
ਸਰਦੂਲਗੜ੍ਹ/ਝੁਨੀਰ 10 ਸਤੰਬਰ (ਗੁਰਜੰਟ ਸਿੰਘ ਬਾਜੇਵਾਲੀਆ ) ਕਰੋਨਾ ਸੰਕਟ ਨਾਲ ਝੰਬੇ ਲੋਕਾਂ ਨੂੰ ਰਾਹਤ ਦੇਣ , ਮਹਿਗਾਈ ਨੂੰ ਠੱਲ ਪਾਉਣ , ਮਨਰੇਗਾ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕਰਨ ਤੇ ਸਾਲ ਵਿੱਚ 200 ਦਿਨ ਕੰਮ ਦੇਣ ,ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ,ਲੇਬਰ ਕੋਡ ਰੱਦ ਕਰਵਾਉਣ, ਕਿਸਾਨਾਂ ,ਮਜਦੂਰਾਂ ਦਾ ਕਰਜਾ ਮਾਫ ਕਰਵਾਉਣ ਆਦਿ ਮੰਗਾ ਨੂੰ ਲੈ ਕੇ ਕੇਦਰੀ ਸੱਦੇ ਦੇ ਤਹਿਤ ਵੱਖ-ਵੱਖ ਪਿੰਡਾ ਮਾਖੇਵਾਲਾ , ਝੰਡੂਕੇ , ਹੀਰਕੇ ਤੇ ਬਰਨ ਵਿੱਖੇ ਜਨਤਕ ਰੋਸ ਮੀਟਿੰਗਾਂ ਕੀਤੀਆ ਗਈਆ , ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ.ਐਮ. ਦੇ ਸੂਬਾ ਸਕੱਤਰੇਤ ਮੈਬਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਕਰੋਨਾ ਨਾਲ ਨਪੀੜੀ ਜਨਤਾ ਦੀ ਸਾਰ ਲੈਣ ਦੀ ਥਾਂ ਦੇਸ ਨੂੰ ਕਾਰਪੋਰੇਟ ਘਰਾਣਿਆਂ ਨੂੰ ਦੇਸ ਵੇਚਣ ਤੇ ਲੱਗੀ ਹੋਈ ਹੈ, ਕੋਡੀਆ ਦੇ ਭਾਅ ਸਹਿਕਾਰੀ ਸੰਪਤੀਆ ਵੇਚੀਆ ਜਾ ਰਹੀਆ ਹਨ ਤੇ ਕਾਰਪੋਰੇਟ ਜਗਤ ਦੇਸ ਦੇ ਕੁਦਰਤੀ ਸਰੋਤਾਂ ਨੂੰ ਮਜਾ ਨਾਲ ਲੁੱਟ ਰਹੇ ਹਨ , ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਲੋਕ ਵਿਰੋਧੀ ਕਾਲੇ ਕਾਨੂੰਨ ਬਣਾ ਰਹੀ ਹੈ , ਜਿਨ੍ਹਾਂ ਖਿਲਾਫ ਲਗਾਤਾਰ ਦੇਸ ਦੇ ਲੋਕ ਸੰਘਰਸ ਕਰ ਰਹੇ ਹਨ ਤੇ ਮੋਦੀ ਸਰਕਾਰ ਦੇ ਕੰਨ ਤੋ ਜੂੰ ਨਹੀ ਸਰਕ ਰਹੀ ।
ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀਟੂ ਆਗੂ ਅਵਤਾਰ ਸਿੰਘ ਛਾਪਿਆਵਾਲੀ ਤੇ ਮਨਰੇਗਾ ਮਜਦੂਰ ਯੂਨੀਅਨ (ਸੀਟੂ) ਦੇ ਜਿਲ੍ਹਾ ਪ੍ਰਧਾਨ ਤੇਜਾ ਸਿੰਘ ਹੀਰਕੇ ਨੇ ਕਿਹਾ ਕਿ ਲੋਕਾ ਨੂੰ ਜੱਥੇਬੰਦ ਹੋ ਕੇ ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਦੀ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ ਤਿੱਖਾ ਕਰਨਾ ਚਾਹੀਦਾ ਹੈ ਲੋਕ ਪੱਖੀ ਨਿਜਾਮ ਸਿਰਜਣ ਵੱਲ ਵਧਣਾ ਚਾਹੀਦਾ ਹੈ । ਇਨ੍ਹਾਂ ਮੀਟਿੰਗਾ ਨੂੰ ਹੋਰਨਾ ਤੋ ਇਲਾਵਾ ਕਰਨੈਲ ਸਿੰਘ ਮਾਖੇਵਾਲਾ , ਸਿਮਰੂ ਬਰਨ , ਤੋਤਾ ਸਿੰਘ ਝੰਡੂਕੇ ਆਦਿ ਨੇ ਵੀ ਸੰਬੋਧਨ ਕੀਤਾ ।





