16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਕਾਲੀ ਭਾਜਪਾ ਵਾਲੇ ਬਰਨਾਲਾ ਨਿਵਾਸੀਆਂ ਨੂੰ 200 ਕਰੋੜ ਦੇ ਫੋਕੇ ਲਾਲੀਪਾਪ ਦਿੰਦੇ...

ਅਕਾਲੀ ਭਾਜਪਾ ਵਾਲੇ ਬਰਨਾਲਾ ਨਿਵਾਸੀਆਂ ਨੂੰ 200 ਕਰੋੜ ਦੇ ਫੋਕੇ ਲਾਲੀਪਾਪ ਦਿੰਦੇ ਰਹੇ ਜਦੋਂ ਕਿ ਕਾਂਗਰਸ ਸਰਕਾਰ ਵਿੱਚ ਹੁਣ ਤੱਕ 200 ਕਰੋੜ ਤੋਂ ਵਧੇਰੇ ਗਰਾਂਟਾਂ ਕੇਵਲ ਢਿਲੋਂ ਨੇਂ ਲਿਆਂਦੀਆਂ : ਬਲਦੇਵ ਭੁੱਚਰ

ਕੇਵਲ ਢਿੱਲੋਂ ਵਲੋਂ ਵਿਭਾਗ ਨੂੰ ਕੀਤੀਆਂ ਹਿਦਾਇਤਾਂ ਤਹਿਤ ਜੋ ਵੀ ਇਸ ਗਲੀਆਂ ਨਾਲੀਆਂ ਸੜਕਾਂ ਦੇ ਨਿਰਮਾਣ ਦਾ ਠੇਕੇਦਾਰ ਹੋਵੇਗਾ ਉਹ ਇਸ ਸੜਕ ਦੇ ਨਿਰਮਾਣ ਲਈ ਵਰਤਿਆ ਜਾਣ ਵਾਲਾ ਮਟੀਰੀਅਲ ਦਰੁਸਤ ਰੱਖੇਗਾ ਅਤੇ ਸੜਕ ਮਜਬੂਤੀ ਨਾਲ ਬਣਾਏਗਾ ਅਤੇ ਜੇਕਰ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਵਰਤੀ ਗਈ ਤਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ।

