
ਅਮਰਗੜ੍ਹ ((Sunita Gill) ਸੂਬੇ ਵਿਚ ਜਦੋਂ ਵੀ ਕਾਂਗਰਸ ਦੀ ਸਰਕਾਰ ਰਹੀ, ਉਦੋਂ ਭਿ੍ਸ਼ਟਾਚਾਰ ਦਾ ਬੋਲਬਾਲਾ ਰਿਹਾ, ਪਿਛਲੇ ਪੰਜਾਂ ਸਾਲਾਂ ‘ਚ ਵੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਲਈ ਨਿਰਾਸ਼ਾਜਨਕ ਰਹੀ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਵਰਕਰਾਂ ਨੂੰ ਅੱਖੋਂ ਪਰੋਖੇ ਕਰ ਕੇ ਸਰਮਾਏਦਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਜਿਸ ਕਾਰਨ ਉਹ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ। ‘ਆਪ’ ਦੇ ਉਮੀਦਵਾਰ ਵੀ ਚੋਣ ਮੈਦਾਨ ਛੱਡ ਕੇ ਹੋਰਨਾਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ ਅਜਿਹੇ ਵਿਚ ਇਕੋ ਇਕ ਪਾਰਟੀ ਸ਼ੋ੍ਮਣੀ ਅਕਾਲੀ ਦਲ ਹੀ ਪੰਜਾਬ ਹਿਤੈਸ਼ੀ ਪਾਰਟੀ ਹੋਣ ਦਾ ਮਾਣ ਹਾਸਲ ਕਰ ਸਕੀ ਹੈ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੇ ਮਾਣਕਮਾਜਰਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਦਲੇਲਗੜ੍ਹ, ਸਦੋਪੁਰ, ਹਿਮਤਾਣਾ, ਸੰਗਲੀ, ਰਟੌਲਾ, ਬਿੰਜੋਕੀ, ਉਪੋਕੀ ਤੋਂ ਬਾਅਦ ਪਿੰਡ ਮਾਣਕਮਾਜਰਾ ਆਦਿ ਪਿੰਡਾਂ ਚ ਵਰਕਰਾਂ ਅਤੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਵੱਲੋਂ ਜਾਰੀ ਕੀਤਾ ਗਿਆ ਚੋਣ ਮਨੋਰਥ ਪੱਤਰ ਸਾਰੇ ਵਰਗਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ, ਜਿਸ ਦੇ ਲਾਗੂ ਹੋਣ ਨਾਲ ਲੋਕਾਂ ਤੂੰ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ। ਮੌਕੇ ਆੜ੍ਹਤੀਆ ਅਮਨਦੀਪ ਸਿੰਘ, ਸੁਖਵਿੰਦਰ ਸਿੰਘ ਹਥੋਆ ਸਰਕਲ ਪ੍ਰਧਾਨ, ਤਰਲੋਕ ਸਿੰਘ ਭੁੱਲਰਾਂ ਬਸਪਾ ਆਗੂ, ਸਰਪੰਚ ਲੋਪਿੰਦਰ ਸਿੰਘ ਲੋਪੀ ਮਾਣਕਮਾਜਰਾ, ਅਮਨਦੀਪ ਸਿੰਘ ਮਾਣਕਮਾਜਰਾ, ਸੰਦੀਪ ਸਿੰਘ ਯੂਐਸਏ, ਪਰਦੁਮਨ ਸਿੰਘ ਦਲੇਲਗੜ੍ਹ, ਕੁਲਵਿੰਦਰ ਸਿੰਘ ਹਿਮਤਾਨਾ, ਜ਼ਹੀਰ ਖਾਨ, ਅਰਸ਼ਦ ਖਾਨ ਸਾਬਕਾ ਸਰਪੰਚ, ਬਾਬੂ ਖਾਨ, ਜਸਮੇਲ ਸਿੰਘ ਸਰਪੰਚ, ਭੁਪਿੰਦਰ ਸਿੰਘ ਭਿੰਦਾ, ਹਰਪਾਲ ਸਿੰਘ ਨੰਬਰਦਾਰ, ਮੇਲਾ ਸਿੰਘ, ਹਰਪ੍ਰਰੀਤ ਸਿੰਘ, ਜਸਵੀਰ ਸਿਘ ਬਿਟੂ, ਕੇਸਰ ਸਿਘ ਪੰਚ, ਹੰਸਰਾਜ ਪੰਚ, ਜਗਮੇਲ ਪੰਚ ਸਮੇਤ ਹੋਰ ਆਗੂ ਹਾਜ਼ਰ ਸਨ।






