ਚੋਰ ਬੀਤੇ ਕਈ ਸਾਲਾਂ ਤੋਂ ਬਿਜਲੀ ਦੇ ਲੱਗੇ ਟਰਾਂਸਫਾਰਮਰਾਂ ਵਿੱਚੋ ਤੇਲ ਚੋਰੀ ਕਰਦਾ ਰਿਹਾ ਹੈ

ਤਰਨਤਾਰਨ (ਰਿੰਪਲ ਗੋਲਣ) : ਥਾਣਾ ਸਰਹਾਲੀ ਦੇ ਅਧੀਨ ਆਉਂਦੇ ਪਿੰਡ ਜੰਡੋਕੇ ਕੇ ਸਰਹਾਲੀ ਵਿਖੇ ਦੇਰ ਰਾਤ ਟਰਾਂਸਫਾਰਮਰਾਂ ਵਿੱਚੋ ਤੇਲ ਚੋਰੀ ਕਰਦੇ ਇੱਕ ਚੋਰ ਨੂੰਪਿੰਡ ਵਾਸੀਆਂ ਨੇ ਕਾਬੂ ਕੀਤਾ ਹੈ ਅਤੇ ਉਸਦੀ ਛਿੱਤਰ ਪਰੇਡ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਗਿਆ ਅਤੇ ਨਾਲ ਹੀ ਚੋਰ ਵਲੋਂ ਜਿਸ ਵਿਆਕਤੀ ਨੂੰ ਚੋਰੀ ਕੀਤਾ ਹੋਇਆ ਤੇਲ ਵੇਚਦਾ ਸੀ ਉਸਨੂੰ ਵੀ ਪਿੰਡ ਵਾਲਿਆਂ ਨੇ ਚੋਰ ਦੇ ਦੱਸਣ ਉਪਰੰਤ ਪੰਚਾਇਤ ਸਾਹਮਣੇ ਲਿਆਂਦਾ ਗਿਆ ,ਦੱਸਣਯੋਗ ਹੈ ਕਿ ਉਕਤ ਚੋਰ ਬੀਤੇ ਕਈ ਸਾਲਾਂ ਤੋਂ ਬਿਜਲੀ ਦੇ ਲੱਗੇ ਟਰਾਂਸਫਾਰਮਰਾਂ ਵਿੱਚੋ ਤੇਲ ਚੋਰੀ ਕਰਦਾ ਰਿਹਾ ਹੈ,,,
ਇਸ ਸਬੰਧੀ ਜਾਣਕਾਰੀ ਦੇਂਦਿਆਂ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋ ਬਾਰ ਬਾਰ ਤੇਲ ਚੋਰੀ ਹੋ ਰਿਹਾ ਸੀ ਜਿਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਸਾਰਾ ਪਿੰਡ ਪ੍ਰੇਸ਼ਾਨ ਸੀ ,ਪਰ ਅੱਜ ਦੇਰ ਰਾਤ ਜਦੋ ਉਕਤ ਚੋਰ ਜੋ ਕਿ ਪਿੰਡ ਦਾ ਹੀ ਰਹਿਣ ਵਾਲਾ ਸੀ ਨੇ ਟਰਾਂਸਫਾਰਮਰ ਵਿਚੋ ਤੇਲ ਚੋਰੀ ਕੀਤਾ ਤਾ ਇਸਦੀ ਖਬਰ ਸਾਨੂ ਲੱਗੀ ਅਤੇ ਅਸੀਂ ਰਾਤ ਇਸ ਚੋਰ ਨੂੰ ਭਾਲਦੇ ਰਹੇ ਅਤੇ ਇਸਨੂੰ ਕਾਬੂ ਕਰ ਲਿਆਜਿਸਦੇ ਕਬਜੇ ਵਿੱਚੋ ਚੋਰੀ ਕੀਤਾ ਹੋਇਆ ਤੇਲ। ਪਲਾਸਟਿਕ ਦੀ ਪਾਈਪ ਅਤੇ ਮੋਟਰ ਸਾਈਕਲ ਬਰਾਮਦ ਕੀਤਾ ਹੈ ,ਉਹਨਾਂ ਨੇ ਕਿਹਾ ਕਿ ਜਦੋ ਅਸੀਂ ਇਸ ਚੋਰ ਕੋਲੋਂ ਪੁੱਛਗਿੱਛ ਕੀਤੀ ਤਾ ਇਸਨੇ ਮੰਨਿਆ ਉਹ ਟਰਾਂਸਫਾਰਮਰਾਂ ਵਿੱਚੋ ਤੇਲ ਚੋਰੀ ਕਰਕੇ ਪਿੰਡ ਦੇ ਇੱਕ ਵਿਅਕਤੀ ਨੂੰ 50 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਦਾ ਹੈ,ਪਿੰਡ ਵਾਸੀਆਂ ਦੋਨਾਂ ਨੂੰ ਕਾਬੂ ਕਰਕੇ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹਨਾਂ ਵਿਅਕਤੀਆਂ ਨੂੰ ਪਿੰਡ ਵਾਲਿਆਂ ਨੇ ਫੜਾਇਆ ਹੈ ਇਸਦੀ ਜਾਂਚ






