ਤੀਆਂ ਦਾ ਮਹੀਨਾਂ ਵੇ ਤੂੰ ਆਇਆਂ ਗੱਡੀ ਜੋੜ ਕੇ ਮੈਂ ਨੀਂ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ
ਸੱਭਿਆਚਾਰ ਤੋਂ ਲਾਂਭੇ ਹੁੰਦੀ ਜਾ ਰਹੀ ਨਵੀਂ ਪੀੜ•ੀ ਨੂੰ ਵਿਰਸੇ ਨਾਲ ਜੋੜਨ ਦਾ ਕੀਤਾ ਵੱਡਾ ਉਪਰਾਲਾ

ਬਰਨਾਲਾ, (ਕਰਨਪਰੀਤ ਧੰਦਰਾਲ) : ਅੱਜ ਦੇ ਦੌਰ ਵਿੱਚ ਭਾਂਵੇ ਮੋਬਾਇਲ, ਟੈਲੀਵਿਜ਼ਨ ਤੇ ਮਨੋਰੰਜਨ ਦੇ ਹੋਰ ਸਾਧਨਾ ਦਾ ਯੁੱਗ ਹੈ, ਪਰ ਜੋ ਖੁਸ਼ੀ ਆਪਣੇ ਵਿਰਸੇ ਨਾਲ ਜੁੜ ਕੇ ਮੁਟਿਆਰਾਂ ਨੂੰ ਮਿਲਦੀ ਹੈ, ਉਸਦਾ ਹੋਰ ਕਿਤੇ ਕੋਈ ਤੋੜ ਨਹੀਂ । ਕੋਰੋਨਾ ਦੀ ਕਰੋਪੀ ਤੋਂ ਬੇਖੌਫ ਮੁਟਿਆਰਾਂ ਨੇ ਉੱਦਮ ਕੀਤਾਂ ਨੂੰਹਾਂ ਧੀਆਂ ਨੇ ਥੋੜ•ੀ ਜਿਹੀ ਗਿਣਤੀ ਚ, ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਬਹੁਤ ਹੀ ਚਾਅ ਨਾਲ ਮਨਾਇਆ। ਪੰਜਾਬ ਦੇ ਸਾਨਾਂਮੱਤੇ ਤੀਆਂ ਦੇ ਵਿਹੜੇ ਚ, ਆਈ ਹਰ ਮੁਟਿਆਰ ਦੇ ਚਿਹਰੇ ਦਾ ਡੁੱਲ• ਡੁੱਲ• ਪੈਂਦਾ ਨੂਰ ਤੇ ਘੁੰਮਦੀ ਅੱਡੀ ਤੇ ਪੈਂਦੀ ਤਾੜੀ ਉੱਤੇ ਤਾੜੀ ਕੁੱਝ ਪਲਾਂ ਲਈ ਜਿੰਦਗੀ ਦੇ ਸਾਰੇ ਝਮੇਲਿਆਂ ਤੋਂ ਦੂਰ ਹੋਕੇ ਕੁੜੀਆਂ ਚਿੜੀਆਂ ਕੁਆਰੀਆਂ ਤੇ ਵਿਹਾਂਦੜਾਂ ਦੇ ਸੁਮੇਲ ਸਦਕਾ ਤੀਆਂ ਦੇ ਬਹਾਨੇ ਕੁੜੀਆਂ ਇੱਕ ਦੂਜੀ ਨਾਲ ਦਿਲ ਦਾ ਦਰਦ ਵੀ ਸਾਂਝਾ ਕਰ ਲੈਂਦੀਆਂ ਹਨ। ਅਜਿਹਾ ਨਜਾਰਾ ਮੌੜਾਂ ਵਾਲੀ ਕੁਟੀਆ ਜੰਡਾ ਵਾਲਾ ਰੋੜ ਤੇ ਤੀਆਂ ਚ ਪਈ ਗਿੱਧੇ ਦੀ ਧਮਾਲ ਦੇਖਣ ਤੋਂ ਮਿਲੀ ਜਿੱਥੇ ਕੁੱਝ ਸਮੇਂ ਲਈ ਸਾਇਦ ਵਕਤ ਦੀ ਸੂਈ ਵੀ ਰੁਕ ਗਈ ।
