ਬਟਾਲਾ : ਪ੍ਰਸਿੱਧ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਜ਼ਿਲ੍ਹਾ ਗੁਰਦਾਸਪੁਰ ਨਾਲ ਵੀ ਜੁੜ ਗਈਆਂ ਹਨ ।ਮੂਸੇਵਾਲ ਦੇ ਕਤਲਕਾਂਡ ਲਾਲ ਸ੍ਰੀ ਹਰਗੋਬਿੰਦਪੁਰ ‘ਚ ਤਾਇਨਾਤ ਇਕ ਪੰਚਾਇਤ ਅਫ਼ਸਰ ਦਾ ਨਾਮ ਵੀ ਸਾਹਮਣੇ ਆਇਆ ਹੈ ।ਜਾਣਕਾਰੀ ਅਨੁਸਾਰ ਪੰਚਾਇਤ ਅਫਸਰ ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਸਪੀਕਰ ਦਾ ਭਤੀਜਾ ਦੱਸਿਆ ਜਾ ਰਿਹਾ ਹੈ। ਮੂਸੇਵਾਲ ਕਤਲਕਾਂਡ ਚ ਸ਼ਾਮਲ ਸ਼ੂਟਰਾ ਨਾਲ ਨਾਮ ਜੁੜਨ ਦੇ ਬਾਅਦ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਦੇ ਭਤੀਜਾ ਅਤੇ ਸ੍ਰੀ ਹਰਗੋਬਿੰਦਪੁਰ ‘ਚ ਤਾਇਨਾਤ ਪੰਚਾਇਤ ਅਫਸਰ ਵਿਭਾਗ ਤੋਂ ਗ਼ੈਰ-ਹਾਜ਼ਰ ਚੱਲਿਆ ਆ ਰਿਹਾ ਹੈ । ਪੰਚਾਇਤ ਅਫ਼ਸਰ ਦੀ ਡਿਊਟੀ ਤੋਂ ਗ਼ੈਰਹਾਜ਼ਰੀ ਨੂੰ ਲੈ ਕੇ ਸ੍ਰੀ ਹਰਗੋਬਿੰਦਪੁਰ ਦੇ ਬਲਾਕ ਡਿਵੈਲਮੈਂਟ ਅਤੇ ਪੰਚਾਇਤ ਅਫ਼ਸਰ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡੀਡੀਪੀਓ ਗੁਰਦਾਸਪੁਰ ਨੂੰ ਵੀ ਲਿਖਤੀ ਤੌਰ ‘ਤੇ ਜਾਣੂ ਕਰਵਾ ਦਿੱਤਾ ਹੈ ।ਸ੍ਰੀ ਹਰਗੋਬਿੰਦਪੁਰ ਦੇ ਬੀਡੀਪੀਓ ਅਫ਼ਸਰ ਅਮਨਦੀਪ ਕੌਰ ਨੇ ਦੱਸਿਆ ਕਿ ਵਿਭਾਗ ਨੂੰ ਬਿਨਾਂ ਸੂਚਿਤ ਕੀਤਿਆਂ ਗੈਰ-ਹਾਜ਼ਰ ਚਲਦੇ ਆਏ ਪੰਚਾਇਤ ਅਫਸਰ ਨਾਲ ਕੋਈ ਵੀ ਸੰਪਰਕ ਨਹੀਂ ਹੋ ਰਿਹਾ ਹੈ ।ਉਨਾਂ ਦੱਸਿਆ ਪੰਚਾਇਤ ਅਫਸਰ 26/5/2022 ਤੋਂ ਆਪਣੇ ਦਫਤਰ ਤੋਂ ਗੈਰ-ਹਾਜ਼ਰ ਚੱਲ ਰਿਹਾ ਹੈ।






