ਪੁਲਿਸ ਮੁਲਾਜਮਾਂ ਖਿਲਾਫ ਕੀਤੀ ਕਰਵਾਈ ਦੀ ਮੰਗ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਮੇਤ ਪਿੰਡ ਵਾਸੀਆਂ ਵੱਲੋਂ ਖਿਆਲੇ ਦੇ ਇੱਕ ਪਰਿਵਾਰ ਦੀ ਪੁਲਿਸ ਦੀ ਕੁੱਟਮਾਰ ਨੂੰ ਲੈਕੇ ਦੂਸਰੇ ਦਿਨ ਵੀ ਚੋਂਕੀ ਦਾ ਘਿਰਾਓ ਜਾਰੀ। ਪੁਲਿਸ ਮੁਲਾਜਮਾਂ ਖਿਲਾਫ ਕੀਤੀ ਕਰਵਾਈ ਦੀ ਮੰਗ।
ਭਾਰਤੀ ਕਿਸਾਨ ਯੂਨੀਅਨ ਡਕੋਦਾ ਵੱਲੋ ਵੱਡੀ ਗਿਣਤੀ ਵਿੱਚ ਠੂਠਿਆਂਵਾਲੀ ਚੋਂਕੀ ਦਾ ਘਿਰਾਓ ਦੂਸਰੇ ਦਿਨ ਵੀ ਜਾਰੀ ਰੱਖਿਆ ਅਤੇ ਮਾਨਸਾ ਸੀ ਆਈ ਏ ਪੁਲਿਸ ਮੁਲਾਜਮਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਇਹਨਾ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਪਿੰਡ ਖਿਆਲਾ ਵਿੱਚ ਦੋ ਗੁਆਢੀਆ ਦੀ ਲੜਾਈ ਕਾਰਨ ਪੁਲਿਸ ਇਹਨਾ ਨੂੰ ਚੁੱਕਕੇ ਲੈ ਗਈ ਜਿਥੇ ਇਹਨਾ ਦੀ ਜਬਰੀ ਕੁੱਟਮਾਰ ਕਰਕੇ ਇਹਨਾ ਦੇ ਬਿਆਨ ਬਦਲੇ ਤੇ ਕਰੰਟ ਲਗਾਇਆ ਹੈ ਤੇ ਲੜਕੀ ਦੀ ਤਬੀਅਤ ਠੀਕ ਨਹੀ । ਕੱਲ ਵੀ ਪ੍ਰਸ਼ਾਸਨ ਨਾਲ ਗੱਲ ਹੋਈ ਪਰ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ। ਉਹਨਾ ਕਿਹਾ ਕਿ ਉਹ ਕਸੂਰਵਾਰ ਪੁਲਿਸ ਮੁਲਾਜ਼ਮਾ ਖਿਲਾਫ ਕਰਵਾਈ ਕਰਕੇ ਹੀ ਚੁੱਪ ਬੈਠਣਗੇ ਇਸ ਲਈ ਉਹਨਾ ਨੂੰ ਜੋ ਵੀ ਲੜਾਈ ਲੜਨ ਪਈ ਉਹ ਪਿੱਛੇ ਨਹੀ ਹੱਟਣਗੇ।ਇਸਦੇ ਕਸੂਰਵਾਰ ਜ਼ਿੰਮੇਵਾਰ ਮੁਲਾਜ਼ਮਾ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਸ ਲੜਕੀ ਨੂੰ ਇਨਸਾਫ ਦਿੱਤਾ ਜਾਵੇ। ਉਹਨਾ ਨੂੰ ਜੋ ਵੀ ਲੜਾਈ ਲੜਨ ਪਈ ਉਹ ਪਿੱਛੇ ਨਹੀ ਹੱਟਣਗੇ । ਅੱਜ ਜੇਕਰ ਨਾ ਕੋਈ ਗੱਲ ਹੋਈ ਤਾਂ ਰੋਡ ਜਾਮ ਕਰਾਂਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਐਕਸ਼ਨ ਕੀਤੇ ਜਾਣਗੇ।






