17.1 C
Chandigarh

TODAY NOW NEWS

Thursday, March 19, 2026
HomeBREAKING NEWSਜੋਤੀ ਜੋਤ ਦਿਵਸ, ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ

ਜੋਤੀ ਜੋਤ ਦਿਵਸ, ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ

ਚੰਡੀਗੜ੍ਹ: ਅੱਜ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅੱਜ ਜੋਤੀ-ਜੋਤਿ ਦਿਹਾੜਾ ਹੈ। ਸਿੱਖ ਧਰਮ ਦੇ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਉਹ ਗੁਰੂ ਹਨ ਜਿਨ੍ਹਾਂ ਦੇ ਯਤਨਾ ਸਦਕਾ ਗੁਰਮੁਖੀ ਭਾਸ਼ਾ ਜਨ ਸਾਧਾਰਨ ਤੱਕ ਪਹੁੰਚੀ। ਗੁਰੂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸਰਾਏਨਾਗਾ ਵਿੱਚ ਬਹੁਤ ਪ੍ਰਸਿੱਧ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਹ ਗੁਰਦੁਆਰਾ ਸਾਹਿਬ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਦਾ ਜਨਮ ਅਸਥਾਨ ਵੱਜੋਂ ਜਾਣਿਆ ਜਾਂਦਾ ਹੈ।ਧੰਨ-ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਜਨਮ ਅਸਥਾਨ ਹੈ। ਇੱਥੇ ਉਨ੍ਹਾਂ ਦੇ ਪਿਤਾ ਫੇਰੂ ਮੱਲ ਆਪਣੇ ਕਾਰੋਬਾਰ ਨੂੰ ਲੈ ਕੇ ਆਏ ਸੀ। ਇਤਿਹਾਸ ਵਿੱਚ ਲਿਖਿਆ ਹੈ ਕਿ ਗੁਜਰਾਤ ਦੇ ਪਿੰਡ ਸੰਗੋਵਾਲ, ਕਿਤੇ ਮੰਗੂਵਾਲ ਲਿਖਿਆ ਹੈ।ਗੁਰੂ ਅੰਗਦ ਦੇਵ ਜੀ ਦੇ ਪਿਤਾ ਗੁਜਰਾਤ ਤੋਂ ਕਾਰੋਬਾਰ ਨੂੰ ਲੈ ਕੇ ਇੱਥੇ ਆਏ। ਇਥੋਂ ਚੌਧਰੀ ਧੜੱਲੇਦਾਰ ਤਖ਼ਤਮੱਲ ਰਹਿੰਦਾ ਸੀ ਉਨ੍ਹਾਂ ਕੋਲ ਮਹਾਰਾਜ ਦੇ ਪਿਤਾ ਨੇ ਮੁਨੀਮੀ ਦਾ ਕੰਮ ਕੀਤਾ ਇੱਥੇ ਹੀ ਗੁਰੂ ਅੰਗਦ ਦੇਵ ਜੀ ਦਾ ਜਨਮ ਭਾਈ ਲੈਣਾ ਜੀ ਦੇ ਰੂਪ ਵਿੱਚ ਜਨਮ ਹੋਇਆ। ਜਨਮ 31 ਮਾਰਚ 1504 ਨੂੰ ਹੋਇਆ। ਜਦੋਂ ਮਹਾਰਾਜ ਦੀ ਉਮਰ ਗਿਆਰਾਂ ਸਾਲ ਜਾਂ ਸਤਾਰਾਂ ਸਾਲ ਸੀ ਉਦੋਂ ਇਹ ਪਿੰਡ ਉਜੜ ਗਿਆ ਤਾਂ ਮਹਾਰਾਜ ਦਾ ਪਰਿਵਾਰ ਖਡੂਰ ਸਾਹਿਬ ਚਲੇ ਗਏ।ਗੁਰੂਮੁਖੀ ਲਿਪੀ ਦੀ ਰਚਨਾ: ਗੁਰੂ ਅੰਗਦ ਦੇਵ ਜੀ ਨੇ ‘ਮਹਾਜਨੀ ਲਿਪੀ’ ‘ਚ ਸੁਧਾਰ ਕਰ ਕੇ ‘ਗੁਰਮੁਖੀ ਲਿਪੀ’ ਦੀ ਰਚਨਾ ਕੀਤੀ। ਗੁਰਮੁੱਖੀ ਲਿਪੀ ਦੇ ਪਾਸਾਰ ਅਤੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ਬੱਚਿਆ ਲਈ ‘ਬਾਲ-ਬੋਧ’ ਦੀ ਰਚਨਾ ਕੀਤੀ। ਆਪ ਬਾਲਕਾਂ ਨੂੰ ਗੁਰਮੁਖੀ ਪੜ੍ਹਾਉਂਦੇ ਅਤੇ ਲਿਖਾਉਂਦੇ ਸਨ। ਇਥੇ ਹੀ ਆਪ ਨੇ ਸਰੀਰਕ ਕਸਰਤ ਨੂੰ ਉਤਸ਼ਾਹਿਤ ਕਰਨ ਲਈ ਇਕ ਅਖਾੜਾ ਬਣਵਾਇਆ। ਇਥੇ ਗੁਰਦੁਆਰਾ ਅਖਾੜਾ ਸਾਹਿਬ ਸੁਸ਼ੋਭਿਤ ਹੈ।ਦੁਸ਼ਮਣ ਨੂੰ ਨਿਮਰਤਾ ਦਾ ਪਾਠ ਪੜ੍ਹਾਇਆ: ਜਦ 1540 ਨੂੰ ਆਪ ਖਡੂਰ ਸਾਹਿਬ ਵਿਚ ਹੀ ਸਨ ਤਾਂ ਸ਼ੇਰ ਸ਼ਾਹ ਸੂਰੀ ਹੱਥੋਂ ਹਾਰ ਖਾ ਕੇ ਭੱਜੇ ਆਉਂਦੇ ਹਮਾਯੂੰ ਨੂੰ ਨਿਮਰਤਾ ਦਾ ਪਾਠ ਪੜ੍ਹਾ ਕੇ ਉਸ ਦਾ ਹੰਕਾਰ ਤੋੜਿਆ। ਗੁਰੂ ਅੰਗਦ ਦੇਵ ਜੀ ਨੇ ਆਪ 9 ਵਾਰਾਂ ਵਿਚ ਅੰਕਿਤ 63 ਸਲੋਕਾਂ ਦੀ ਰਚਨਾ ਕੀਤੀ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।

Today Now News

RELATED ARTICLES
- Advertisment -

POPULAR POSTS