ਬਰਨਾਲਾ (ਕਰਨਪਰੀਤ ਧੰਦਰਾਲ) : ਪਿਛਲੀ ਅਕਾਲੀ ਭਾਜਪਾ ਦੇ ਦਸ ਸਾਲਾਂ ਦੇ ਰਾਜ ਪਾਠ ਸਮੇਂ ਤੋਂ ਬਰਨਾਲਾ ਦੇ ਸ਼ਹਿਰੀ ਵਾਰਡਾਂ ਦੀ ਦੁਰਦਸ਼ਾ ਅਤੇ ਗੰਦਗੀ ਦੀ ਮਾਰ ਝੱਲ ਰਹੇ ਵਾਰਡ ਵਾਸੀਆਂ ਨੂੰ ਮੁਸ਼ਿਕਲਾਂ ਤੋਂ ਛੁਟਕਾਰਾ ਦਿਵਾਉਂਦਿਆਂ ਵਿਕਾਸ ਪੁਰਸ ਸਰਦਾਰ ਕੇਵਲ ਸਿੰਘ ਢਿਲੋਂ ਵੱਲੋਂ ਲਏ ਗਏ ਸਖਤ ਸਟੈਂਡ ਸਦਕਾ ਵਾਰਡਾਂ ਚ ਇੰਟਰਲਾਕ ਟਾਇਲਾਂ ਲੱਗ ਰਹੀਆਂ ਹਨ। ਅਕਾਲੀ ਭਾਜਪਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਸ਼ਹਿਰ ਨਿਵਾਸੀਆਂ ਨੂੰ 200 ਕਰੋੜ ਦੇ ਫੋਕੇ ਲਾਲੀਪਾਪ ਹੀ ਦਿੰਦੇ ਰਹੇ ਜਦੋਂ ਕਿ ਕਾਂਗਰਸ ਸਰਕਾਰ ਵਿੱਚ ਹੁਣ 200 ਕਰੋੜ ਤੋਂ ਵਧੇਰੇ ਗਰਾਂਟਾਂ ਲਿਆਕੇ ਕੇਵਲ ਢਿਲੋਂ ਨੇਂ ਪ੍ਰਤੱਖ ਪਰਮਾਣ ਦਾ ਸਬੂਤ ਦਿੱਤਾ ਹੈ । ਇਨ੍ਹਾਂ ਸਬਦਾਂ ਦਾ ਪ੍ਹਗਟਾਵਾ ਕਾਂਗਰਸ ਪਾਰਟੀ ਦੇ ਜਿਲ੍ਹਾ ਸਕੱਤਰ ਅਤੇ ਜਿਲ੍ਹਾ ਸਿਕਾਇਤ ਨਿਵਾਰਣ ਕਮੇਟੀ ਮੈਂਬਰ ਦਲਿਤ ਵੈਲਫੇਅਰ ਸੰਗਠਨ ਦੇ ਜਿਲ੍ਹਾ ਪ੍ਹਧਾਨ ਬਲਦੇਵ ਸਿੰਘ ਭੁੱਚਰ ਨੇਂ 22 ਨੰਬਰ ਵਾਰਡ ਵਿੱਚ ਚਲ ਰਹੇ ਵਿਕਾਸ ਕਾਰਜਾਂ ਦੀ ਪ੍ਹੈਸ ਨੂੰ ਜਾਦਕਾਰੀ ਦਿੰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੀ ਸੀਵਰੇਜ ਬੋਰਡ ਬਰਨਾਲਾ ਵੱਲੋਂ ਪਹਿਲਾਂ ਇਸ ਜਗਾਂ ਤੇ ਸੀਵਰੇਜ ਪਾਇਆ ਗਿਆ ਸੀ ਜੋ ਕਿ ਹੁਣ ਚਾਲੂ ਕਰ ਦਿੱਤਾ ਗਿਆ ਹੈ ਜਿਸ ਨਾਲ ਸੀਵਰੇਜ ਦੀ ਸਮੱਸਿਆਂ ਦਾ ਹੱਲ ਕਰ ਦਿੱਤਾ ਗਿਆ ਹੈ । ਕੇਵਲ ਢਿੱਲੋਂ ਵਲੋਂ ਵਿਭਾਗ ਨੂੰ ਕੀਤੀਆਂ ਹਿਦਾਇਤਾਂ ਤਹਿਤ ਜੋ ਵੀ ਇਸ ਗਲੀਆਂ ਨਾਲੀਆਂ ਸੜਕਾਂ ਦੇ ਨਿਰਮਾਣ ਦਾ ਠੇਕੇਦਾਰ ਹੋਵੇਗਾ ਉਹ ਇਸ ਸੜਕ ਦੇ ਨਿਰਮਾਣ ਲਈ ਵਰਤਿਆ ਜਾਣ ਵਾਲਾ ਮਟੀਰੀਅਲ ਦਰੁਸਤ ਰੱਖੇਗਾ ਅਤੇ ਸੜਕ ਮਜਬੂਤੀ ਨਾਲ ਬਣਾਏਗਾ ਅਤੇ ਜੇਕਰ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਵਰਤੀ ਗਈ ਤਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਬਰਨਾਲਾ ਨੂੰ ਤਰੱਕੀ ਦੇ ਰਾਹਾਂ ਤੇ ਲਿਜਾਣ ਲਈ ਉਹਨਾਂ ਵੱਲੋਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਤੇ ਬਰਨਾਲੇ ਦੇ ਵਿਕਾਸ ਲਈ ਪੂਰਨ ਤੌਰ ਤੇ ਵਚਨਬੱਧ ਹਾਂ। ਇਸ ਮੌਕੇ ਲਛਮਣ ਦਾਸ ਸੰਜੀਵ ਕੁਮਾਰ ਕੇਵਲ ਰਾਮ ਸੋਭਰਾਜ ਸਿੰਘ ਜਨਕ ਰਾਜ ਆਦਿ ਹਾਜਿਰ ਸਨ।

Today Now News

RELATED ARTICLES
- Advertisment -

POPULAR POSTS