17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਟਰੱਸਟ ਵੱਲੋਂ 150 ਗ੍ਰੰਥੀ ਸਿੰਘਾਂ ਨੂੰ ਕੋਰੌਨਾਂ ਮਹਾਂਮਾਰੀ ਚਲਦਿਆ...

ਸਰਬੱਤ ਦਾ ਭਲਾ ਟਰੱਸਟ ਵੱਲੋਂ 150 ਗ੍ਰੰਥੀ ਸਿੰਘਾਂ ਨੂੰ ਕੋਰੌਨਾਂ ਮਹਾਂਮਾਰੀ ਚਲਦਿਆ ਰਾਸਨ ਵੰਡਿਆ : ਇੰਜ ਸਿੱਧੂ ।

ਡਾਕਟਰ ਐੱਸ.ਪੀ. ਸਿੰਘ ਉਬਰਾਏ ਅਤੇ ਇੰਜ ਗੁਰਜਿੰਦਰ ਸਿੰਘ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਬਰਨਾਲਾ (ਕਰਨਪਰੀਤ ਧੰਦਰਾਲ) : ਸਥਾਨਕ ਗੁਰੂਦਵਾਰਾ ਠਾਠ ਨਾਨਕਸਰ ਵਿਖੇ ਅਤੇ ਗੁਰੂਦਵਾਰਾ ਬੀਬੀ ਪ੍ਰਧਾਨ ਕੌਰ ਵਿਖੇ 150 ਗ੍ਰੰਥੀ ਸਿੰਘਾਂ ਰਾਗੀ ਸਿੰਘਾਂ ਅਤੇ ਅੰਗਹੀਣਾਂ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾਕਟਰ ਐੱਸ.ਪੀ. ਸਿੰਘ ਉਬਰਾਏ ਵੱਲੋ ਭੇਜੀਆਂ 150 ਰਾਸਨ ਕਿੱਟਾ ਸੰਸਥਾ ਦੇ ਜਿਲਾ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ  ਦੀ ਅਗਵਾਈ ਹੇਠ ਵੰਡੀਆ ਗਈਆਂ । ਇੰਜ,ਸਿੱਧੂ ਨੇ ਦੱਸਿਆ ਕਿ ਡਾਕਟਰ ਓਬਰਾਏ 22 ਮਾਰਚ ਤੋ ਲੈ ਕੇ ਜਦ ਤੋ ਇਸ ਮਹਾਂਮਾਰੀ ਨੇ ਆਪਣੇ ਪੈਰ ਪਸਾਰੇ ਹਨ ਠੀਕ ਉਸੇ ਸਮੇਂ ਤੋ ਸਾਡੀ ਸੰਸਥਾ ਲੋੜਮੰਦ ਗਰੀਬਾ ਨੂੰ ਸਾਰੇ ਪੰਜਾਬ ਚ ਹੀ ਨਹੀਂ ਬਲਕਿ ਹਰਿਆਣਾ ਹਿਮਾਚਲ ਤੇ ਰਾਜਸਥਾਨ ਵਿਚ ਵੀ ਗਰੀਬਾ ਨੂੰ ਲਗਾਤਾਰ ਰਾਸਨ ਦੀ ਵੰਡ ਕਰ ਰਹੀ ਹੈ।ਠਾਠ ਨਾਨਕਸਰ ਦੇ ਮੁੱਖੀ ਬਾਬਾ ਅਜੀਤ ਸਿੰਘ ਜੀ  ਬਾਬਾ ਸੁਖਦੇਵ ਸਿੰਘ ਨਾਨਕਸਰ ਵਾਲੇ ਅਤੇ ਇਕਬਾਲ ਸਿੰਘ ਛੀਨੀਵਾਲ ਮੈਨੇਜਰ ਗੁਰੂਦਵਾਰਾ ਬਾਬਾ ਗਾਂਧਾ ਸਿੰਘ ਨੇ ਗ੍ਰੰਥੀ ਸਿੰਘਾ ਦੇ ਪਰਵਾਰਾ ਦੀ ਸਾਰ ਲੈਣ ਲਈ ਡਾਕਟਰ ਐੱਸ.ਪੀ. ਸਿੰਘ ਉਬਰਾਏ ਅਤੇ ਇੰਜ ਗੁਰਜਿੰਦਰ ਸਿੰਘ ਸਿੱਧੂ ਦਾ ਵਿਸੇਸ ਧੰਨਵਾਦ ਕੀਤਾ।ਇਸ ਮੌਕੇ ਸੂਬੇਦਾਰ ਸਰਬਜੀਤ ਸਿੰਘ ਬਾਬਾ ਕਰਮ ਸਿੰਘ ਗੁਰਮੇਲ ਸਿੰਘ ਹਰਭਜਨ ਸਿੰਘ ਭਾਜੀ ਐਮ ਸੀ  ਪ੍ਰਿਤਪਾਲ ਸਿੰਘ ਫੌਜੀ ਭਾਈ ਗੁਰਦੀਪ ਸਿੰਘ ਭਾਈ ਗਿਆਨ ਸਿੰਘ ਬੇਅੰਤ ਸਿੰਘ ਬੇਅੰਤ ਬਾਠ ਰਾਜਿੰਦਰ ਸਿੰਘ ਭੋਲਾ ਨਾਜਮ ਸਿੰਘ ਆਦਿ ਆਗੂ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS