5 ਬੈਡ ਦੇ ਮਨਜ਼ੂਰਸ਼ੁਦਾ ਕੋਵਿਡ ਸੈਂਟਰ ਵਿੱਚ ਭਾਰਤੀ ਕੀਤੇ ਸਨ ਗਿਣਤੀ ਤੋਂ ਜਿਆਦਾ ਮਰੀਜ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਗਿੱਦੜਬਾਹਾ ਵਿਖੇ ਚਲ ਰਹੇ ਇਕ ਨਿੱਜੀ ਹਸਪਤਾਲ ਵਿਚ ਬੀਤੇ ਦਿਨੀਂ ਐਸ ਡੀ ਐਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋ ਅਚਨਚੇਤ ਰੇਡ ਕਰ ਦਿੱਤੀ ਗਈ। ਇਸ ਹਸਪਤਾਲ ਵਿਚ 5 ਬੈਡ ਦਾ ਕੋਵਿਡ ਸੈਂਟਰ ਚਲ ਰਿਹਾ ਹੈ ਜਦਕਿ ਅਧਿਕਾਰੀਆਂ ਅਨੁਸਾਰ ਮਨਜੂਰ ਕੋਵਿਡ ਸੈਂਟਰ ਚ ਮਰੀਜ ਗਿਣਤੀ ਤੋਂ ਜਿਆਦਾ ਸਨ ਜਿਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਦੇ ਬਿਆਨਾਂ ਤੇ ਹਸਪਤਾਲ ਦੇ ਡਾਕਟਰ ਹਰੀ ਨਰਾਇਣ ਸਿੰਘ ਸਾਬਕਾ ਸਿਵਲ ਸਰਜਨ ਮਾਮਲਾ ਦਰਜ ਕੀਤਾ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਦੇ ਇਕ ਨਿੱਜੀ ਹਸਪਤਾਲ ਬੀਤੇ ਦਿਨੀਂ ਹੋਈ ਰੇਡ ਸਬੰਧੀ ਮਾਮਲਾ ਦਰਜ ਕੀਤਾ ਗਿਆ। ਵਰਨਣਯੋਗ ਹੈ ਕਿ ਇਸ ਨਿਜੀ ਹਸਪਤਾਲ ਚ ਚ ਚਲ ਰਹੇ 5 ਬੈਡ ਦੇ ਕੋਰੋਨਾ ਹਸਪਤਾਲ ਚ ਐਸ ਡੀ ਐਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਅਚਨਚੇਤ ਛਾਪੇਮਾਰੀ ਕੀਤੀ ਸੀ। ਉਸ ਸਮੇ ਐਸ ਡੀ ਐਮ ਓਮ ਪ੍ਰਕਾਸ਼ ਨੇ ਕਿਹਾ ਸੀ ਕਿ ਹਸਪਤਾਲ ਵਿਚ 5 ਬੈਡ ਦਾ ਕੋਰੋਨਾ ਹਸਪਤਾਲ ਹੈ ਜਦਕਿ ਹਸਪਤਾਲ ਵਿਚ 8 ਕੋਰੋਨਾ ਪਾਜਟਿਵ ਮਰੀਜ ਹਨ ਅਤੇ 15 ਦੇ ਕਰੀਬ ਸ਼ਕੀ ਕੋਰੋਨਾ ਮਰੀਜ ਹਨ। ਪਹਿਲਾ ਇਸ ਜਗਾਹ ਤੋਂ ਕੋਰੋਨਾ ਮਰੀਜਾਂ ਨੂੰ ਸਿਫਟ ਕੀਤਾ ਜਾ ਰਿਹਾ ਹੈ ਕਿਉਕਿ ਹਸਪਤਾਲ ਵਿਚ 5 ਬੈਡ ਹੀ ਕੋਰੋਨਾ ਮਰੀਜਾਂ ਲਈ ਮਨਜੂਰ ਹਨ। ਉਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਸ ਤੇ ਅਜ ਕਾਰਵਾਈ ਕਰਦਿਆ ਮਾਮਲਾ ਦਰਜ ਕੀਤਾ ਗਿਆ ਹੈ। ਦਰਜ ਕੀਤੇ ਗਏ ਮਾਮਲੇ ਅਨੁਸਾਰ ਹਸਪਤਾਲ ਵਿਚ ਮਨਜੂਰ ਕੋਰੋਨਾ ਮਰੀਜਾਂ ਤੋਂ ਵਧ ਮਰੀਜ ਇਲਾਜ ਲਈ ਸਨ ਅਤੇ ਕੋਵਿਡ ਨਿਯਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਸੀ।






