਿੰਦਰ ਭੈਣੀ ਬਾਘਾ,ਕੁੱਲ ਹਿੰਦ ਕਿਸਾਨ ਸਭਾ ਦੇ ਦਲਜੀਤ ਮਾਨਸਾਹੀਆਂ,ਪੀ ਕੇ ਯੂ ਗੁਰਜੰਟ ਮਾਨਸਾ,ਬੀ ਕੇ ਯੂ ਮਾਨਸਾ ਉੱਗਰ ਸਿੰਘ,ਜਮਹੂਰੀ ਕਿਸਾਨ ਸਭਾ ਮੇਜਰ ਦੂਲੋਵਾਲ ਅਤੇ ਕਾਦੀਆ ਜਥੇਬੰਦੀ ਦੇ ਆਗੂਆ ਵੱਲੋ ਮੂੰਗੀ ਅਤੇ ਮੱਕੀ ਦੀ ਫਸ਼ਲ ਦੀ ਸਰਕਾਰੀ ਖਰੀਦ ਐਮ ਐਸ ਪੀ ਸਮੇਂਤ ਨਹਿਰੀ ਪਾਣੀ ਨਿਰਵਿਘਨ ਸਪਲਾਈ

ਨੂੰ ਲੈ ਕੇ ਏ ਡੀ ਸੀ ਰਾਹੀ ਮੰਗ ਪੱਤਰ ਸੂਬਾ ਸਰਕਾਰ ਨੂੰ ਭੇਜਿਆ ਗਿਆ।ਧਰਨੇ ਦੌਰਾਨ ਆਗੂਆ ਨੇ ਕਿਹਾ ਕਿ ਮੂੰਗੀ ਦੀ ਖਰੀਦ ਸਬੰਧੀ ਫਰਦ,ਏਕੜ ਪ੍ਰਤੀ 5ਕੁਇੰਟਲ ਕੋਟਾ ਫਿਕਸ ਕਰਨ ਆਦਿ ਲਾਈਆਂ ਗਈਆਂ ਸਰਤਾਂ ਨੂੰ ਫੌਰੀ ਤੌਰ ਤੇ ਹਟਾ ਕਿ ਦਾਣਾ ਦਾਣਾ ਖਰੀਦ ਦੀ ਮੰਗ ਕੀਤੀ ਗਈ। ਮੱਕੀ ਦੀ ਫਸ਼ਲ ਤੇ ਐਮ ਐਸ ਪੀ ਤੇ ਖਰੀਦ ਦੀ ਗਰੰਟੀ ਲਈ ਸਰਕਾਰ ਤੋ ਨਹਿਰੀ ਪਾਣੀ ਸੂਇਆ,ਕੱਸੀਆਂ ਅਤੇ ਰਜਬਾਹਿਆ ਵਿੱਚ ਸੰਚਾਰੂ ਢੰਗ ਨਾਲ ਨਹਿਰੀ ਪਾਣੀ ਦੀ ਸਪਲਾਈ ਦੀ ਮੰਗ ਕੀਤੀ। ਧਰਨੇ ਵਿੱਚ ਪ੍ਰਸਾਸ਼ਨਿਕ ਅਧਿਕਾਰੀਆ ਵੱਲੋ ਮੰਗ ਪੱਤਰ ਲੈਣ ਨਾ ਕਾਰਨ ਧਰਨਾਕਾਰੀਆ ਨੂੰ ਮਜਬੂਰੀ ਵੱਸ ਡੀ ਸੀ ਘਿਰਾਓ ਕਰਕੇ ਮੰਗ ਪੱਤਰ ਦੇਣਾ ਪਿਆ।ਇਸ ਸਮੇਂ ਹੋਰਨਾ ਤੋ ਇਲਾਵਾ ਬੀ ਕੇ ਐਮ ਯੂ ਦੇ ਕ੍ਰਿਸ਼ਨ ਚੋਹਾਨ, ਰੂਪ ਸਿੰਘ ਢਿੱਲੋ, ਬਲਵਿੰਦਰ ਸਰਮਾ, ਇਕਬਾਲ ਮਾਨਸਾ,ਸੁਖਚਰਨ ਦਾਨੇਵਾਲੀਆ,ਪੰਜਾਬ ਸਿੰਘ ਅਕਲੀਆ,ਇਕਬਾਲ ਸਿੰਘ ਫਫੜੇ ਆਦਿ ਆਗੂਆ ਨੇ ਸੰਬੋਧਨ ਕੀਤਾ।

Today Now News

RELATED ARTICLES
- Advertisment -

POPULAR POSTS