16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਕਿਸਾਨ ਸੰਘਰਸ਼ ਦੇ...

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਚ ਸ਼੍ਰੋਮਣੀ ਅਕਾਲੀ ਦਲ ਯੂਥ ਸੰਯੁਕਤ ਪਾਰਟੀ ਨੇ ਝੁਨੀਰ ਦੇ ਸਟੇਡੀਅਮ ਚ ਸੈਂਕਡ਼ੇ ਪੌਦੇ ਲਗਾਏ,

ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਲੱਖਾਂ ਦੀ ਤਦਾਦ ਚ ਪੌਦੇ ਲਗਾਏਗਾ : ਗੁਰਸੇਵ ਸਿੰਘ ਖਹਿਰਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਮੋਰਚਾ ਯੂਥ ਵਿੰਗ ਦੇ ਸਰਪ੍ਰਸਤ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਚ ਅੱਜ ਪੂਰੇ ਪੰਜਾਬ ਚ ਯੂਥ ਵਿੰਗ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਅਤੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਹੀਦਾਂ ਨੂੰ ਸਮਰਪਿਤ ਪੌਦੇ ਲਗਾਉਣ ਦਾ ਆਗਾਜ਼ ਕੀਤਾ ਹੈ ।ਜ਼ਿਲ੍ਹਾ ਮਾਨਸਾ ਦੇ ਹਲਕਾ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਦੀ ਸ਼ੁਰੂਆਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਵਰਕਿੰਗ ਕਮੇਟੀ ਮੈਂਬਰ ਗੁਰਸੇਵਕ ਸਿੰਘ ਖਹਿਰਾ ਦੀ ਅਗਵਾਈ ਚ ਝੁਨੀਰ ਦੇ ਸਟੇਡੀਅਮ ਤੋਂ ਕੀਤੀ।ਇਸ ਮੌਕੇ ਸ੍ਰੀ ਖਹਿਰਾ ਨੇ ਕਿਹਾ ਇਹ ਅੱਜ ਵਾਤਾਵਰਨ ਦੇ ਗੰਧਲ ਜਾਣ ਅਤੇ ਘਟ ਰਹੇ ਰੁੱਖਾਂ ਦੀ ਗਿਣਤੀ ਕਾਰਨ ਆਕਸੀਜਨ ਦੀ ਬਹੁਤ ਕਮੀ ਹੋਈ ਹੈ ਜਿਸ ਨੂੰ ਮੁੱਖ ਰੱਖਦਿਆਂ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਸੋਚ ਨੂੰ ਲੈ ਕੇ ਪੂਰੇ ਪੰਜਾਬ ਚ ਯੂਥ ਸੰਯੁਕਤ ਪਾਰਟੀ ਨੇ ਅੱਜ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ ਪੌਦੇ ਲਾਉਣ ਦਾ ਆਗਾਜ਼ ਕੀਤਾ ਹੈ ਇਹ ਮੁਹਿੰਮ ਆਉਣ ਵਾਲੇ ਦਿਨਾਂ ਚ ਜਾਰੀ ਰਹੇਗੀ।ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਿੰਦਰ ਸਿੰਘ ਔਲਖ , ਮੀਤ ਪ੍ਰਧਾਨ ਦਰਸ਼ਨ ਸਿੰਘ ਬਖਸ਼ੀਵਾਲਾ, ਜਥੇਦਾਰ ਮਨਜੀਤ ਸਿੰਘ ਬੱਪੀਆਣਾ ,ਮਲਕੀਤ ਸਿੰਘ ਸਮਾਓ, ਯੂਥ ਵਿੰਗ ਪੰਜਾਬ ਦੇ ਸੂਬਾ ਸਕੱਤਰ ਸੁਖਮਨਦੀਪ ਸਿੰਘ ਡਿੰਪੀ ਦਾਤੇਵਾਸ , ਯੂਥ ਆਗੂ ਸੋਹਣ ਸਿੰਘ ਕਲੀਪੁਰ ਉਚੇਚੇ ਤੌਰ ਤੇ ਪੁਜੇ।ਇਸ ਮੌਕੇ ਉਨ੍ਹਾਂ ਝੁਨੀਰ ਦੇ ਖੇਡ ਸਟੇਡੀਅਮ ਚ ਵੱਖ ਵੱਖ ਕਿਸਮ ਦੇ ਸੈਂਕੜੇ ਪੌਦੇ ਲਗਾਏ lਇਸ ਮੌਕੇ ਮੁਲਾਜ਼ਮ ਆਗੂ ਰਾਜਦੀਪ ਸਿੰਘ ਬਰੇਟਾ , ਸੁਖਵਿੰਦਰ ਸਿੰਘ ਸੁੱਖਾ ਸਾਬਕਾ ਅੈਮ ਸੀ ਸਰਦੂਲਗੜ੍ਹ ਆਰੇ ਵਾਲੇ,ਨਿਸੀਰਾਜ ਸਿੰਘ ਮਾਨਖੇਡ਼ਾ,ਅੰਮ੍ਰਿਤਪਾਲ ਸਿੰਘ ਖਹਿਰਾ ,ਗੋਬਿੰਦ ਸਿੰਘ ਗਿੱਲ ਬਲਕਰਨ ਸਿੰਘ ,ਕੁਲਵਿੰਦਰ ਸਿੰਘ ਰਾਏਪੁਰ,ਗੁਰਪ੍ਰੀਤ ਸਿੰਘ ਗੋਰਾ ,ਪਰੇਮ ਸਿੰਘ ,ਪ੍ਰੇਮ ਸਿੰਘ ,ਬੋਘੜ ਸਿੰਘ ‘ਗੁਰਮੰਨਤ ਸਿੰਘ ਖਹਿਰਾ ,ਗਿਆਨੀ ਰਾਜਵਿੰਦਰ ਸਿੰਘ ,ਐਡਵੋਕੇਟ ਅਮਨਦੀਪ ਸਿੰਘ ਭਲਾਈਕੇ,ਅਮਰੀਕ ਸਿੰਘ ਖਹਿਰਾ ਫੱਤਾ ਮਾਲੋਕਾ ਆਦਿ ਨੇ ਪ੍ਰਣ ਕੀਤਾ ਕਿ ਉਹ ਹਰ ਪਿੰਡ ਚ ਵੱਧ ਤੋਂ ਵੱਧ ਰੁੱਖ ਲਗਾਉਣਗੇ ਪੰਜਾਬ ਤੇ ਲੱਗੇ ਹੋਏ ਰੁੱਖਾਂ ਦੀ ਸਾਂਭ ਸੰਭਾਲ ਵੀ ਖ਼ੁਦ ਕਰਨ ਗੇ।

Today Now News

RELATED ARTICLES
- Advertisment -

POPULAR POSTS