ਸਜ ਧਜ ਕੇ ਗਿੱਧੇ ਚ ਆÂਂਆਂ ਮੁਟਿਆਰਾਂ ਨੇਂ ਬੋਲੀਆਂ ਦਾ ਮੀਂਹ ਵਰ•ਾ ਦਿੱਤਾ*
* ਤੀਆਂ ਦਾ ਮਹੀਨਾਂ ਵੇ ਤੂੰ ਆਇਆਂ ਗੱਡੀ ਜੋੜ ਕੇ ਮੈਂ ਨੀਂ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ*
*ਦਿਨ ਤੀਆਂ ਦੇ, ਰੁੱਤ ਸਾਉਣ ਦੀ, ਪਿੱਪਲੀ ਪੀਘਾਂ ਪਾਈਆਂ,
ਦੂਹਰੀਆਂ ਹੋ ਹੋ, ਨੱਚਣ ਟੱਪਣ, ਨਣਦਾਂ ਤੇ ਭਰਜਾਈਆਂ,
ਤੇਰੇਜਿਹੇ ਨੂੰ ਵੇ ਇੱਚ ਨਾਂ ਜਾਣਦੀ ਤੇਰਾ ਮੇਰਾ ਬਣਦਾ ਨਾਂ ਮੇਚ ਮੁਡਿੰਆ
ਮੇਰੇ ਜੇਠ ਦਾ ਮੁੰਡਾ ਨੀ ਬੜਾ,, ਨਾਲੇ ਮਾਰੇ ਅੱਖੀਆਂ ਨਾਲੇ,,, ਨੱਚਦੀ ਮੇਲਣ ਦਾ, ਲੌਂਗ ਬੋਲੀਆਂ ਪਾਵੇ, ਬੋਰ ਝਾਂਜਰਾਂ ਦੇ ਪਾਉਣ ਦੁਹਾਈ ਮੁੰਡਿਆ, ਨੱਚਦਾ ਜੋੜਾ- ਜੋੜਾ ਵੇ ਨਛੱਤਰਾ, ਹੁਣ ਬਣੀਆਂ, ਆਪਾਂ ਦੋਵੇਂ ਨੱਚੀਏ , ਚਾਚੇ ਤਾਏ ਦੀ ਕੁੜੀ, ਆਦਿ ਅਨੇਕਾਂ ਬੋਲੀਆਂ ਪਾ ਕੇ ਮੁਟਿਆਰਾਂ ਨੇ ਮਨ ਪ੍ਰਚਾਵਾ ਕੀਤਾ।
ਅੱਜ ਭਾਵੇਂ ਪੀਘਾਂ ਪਾਉਣ ਲਈ ਪਿੱਪਲ ਦੂਰ ਦੂਰ ਤੱਕ ਕਿੱਧਰੇ ਵੀ ਨਜਰ ਨਹੀਂ ਆਉਂਦੇ, ਕੁੜੀਆਂ ਦੇ ਇਕੱਠੀਆਂ ਹੋਣ ਲਈ, ਕਿੱਧਰੇ ਸੱਥਾਂ ਵੀ ਨਜਰ ਨਹੀਂ ਆ ਰਹੀਆਂ ਇਉਂ ਸਮਝੋ ਕਿ ਹਾਲਾਤ ਮੁੱਢੋਂ ਹੀ ਬਦਲ ਗਏ ਹਨ। ਹਾਂ ਜੇਕਰ ਕੁਝ ਨਹੀਂ ਬਦਲਿਆ ਤਾਂ ਉਹ ਐ, ਤੀਆਂ ਦਾ ਚਾਅ ਅਤੇ ਵਿਆਹ ਤੋਂ ਬਾਅਦ ਇੱਕ ਦੂਜੀ ਤੋਂ ਵੱਖ ਹੋਈਆਂ ਮੁਟਿਆਰਾਂ ਨੂੰ ਸਾਉਣ ਦੇ ਮਹੀਨੇ ਪੇਕੇ ਘਰ ਆਉਣ ਦੀ ਖਿੱਚ ਵੀ ਕਾਇਮ ਹੈ। ਇਹੋ ਕਾਰਣ ਹੈ ਕਿ ਸ਼ਹਿਰੀ ਤੇ ਪੇਂਡੂ ਮੁਟਿਆਰਾਂ ਇੱਕ ਥਾਂ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਮਨਾਉਣ ਲਈ ਕੋਈ ਨਾ ਕੋਈ ਯਤਨ ਜਾਂ ਜੁਗਾੜ ਕਰ ਹੀ ਲੈਂਦੀਆਂ ਹਨ। ਪਰੰਤੂ ਸ਼ਹਿਰਨਾਂ ਕੁੜੀਆਂ ਪੈਲਸ ਜਾਂਂ ਹੋਟਲ ਅਤੇ ਪੇਂਡੂ ਕੁੜੀਆਂ ਪਿੰਡਾਂ ਚ, ਕੋਈ ਖੁੱਲ•ਾ ਡੁੱਲ•ਾ ਘਰ ਲੱਭ ਕੇ ਤੀਆਂ ਦਾ ਤਿਉਹਾਰ ਮਨਾਉਣ ਲਈ ਯਤਨ ਕਰ ਹੀ ਲੈਂਦੀਆਂ ਹਨ।
ਕੁੱਝ ਪੁਰਾਤਨ ਬੀਬੀਆਂ ਵੱਲੋਂ ਵਿਰਸੇ ਦੀ ਝਲਕ ਰਾਹੀਂ ਖਿੱਚ ਦਾ ਕੇਂਦਰ ਰਿਹਾ ਚਰਖਾ, ਚੱਕੀ ਤੇ ਮਧਾਣੀ ਤੋਂ ਵਾਕਿਫ ਕਰਵਾਇਆ ਮੌਜੂਦਾ ਦੌਰ ਚ, ਅਲੋਪ ਹੋ ਚੁੱਕੇ ,ਚਰਖੇ, ਚੱਕੀ, ਚਾਟੀ ਤੇ ਮਧਾਣੀ, ਘੂੰਗਰੂਆਂ ਵਾਲੀਆਂ ਹੱਥ ਪੱਖੀਆਂ, ਛੱਜ, ਉੱਖਲੀ ਅਤੇ ਮੂਹਲੇ ਆਦਿ ਸਮਾਨ ਦੀ ਪ੍ਰਦਰਸ਼ਨੀ ਵੀ ਲਾਈ ਗਈ। ਫੁੱਲਾਂ ਦੀ ਤਰਾਂ ਖੁਸ਼ੀ ਚ, ਖਿੜ• ਖਿੜ• ਕਰਦੀਆਂ ਇੱਕ ਥਾਂ ਇਕੱਠੀਆਂ ਹੋਈਆਂ ਮੁਟਿਆਰਾਂ ਨੇ ਨੱਚ ਨੱਚ ਕੇ ਧਰਤੀ ਹਿਲਾ ਦਿੱਤੀ ਜਿਸ ਨੂੰ ਨਵੀਂ ਉਮਰ ਦੀਆਂ ਕੁੜੀਆਂ ਨੇ ਬੜੀ ਨੀਝ ਲਾ ਕੇ ਤੱਕਿਆ। ਇੱਨਾਂ ਹੀ ਨਹੀਂ ਬਜੁਰਗ ਔਰਤਾਂ ਨੂੰ ਵੀ ਤੀਆਂ ਦੇ ਅੱਜ ਭਰੇ ਮੇਲੇ ਨੇ ਉਨਾਂ ਦੀ ਜੁਆਨੀ ਦੇ ਦਿਨਾਂ ਦੀ ਯਾਦ ਵੀ ਤਾਜ਼ਾ ਕਰਵਾ ਦਿੱਤੀ। ਇਸ ਮੌਕੇ ਸੀਮਾ , ਰਜਨੀ ਰਾਣੀ ,ਮੀਤ ਮਨਜੀਤ ਕੌਰ , ਜਸਵੀਰ ਕੌਰ, ਕਮਲਜੀਤ ਕੌਰ, ਬੇਅੰਤ ਸੇਨੀ ਮਨਜੀਤ,ਰਮਨਦੀਪ ਕੌਰ ਬੱਚੇ-ਪਵਨੀਤ, ਆਸਾਂ ਰੀਨੂੰ ਅਮਨ ਆਦਿ ਹਾਜਿਰ ਅਤੇ ਮਨਪ੍ਰੀਤ ਮੰਨੂੰ ਵੱਲੋਂ ਪ•ੰੋਗਰਾਮ ਦੀ ਤਿਆਰੀ ਕਰਵਾਈ ।





