ਟਰੱਸਟ ਦੇ ਮੈਂਬਰ ਹਰ ਜ਼ਿਲ੍ਹੇ ‘ਚ ਇਸ ਨੂੰ ਆਪਣੇ ਲੈਵਲ ‘ਤੇ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ : ਐਸ.ਪੀ. ਓਬਰਾਏ

ਫਿਰੋਜ਼ਪੁਰ (ਦਵਿੰਦਰ ਸਿੰਘ ਛਾਬੜਾ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗਰੀਬ ਤੇ ਲੋੜਵੰਦ ਲੋਕਾਂ ਲਈ ਜਿਥੇ ਬਾਕੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਥੇ ਹੀ, ਹੁਣ ਕੋਰੋਨਾ ਮਹਾਮਾਰੀ ਦੀ ਸੈਕੰਡ ਵੈਵ ਨਾਲ ਨਜਿੱਠਣ ਲਈ ਦੁਬਈ ਦੇ ਪ੍ਰਸਿੱਧ ਤੇ ਨਾਮਵਰ ਕਾਰੋਬਾਰੀ ਡਾ. ਐਸ.ਪੀ. ਸਿੰਘ ਓਬਰਾਏ ਨੇ ਪੰਜਾਬ ‘ਚ ਪੰਜ ਆਕਸੀਜਨ ਪਲ਼ਾਂਟ ਲਗਾਉਣ ਦੀ ਘੋਸ਼ਣਾ ਕੀਤੀ ਹੈ, ਉਥੇ ਹੀ, ਆਕਸੀਜਨ ਕੰਸਟੇ੍ਰਟਰ, ਮ੍ਰਿਤਕ ਸਰੀਰ ਸਾਂਭਣ ਲਈ ਫਰੀਜ਼ਰ ਬਾੱਕਿਸਸ, ਪੀ.ਪੀ.ਈ. ਕਿੱਟਾਂ, ਐਨ-95 ਮਾਸਕ, ਡਿਜ਼ੀਟਲ ਥਰਮਾਮੀਟਰ, ਸੈਨੇਟਾਈਜ਼ਰ ਆਦਿ ਕੋਰੋਨਾ ਤੋਂ ਨਜਿੱਠਣ ਲਈ ਸਾਜੋ-ਸਾਮਾਨ ਵੰਡੀਆਂ ਜਾ ਰਿਹੈ। ਡਾ. ਓਬਰਾਏ ਨੇ ਦੱਸਿਆ ਕਿ ਜਿਥੇ ਉਨ੍ਹਾਂ ਵੱਲੋਂ ਅੰਤਿਮ ਯਾਤਰਾ ਵੈਨਜ਼, ਐਂਬੂਲੈਂਸ ਵੀ ਦਿੱਤੀਆਂ ਹੋਈਆਂ ਹਨ ਅਤੇ ਜਿਥੇ ਹੋਰ ਵੀ ਮੈਡੀਕਲ ਸਬੰਧੀ ਕਿਸੇ ਵੀ ਤਰ੍ਹਾਂ ਦੀ ਲੋੜ ਹੁੰਦੀ ਹੈ, ਉਥੇ ਸਾਮਾਨ ਮੁਹੱਈਆਂ ਕਰਵਾ ਦਿੱਤਾ ਜਾਂਦਾ ਹੈ।ਟਰੱਸਟ ਦੇ ਮੈਂਬਰ ਹਰ ਜ਼ਿਲ੍ਹੇ ‘ਚ ਇਸ ਨੂੰ ਆਪਣੇ-ਆਪਣੇ ਲੈਵਲ ‘ਤੇ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ।





