17.4 C
Chandigarh

TODAY NOW NEWS

Friday, March 20, 2026
HomeBREAKING NEWSਅੱਜ ਯੂ ਪੀ ਦੇ ਇਕ ਮੰਤਰੀ ਦੇ ਮੁੰਡੇ ਅਤੇ ਉਸ ਦੇ ਸਾਥੀ...

ਅੱਜ ਯੂ ਪੀ ਦੇ ਇਕ ਮੰਤਰੀ ਦੇ ਮੁੰਡੇ ਅਤੇ ਉਸ ਦੇ ਸਾਥੀ ਗੁੰਡਿਆਂ ਵੱਲੋਂ ਫਾਇਰਿੰਗ ਕਰਕੇ ਅਤੇ ਗੱਡੀਆਂ ਚਾੜ੍ਹ ਕੇ ਕਈ ਅੰਦੋਲਨਕਾਰੀ ਕਿਸਾਨਾਂ ਦੀ ਜਾਨ ਲੈਣ ਦੀ ਅਤਿ ਵਹਿਸ਼ੀ ਕਰਤੂਤ ਦੀ ਸਖ਼ਤ ਨਿੰਦਾ ਕੀਤੀ ਹੈ।

ਮਾਨਸਾ 3 ਅਕਤੂਬਰ(ਗੁਰਜੰਟ ਸਿੰਘ ਬਾਜੇਵਾਲੀਆ) :- ਪੰਜਾਬ ਕਿਸਾਨ ਯੂਨੀਅਨ ਨੇ ਯੂਪੀ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿੱਚ ਅੱਜ ਯੂ ਪੀ ਦੇ ਇਕ ਮੰਤਰੀ ਦੇ ਮੁੰਡੇ ਅਤੇ ਉਸ ਦੇ ਸਾਥੀ ਗੁੰਡਿਆਂ ਵੱਲੋਂ ਫਾਇਰਿੰਗ ਕਰਕੇ ਅਤੇ ਗੱਡੀਆਂ ਚਾੜ੍ਹ ਕੇ ਕਈ ਅੰਦੋਲਨਕਾਰੀ ਕਿਸਾਨਾਂ ਦੀ ਜਾਨ ਲੈਣ ਦੀ ਅਤਿ ਵਹਿਸ਼ੀ ਕਰਤੂਤ ਦੀ ਸਖ਼ਤ ਨਿੰਦਾ ਕੀਤੀ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਲਖੀਮਪੁਰੀ ਖੀਰੀ ਲਈ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਸਾਡੇ ਅੰਦੋਲਨਕਾਰੀ ਕਿਸਾਨਾਂ ਦੇ ਇਹ ਵਹਿਸੀਆਨਾ ਕਤਲ ਮੋਦੀ ਯੋਗੀ ਸਰਕਾਰ ਦੇ ਕਫ਼ਨ ਵਿਚ ਅੰਤਮ ਕਿੱਲ ਸਾਬਤ ਹੋਣਗੇ । ਯੂਨੀਅਨ ਦੀ ਸੀਨੀਅਰ ਸੂਬਾਈ ਆਗੂ ਜਸਬੀਰ ਕੌਰ ਨੱਤ ਨੇ ਕਾਤਲਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਕਿਹਾ ਹੈ ਕਿ ਕਿਸਾਨ ਅੰਦੋਲਨ ਵਲੋਂ ਇਸ ਖੂਨੀ ਕਾਂਡ ਖ਼ਿਲਾਫ ਜਲਦੀ ਹੀ ਆਪਣੇ ਅਗਲੇ ਸਖਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਬੀਜੇਪੀ ਦੀ ਇਹ ਬੁਖਲਾਹਟ ਸ਼ਾਂਤਮਈ ਕਿਸਾਨ ਅੰਦੋਲਨ ਸਾਹਮਣੇ ਉਸ ਦੀ ਨੈਤਿਕ ਤੇ ਸਿਆਸੀ ਹਾਰ ਹੈ।

Today Now News

RELATED ARTICLES
- Advertisment -

POPULAR POSTS